
ਪੰਜਾਹ ਫ਼ੀ ਸਦੀ ਤੋਂ ਵੱਧ ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਟੋਰਾਂਟੋ: ਕੈਨੇਡਾ ਦੇ ਜ਼ਿਆਦਾਤਰ ਲੋਕ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਨੂੰ ਜਲਦ ਤੋਂ ਜਲਦ ਘੱਟ ਕਰਨ ਦੇ ਹੱਕ ਵਿਚ ਹਨ। ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪੰਜਾਹ ਫ਼ੀ ਸਦੀ ਤੋਂ ਵੱਧ ਕੈਨੇਡੀਅਨ ਚਾਹੁੰਦੇ ਹਨ ਕਿ ਕੂਟਨੀਤਕ ਗੱਲਬਾਤ ਰਾਹੀਂ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਗ੍ਰਿਫ਼ਤਾਰ; 2 IED, ਦੋ ਹੈਂਡ ਗ੍ਰਨੇਡ, ਪਿਸਤੌਲ ਆਦਿ ਵੀ ਬਰਾਮਦ
ਸੀਟੀਵੀ ਨਿਊਜ਼ ਵਲੋਂ ਕਰਵਾਏ ਨੈਨੋ ਰਿਸਰਚ ਪੋਲ ਵਿਚ 57 ਫ਼ੀ ਸਦੀ ਕੈਨੇਡੀਅਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਸਰੀ ਗੁਰਦੁਆਰੇ ਦੇ ਸਾਹਮਣੇ 18 ਜੂਨ ਨੂੰ ਨਿੱਝਰ ਦੀ ਹਤਿਆ ਤੋਂ ਬਾਅਦ ਭਾਰਤ ਨਾਲ ਵਧ ਰਹੀ ਖਟਾਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਪਿਛਲੇ ਮਹੀਨੇ ਉਦੋਂ ਵਿਗੜ ਗਏ ਸਨ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਇਲਜ਼ਾਮ ਲਗਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋ ਸਕਦਾ ਹੈ।
ਇਹ ਵੀ ਪੜ੍ਹੋ: ਇਕ ਹਫ਼ਤੇ 'ਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ ਹੋਈ ਮਹਿੰਗੀ
ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਤਿੰਨ ਮੰਦਰਾਂ ਵਿਚ ਭੰਨਤੋੜ ਦੇ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਡਰਹਮ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾਵਾਂ 8 ਅਕਤੂਬਰ ਦੀ ਸਵੇਰ ਨੂੰ ਪਿਕਰਿੰਗ ਅਤੇ ਅਜੈਕਸ ਸ਼ਹਿਰਾਂ ਵਿਚ ਕੁੱਝ ਘੰਟਿਆਂ ਦੇ ਅੰਦਰ ਵਾਪਰੀਆਂ। ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ।