
ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਡਰਾਈਵਰ ਨੇ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ।
ਕੈਲਗਰੀ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਡਰਾਈਵਰ (Punjabi Driver) ਨੇ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਦਰਅਸਲ ਸਾਲ ਦੀ ਸ਼ੁਰੂਆਤ ਵਿਚ ਯੂਐਸ ਬਾਰਡਰ ਪ੍ਰੋਟੈਕਸ਼ਨ ਏਜੰਟਾਂ (US Border Protection Agents) ਨੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਸੀ।
Canadian truck driver admits drug trafficking crime
ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ
ਇਹ ਡਰਾਈਵਰ ਅਪਣੇ ਟਰੱਕ ਵਿਚ ਕੇਲਿਆਂ ਦੇ ਡੱਬਿਆਂ ’ਚ ਕਰੀਬ 211 ਪੌਂਡ ਯਾਨੀ ਕਰੀਬ 96 ਕਿਲੋ ਕੋਕੀਨ (Cocaine) ਲੈ ਕੇ ਅਮਰੀਕਾ (USA) ਤੋਂ ਕੈਨੇਡਾ (Canada) ਜਾ ਰਿਹਾ ਰਿਹਾ ਸੀ। ਹੁਣ ਇਸ ਡਰਾਈਵਰ ਨੇ ਸਥਾਨਕ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਹੁਣ ਉਸ ਨੂੰ 5 ਸਾਲ ਤੋਂ 40 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦੱਸ ਦਈਏ ਕਿ ਡਰਾਈਵਰ ਗੁਰਪਾਲ ਸਿੰਘ ਗਿੱਲ (Driver Gurpal Singh Gill) (39) ਕੈਨੇਡਾ ਦਾ ਰਹਿਣ ਵਾਲਾ ਹੈ।
Canadian truck driver admits drug trafficking crime
ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ
ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਵਿਚ ਦਾਖਲ ਹੋਣ ਸਮੇਂ ਉਸ ਦੇ ਟਰੱਕ ਨੂੰ ਰੋਕਿਆ ਅਤੇ ਜਾਂਚ ਪੜਤਾਲ ਕੀਤੀ। ਇਸ ਦੌਰਾਨ ਅਧਿਕਾਰੀਆਂ ਨੂੰ ਸ਼ੱਕੀ ਡੱਬੇ ਬਰਾਮਦ ਹੋਏ। ਇਹਨਾਂ 7 ਡੱਬਿਆਂ ਵਿਚ 211 ਪੌਂਡ ਕੋਕੀਨ ਸੀ। ਪੰਜਾਬੀ ਡਰਾਈਵਰ ਇਹ ਕੇਲਿਆਂ ਦੇ ਡੱਬੇ ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਤੋਂ ਕੈਲਗਰੀ ਲੈ ਕੇ ਜਾ ਰਿਹਾ ਸੀ। ਦੋਸ਼ ਕਬੂਲ ਕਰਨ ਤੋਂ ਬਾਅਦ ਗਰਪਾਲ ਸਿੰਘ ਨੂੰ ਕਈ ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਗੁਰਪਾਲ ਸਿੰਘ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ 30 ਜਨਵਰੀ ਨੂੰ ਫੜ੍ਹਿਆ ਗਿਆ ਸੀ।