
ਵਿੰਗ ਕਮਾਂਡਰ ਅਭਿਨੰਦਨ ਦੀ ਕਹਾਣੀ ਹੁਣ ਜ਼ਲਦ ਹੀ ਵੀਡੀਓ ਗੇਮ 'ਚ ਨਜ਼ਰ ਆਵੇਗੀ। ਦਰਅਸਲ ਭਾਰਤੀ ਹਵਾਈ ਫੌਜ 31 ...
ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਦੀ ਕਹਾਣੀ ਹੁਣ ਜ਼ਲਦ ਹੀ ਵੀਡੀਓ ਗੇਮ 'ਚ ਨਜ਼ਰ ਆਵੇਗੀ। ਦਰਅਸਲ ਭਾਰਤੀ ਹਵਾਈ ਫੌਜ 31 ਜੁਲਾਈ ਨੂੰ ਇੱਕ ਵੀਡੀਓ ਗੇਮ ਲਾਂਚ ਕਰਨ ਜਾ ਰਹੀ ਹੈ । ਜਿਸ ਵਿੱਚ ਉਸ ਦੀ ਕਹਾਣੀ ਨੂੰ ਵੀ ਦਿਖਾਇਆ ਜਾਵੇਗਾ। ਵਿੰਗ ਕਮਾਂਡਰ ਅਭਿਨੰਦਨ ਇਸ ਗੇਮ ਵਿੱਚ ਹੀਰੋ ਹੋਣਗੇ। ਇਸ ਗੇਮ ਨੂੰ ਮੋਬਾਇਲ ਪਲੇਅ ਸਟੋਰ 'ਤੇ ਐਡਰਾਇਡ ਅਤੇ ਆਈਓਐਸ ਪਲੇਟਫਾਰਮ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ।
wing commander video game
ਇਸ ਗੇਮ ਵਿੱਚ ਯੂਜ਼ਰਸ ਨੂੰ ਕਾਫ਼ੀ ਮਜ਼ੇਦਾਰ ਚੈਲੇਂਜ ਦਿੱਤੇ ਜਾਣਗੇ ਜਿਨ੍ਹਾਂ ਦੇ ਜਰੀਏ ਉਹ ਭਾਰਤੀ ਹਵਾ ਫੌਜ ਦੇ ਬਾਰੇ ਵਿੱਚ ਜਾਣਨਗੇ। ਦੱਸ ਦਈਏ ਇਸ ਮੋਬਾਇਲ ਗੇਮ ਦੀ ਸ਼ੁਰੂਆਤ ਮਿੱਗ- 21 ਦੇ ਨਾਲ ਹੁੰਦੀ ਹੈ। ਜਿਸ ਨੂੰ ਉਡਾਉਂਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ਦਾ ਐਫ-16 ਡੇਗਿਆ ਸੀ। ਉਹ ਮਿੱਗ-21 ਜਹਾਜ਼ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸ਼ੁਰੂਆਤ ‘ਚ ਇਹ ਸਿੰਗਲ ਪਲੇਅਰ ਮੋਡ ‘ਤੇ ਪੇਸ਼ ਹੋਵੇਗੀ। ਬਾਅਦ ‘ਚ ਇਸ ਨੂੰ ਮਲਟੀ ਪਲੇਅਰ ਮੋਡ ‘ਚ ਬਦਲਿਆ ਜਾਵੇਗਾ।
Launch of #IAF #MobileGame : Android / iOS version of IAF developed Mobile Game (Single Player) will be launched on 31 Jul 19. Download on your Android / iOS mobile phone & cherish the thrilling flying experience. The multiplayer version will soon follow. The Teaser of the game… pic.twitter.com/yhfOrOZxWV
— Indian Air Force (@IAF_MCC) July 20, 2019
ਮੋਬਾਈਲ ਗੇਮ ‘ਚ ਮਿੱਗ-21 ਤੋਂ ਇਲਾਵਾ ਭਵਿੱਖ ‘ਚ ਏਅਰਫੋਰਸ ‘ਚ ਸ਼ਾਮਲ ਹੋਣ ਵਾਲੇ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੋਬਾਈਲ ਗੇਮ ਦਾ ਵੀਡੀਓ ਏਅਰਫੋਰਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਦਿਖਾਇਆ ਗਿਆ ਕਿ ਗੇਮ ‘ਚ ਕਈ ਚੈਲੰਜ ਹੋਣਗੇ ਜੋ ਯੂਜ਼ਰਸ ਫ੍ਰੈਂਡਲੀ ਹੋਣਗੇ। ਏਅਰਫੋਰਸ ਦੇ ਹੈੱਡਕੁਆਟਰ ਦਿੱਲੀ ‘ਚ ਵਿੰਗ ਕਮਾਂਡਰ ਅਨੁਪਮ ਬੈਨਰਜੀ ਨੇ ਕਿਹਾ ਕਿ ਏਅਰਫੋਰਸ 31 ਜੁਲਾਈ ਨੂੰ ਵੀਡੀਓ ਗੇਮ ਲੌਂਚ ਕਰੇਗਾ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ