ਇਟਲੀ ਵਿਚ ਟੈਂਕਰ ਸਾਫ਼ ਕਰਦਿਆਂ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ
Published : Sep 14, 2019, 8:55 am IST
Updated : Sep 14, 2019, 8:55 am IST
SHARE ARTICLE
4 Sikh Men Drown In Manure Tank At Italy Dairy Farm
4 Sikh Men Drown In Manure Tank At Italy Dairy Farm

ਜਾਣਕਾਰੀ ਮੁਤਾਬਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾ ਰਹੇ ਹਨ, ਅਪਣੇ ਦੋ ਪੰਜਾਬੀ ਕਾਮਿਆਂ ਨਾਲ ਇਕ ਰਸਾਇਣਕ ਟੈਂਕਰ ਦੀ ਸਫ਼ਾਈ ਕਰ ਰਹੇ ਸਨ

ਮਿਲਾਨ/ਇਟਲੀ (ਕੈਂਥ/ਸਾਬੀ ਚੀਨੀਆ) : ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ 48 ਅਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾ ਰਹੇ ਹਨ, ਅਪਣੇ ਦੋ ਪੰਜਾਬੀ ਕਾਮਿਆਂ ਨਾਲ ਇਕ ਰਸਾਇਣਕ ਟੈਂਕਰ ਦੀ ਸਫ਼ਾਈ ਕਰ ਰਹੇ ਸਨ ਜਿਹੜੀ ਕਿ ਜ਼ਮੀਨ ਵਿਚ 2 ਮੀਟਰ ਡੂੰਘੀ ਸੀ, ਤਾਂ ਨੌਜਵਾਨ ਤਰਸੇਮ ਸਿੰਘ ਉਸ ਵਿਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਦੇ ਚੱਕਰ ਵਿਚ ਦੂਜੇ ਤਿੰਨ ਪੰਜਾਬੀ ਨੌਜਵਾਨ ਵੀ ਮਾਰੇ ਗਏ। ਇਨ੍ਹਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ ਦੋ ਪੰਜਾਬੀ ਇਸੇ ਵੱਡੇ ਟੈਂਕਰ ਵਿਚ ਹੀ ਲਾਪਤਾ ਦੱਸੇ ਜਾ ਰਹੇ ਹਨ।

ਬਚਾਉ ਅਧਿਕਾਰੀਆਂ ਮੁਤਾਬਕ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀ ਹੈ। ਇਸ ਡੇਅਰੀ ਫਾਰਮ ਦੇ ਮਾਲਕ ਪੰਜਾਬੀ ਦੋਵੇਂ ਭਰਾ ਤਰਸੇਮ ਸਿੰਘ (47) ਅਤੇ ਪ੍ਰੇਮ ਸਿੰਘ (45) ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਹੇ ਸਨ ਅਤੇ ਪਿਛਲੇ 5 ਕੁ ਸਾਲਾਂ ਤੋਂ ਇਸ ਡੇਅਰੀ ਫਾਰਮ ਨੂੰ ਚਲਾ ਰਹੇ ਸਨ। ਮਰਨ ਵਾਲਿਆਂ ਵਿਚ ਤਰਸੇਮ ਸਿੰਘ (47)ਅਤੇ ਪ੍ਰੇਮ ਸਿੰਘ (45), ਹਰਮਿੰਦਰ (29) ਅਤੇ ਮਨਿੰਦਰ (28) ਸ਼ਾਮਲ ਹਨ । ਮ੍ਰਿਤਕ ਪੰਜਾਬੀ ਨੌਜਵਾਨਾਂ ਦੀ ਮਾਂ ਨੇ ਰੌਦਿਆਂ ਦਸਿਆ ਕਿ  ਉਹਨਾਂ ਚਾਰਾਂ ਤੋਂ ਬਿਨਾਂ ਹੋਰ ਕੋਈ ਵੀ ਫਾਰਮ ਹਾਊਸ 'ਤੇ ਨਹੀਂ ਸੀ ਪਰ ਜਦੋਂ ਉਹਨਾਂ 'ਚੋਂ ਕੋਈ ਵੀ ਦੁਪਿਹਰ ਦਾ ਖਾਣਾ ਖਾਣ ਘਰ ਨਹੀਂ ਆਇਆ ਤਾਂ ਉਹ ਆਪ ਫਾਰਮ 'ਤੇ ਆ ਗਈ।

ਫਾਰਮ ਹਾਊਸ ਆਕੇ ਜੋ ਮੰਜਰ ਉਸ ਦੀਆਂ ਅੱਖਾਂ ਨੇ ਦੇਖਿਆ ਉਸ ਨੂੰ ਦੇਖ ਉਹ ਦੰਗ ਰਹੀ ਗਈ। ਮਾਤਾ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕੀ ਕੀਤਾ ਜਾਵੇ। ਕਾਹਲੀ-ਕਾਹਲੀ ਵਿਚ ਉਸ ਨੇ ਅਪਣੇ ਪੁੱਤਰਾਂ ਨੂੰ ਟੈਂਕੀ ਵਿਚੋਂ ਬਾਹਰ ਕੱਢਣ ਲਈ ਬਹੁਤ ਕੋਸ਼ਿਸ ਕੀਤੀ ਪਰ ਅਫ਼ਸੋਸ ਉਹ ਅਪਣੇ ਪੁੱਤਾਂ ਨੂੰ ਨਹੀਂ ਬਚਾ ਸਕੀ। ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪੂਰਾ ਪਤਾ ਨਹੀ ਲੱਗ ਸਕਿਆ ਸੀ। ਸਥਾਨਕ ਪ੍ਰਸ਼ਾਸ਼ਨ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ।                

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement