ਕੈਨੇਡਾ ਵਿਚ ਰੋਪੜ ਦੇ ਬਜ਼ੁਰਗ ਨਾਲ ਹੱਥੋਪਾਈ, ਗਈ ਜਾਨ
Published : Jun 16, 2018, 12:11 pm IST
Updated : Jun 18, 2018, 5:42 pm IST
SHARE ARTICLE
Old Man beaten by Negros
Old Man beaten by Negros

ਵਿਦੇਸ਼ ਦੀ ਧਰਤੀ 'ਤੇ ਅਕਸਰ ਪੰਜਾਬੀਆਂ ਨਾਲ ਉਥੋਂ ਦੇ ਵਸਨੀਕਾਂ ਵੱਲੋਂ ਅਕਸਰ ਹੀ ਧੱਕੇਸ਼ਾਹੀ ਜਾਂ ਮਾਰਕੁੱਟ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਰੋਪੜ, ਪੰਜਾਬ, ਵਿਦੇਸ਼ ਦੀ ਧਰਤੀ 'ਤੇ ਅਕਸਰ ਪੰਜਾਬੀਆਂ ਨਾਲ ਉਥੋਂ ਦੇ ਵਸਨੀਕਾਂ ਵੱਲੋਂ ਅਕਸਰ ਹੀ ਧੱਕੇਸ਼ਾਹੀ ਜਾਂ ਮਾਰਕੁੱਟ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪੀਡਬਲਿਊਡੀ ਤੋਂ ਰਿਟਾਇਰਡ ਐਕਸ ਈ ਐਨ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਭਟਨਾਗਰ (73) ਦੀ ਕੈਨੇਡਾ ਦੇ ਬਰੈਂਪਟਨ (ਓਂਟਾਰੀਓ) ਵਿਚ 2 ਨਿਗਰੋਆਂ ਦੇ ਨਾਲ ਹੱਥੋਪਾਈ ਦੌਰਾਨ ਮੌਤ ਹੋ ਗਈ।

MurderMurderਦੱਸ ਦਈਏ ਕਿ ਇਹ ਕੋਈ ਪਹਿਲਾ ਮਸਲਾ ਨਹੀਂ ਹੈ ਜਿਸ ਵਿਚ ਕਿਸੇ ਭਾਰਤੀ ਦੀ ਜਾਨ ਉਥੋਂ ਦੇ ਮੂਲ ਨਿਵਾਸੀਆਂ ਹੱਥੋਂ ਜਾਨ ਗਈ ਹੋਵੇ। ਦੱਸ ਦਈਏ ਕਿ ਅਮਰਜੀਤ ਸਿੰਘ ਭਟਨਾਗਰ ਰੋਪੜ ਦੇ ਰਹਿਣ ਵਾਲੇ ਸਨ। ਵਿਦੇਸ਼ ਦੀ ਧਰਤੀ ਤੇ ਕਦੇ ਵਿਦਿਆਰਥੀਆਂ ਦੀ ਕਦੇ ਬਜ਼ੁਰਗਾਂ ਦੀ ਅਣਪਛਾਤੇ ਲੋਕਾਂ ਵੱਲੋਂ ਰਹੱਸਮਈ ਤਰੀਕੇ ਨਾਲ ਮੌਤ ਦੀਆਂ ਖ਼ਬਰਾਂ ਅਫ਼ਸੋਸ ਦਾ ਵਿਸ਼ਾ ਬਣਿਆ ਹੋਇਆ ਹੈ।

Murder Murderਰੋਪੜ ਦੇ ਰਹਿਣ ਵਾਲੇ ਅਮਰਜੀਤ ਸਿੰਘ ਭਟਨਾਗਰ 19 ਅਪ੍ਰੈਲ ਨੂੰ ਵੱਡੇ ਬੇਟੇ ਜਸਪਿੰਦਰ ਸਿੰਘ ਦੇ ਕੋਲ ਕੈਨੇਡਾ ਗਏ ਸਨ। ਉਨ੍ਹਾਂ ਦੇ ਛੋਟੇ ਬੇਟੇ ਅਰਵਿੰਦਰ ਨੇ ਦੱਸਿਆ ਕਿ 12 ਜੂਨ ਦੀ ਰਾਤ ਉਨ੍ਹਾਂ ਦੇ ਪਿਤਾ ਅਤੇ ਭਰਾ ਸੈਰ ਉੱਤੇ ਨਿਕਲੇ ਸਨ। ਇਸ ਦੌਰਾਨ ਦੋ ਨੀਗਰੋ ਜਸਪਿੰਦਰ ਕੋਲੋਂ ਮੋਬਾਇਲ ਫੋਨ ਖੋਹ ਕਿ ਭੱਜਣ ਹੀ ਲੱਗੇ ਸਨ ਕਿ ਅਮਰਜੀਤ ਸਿੰਘ ਨੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਜੱਫਾ ਮਾਰ ਲਿਆ। ਪਰ ਅਮਰਜੀਤ ਸਿੰਘ ਬਜ਼ੁਰਗ ਹੁੰਦੇ ਹੋਏ ਕਿੰਨੀ ਦੇਰ ਉਨ੍ਹਾਂ ਦਾ ਮੁਕਾਬਲਾ ਕਰ ਸਕਦੇ ਸਨ।

ਬਦਮਾਸ਼ਾਂ ਨੇ ਅਮਰਜੀਤ ਸਿੰਘ ਨੂੰ ਧੱਕੇ ਮਾਰੇ ਅਤੇ ਉਨ੍ਹਾਂ 'ਤੇ ਹੱਥ ਵੀ ਚੁੱਕਿਆ। ਇੱਕ ਧੱਕਾ ਜ਼ੋਰ ਨਾਲ ਵੱਜਣ ਕਾਰਨ ਅਮਰਜੀਤ ਸਿੰਘ ਜ਼ਮੀਨ 'ਤੇ ਗਿਰ ਗਏ ਅਤੇ ਉਨ੍ਹਾਂ ਦਾ ਸਿਰ ਸੜਕ ਉੱਤੇ ਬਹੁਤ ਬੁਰੀ ਤਰ੍ਹਾਂ ਨਾਲ ਟਕਰਾਇਆ ਅਤੇ ਉਹ ਬੇਹੋਸ਼ ਹੋ ਗਏ। ਗੰਭੀਰ ਰੂਪ ਵਿਚ ਜ਼ਖਮੀ ਅਮਰਜੀਤ ਸਿੰਘ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਹ 2 ਦਿਨ ਇਲਾਜ ਅਧੀਨ ਰਹੇ। ਪਰ ਇਲਾਜ ਹੋਣ ਦੇ ਬਾਵਜੂਦ ਵੀ ਡਾਕਟਰਾਂ ਨੇ 14 ਜੂਨ ਨੂੰ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। 

MurderMurderਦੱਸ ਦਈਏ ਕਿ ਇਸ ਮਾਮਲੇ ਵਿਚ ਇੱਕ ਦੋਸ਼ੀ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਕੈਨੇਡਾ ਪੁਲਿਸ ਨੇ ਦੋਸ਼ੀਆਂ ਖਿਲਾਫ ਯੂਥ ਕਰਿਮਿਨਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Location: Canada, Ontario, Brampton

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement