
ਦੇਸ਼ ਵਿਚ ਅੱਜ ਤੋਂ ਸੋਨੇ ਦੇ ਗਹਿਣੇ ਖਰੀਦਣ ਦਾ ਤਰੀਕਾ ਬਦਲ ਜਾਵੇਗਾ ਕਿਉਂਕਿ ਅੱਜ ਤੋਂ ਗੋਲਡ ਹਾਲਮਾਰਕਿੰਗ (Gold Hallmarking) ਦੇ ਨਿਯਮ ਲਾਗੂ ਹੋਣ ਜਾ ਰਹੇ ਹਨ।
ਨਵੀਂ ਦਿੱਲੀ: ਦੇਸ਼ ਵਿਚ ਅੱਜ ਤੋਂ ਸੋਨੇ ਦੇ ਗਹਿਣੇ ਖਰੀਦਣ ਦਾ ਤਰੀਕਾ ਬਦਲ ਜਾਵੇਗਾ ਕਿਉਂਕਿ ਅੱਜ ਤੋਂ ਗੋਲਡ ਹਾਲਮਾਰਕਿੰਗ (Gold Hallmarking) ਦੇ ਨਿਯਮ ਲਾਗੂ ਹੋਣ ਜਾ ਰਹੇ ਹਨ। ਇਹ ਨਿਯਮ ਲਾਗੂ ਹੋਣ ਤੋਂ ਬਾਅਦ ਜੇਕਰ ਕੋਈ ਵੀ ਜਵੇਲਰ ਬਿਨ੍ਹਾਂ ਹਾਲਮਾਰਕਿੰਗ ਦੇ ਸੋਨੇ ਦੇ ਗਹਿਣੇ ਵੇਚੇਗਾ ਤਾਂ ਉਸ ਨੂੰ ਇਕ ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਸੋਨੇ ਦੇ ਗਹਿਣਿਆਂ ਦੀ ਕੀਮਤ ਦੀ 5 ਗੁਣਾ ਪਨੈਲਟੀ ਵੀ ਲਗਾਈ ਜਾ ਸਕਦੀ ਹੈ।
Gold
ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ
ਹੁਣ ਮਿਲਣਗੇ ਸਿਰਫ ਸ਼ੁੱਧ ਸੋਨੇ ਦੇ ਗਹਿਣੇ
ਦਰਅਸਲ ਗੋਲਡ ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਦਾ ਸਰਟੀਫਿਕੇਟ ਹੈ। ਅੱਜ ਤੋਂ ਜਵੇਲਰਜ਼ ਨੂੰ ਸਿਰਫ. 14, 18 ਅਤੇ 22 ਕੈਰੇਟ ਗੋਲਡ ਦੀ ਵਿਕਰੀ ਦੀ ਮਨਜ਼ੂਰੀ ਹੋਵੇਗੀ। ਬੀ.ਆਈ.ਐੱਸ (BIS) ਅਪ੍ਰੈਲ 2000 ਤੋਂ ਗੋਲਡ ਹਾਲਮਾਰਕਿੰਗ ਸਕੀਮ ਚਲਾ ਰਹੀ ਹੈ। ਅੱਜ ਦੀ ਤਰੀਕ ਵਿਚ ਕਰੀਬ 40 ਫੀਸਦ ਸੋਨੇ ਦੇ ਗਹਿਣੇ ਹੀ ਹਾਲਮਾਰਕਿੰਗ ਵਾਲੇ ਹਨ।
Gold
ਹੋਰ ਪੜ੍ਹੋ: ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?
ਜਵੇਲਰਜ਼ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਵੀ ਆਨਲਾਈਨ ਅਤੇ ਆਟੋਮੈਟਿਕ ਕਰ ਦਿੱਤਾ ਗਿਆ ਹੈ। ਵਰਲਡ ਗੋਲਡ ਕੌਂਸਲ (World Gold Council) ਮੁਤਾਬਕ ਭਾਰਤ ਵਿਚ ਕਰੀਬ 4 ਲੱਖ ਜਵੇਲਰਜ਼ ਹਨ, ਉਹਨਾਂ ਵਿਚੋਂ 35,879 ਹੀ BIS ਸਰਟੀਫਾਈਡ ਹਨ। ਸਰਕਾਰ ਨੇ ਹਾਲਮਾਰਕਿੰਗ ਦੇ ਨਿਯਮ ਲਾਗੂ ਕਰਨ ਲਈ ਇਕ ਕਮੇਟੀ ਬਣਾਈ ਸੀ, ਜਿਸ ਦੀ ਕਮਾਨ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਦੇ ਡਾਇਰੈਕਟਰ ਜਨਰਲ ਪ੍ਰਮੋਦ ਤਿਵਾੜੀ ਨੂੰ ਦਿੱਤੀ ਗਈ ਹੈ।
Hallmarking is mandatory on jewellery
ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਨਵੰਬਰ 2019 ਵਿਚ ਸੋਨੇ ਦੇ ਗਹਿਣਿਆਂ ਲਈ ਗੋਲਡ ਹਾਲਮਾਰਕਿੰਗ ਦੇ ਨਿਯਮਾਂ ਦਾ ਐਲ਼ਾਨ ਕੀਤਾ ਸੀ, ਇਹਨਾਂ ਨਿਯਮਾਂ ਨੂੰ ਜਨਵਰੀ 2021 ਤੋਂ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਤਰੀਕ ਅੱਗੇ ਵਧਦੀ ਗਈ। ਗੋਲਡ ਹਾਲਮਾਰਕਿੰਗ ਦੇ ਨਿਯਮ ਲਾਗੂ ਹੋਣ ਤੋਂ ਬਾਅਦ ਘਰ ਵਿਚ ਰੱਖੇ ਸੋਨੇ ਦੇ ਗਹਿਣਿਆਂ ਉੱਤੇ ਕੋਈ ਫਰਕ ਨਹੀਂ ਪਵੇਗਾ। ਇਸ ਤੋਂ ਇਲਾਵਾ ਨਾ ਹੀ ਇਹਨਾਂ ਦੀ ਵਿਕਰੀ ਉੱਤੇ ਕੋਈ ਅਸਰ ਹੋਵੇਗਾ।