Advertisement
  ਖ਼ਬਰਾਂ   ਰਾਸ਼ਟਰੀ  14 Aug 2019  ਆਜ਼ਾਦੀ ਦਿਵਸ ਮੌਕੇ 'ਵੀਰ ਚੱਕਰ' ਨਾਲ ਸਨਮਾਨਤ ਹੋਣਗੇ ਵਿੰਗ ਕਮਾਂਡਰ ਅਭਿਨੰਦਨ

ਆਜ਼ਾਦੀ ਦਿਵਸ ਮੌਕੇ 'ਵੀਰ ਚੱਕਰ' ਨਾਲ ਸਨਮਾਨਤ ਹੋਣਗੇ ਵਿੰਗ ਕਮਾਂਡਰ ਅਭਿਨੰਦਨ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Aug 14, 2019, 11:32 am IST
Updated Aug 14, 2019, 11:32 am IST
ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ...
Wing Commander Abhinandan
 Wing Commander Abhinandan

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ 15 ਅਗਸਤ ਭਾਵ ਆਜ਼ਾਦੀ ਦਿਹਾੜੇ 'ਤੇ ਵੀਰ ਚੱਕਰ ਨਾਲ ਸਨਮਾਨਤ ਕਰੇਗੀ। ਇੱਥੇ ਦੱਸ ਦੇਈਏ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਅਭਿਨੰਦਨ ਨੇ ਮਿਗ-21 ਨਾਲ ਤਬਾਹ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਾਕਿਸਤਾਨ ਦੇ ਹੋਰ ਜਹਾਜ਼ਾਂ ਦਾ ਪਿੱਛਾ ਕਰਦੇ ਸਮੇਂ ਕਮਾਂਡਰ ਅਭਿਨੰਦਨ ਪਾਕਿਸਤਾਨ ਖੇਤਰ ਵਿਚ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।

Vir Chakra Vir Chakra

ਹਾਲਾਂਕਿ ਭਾਰਤ ਕਰੀਬ 60 ਘੰਟਿਆਂ ਦੇ ਅੰਦਰ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਤੋਂ ਸਹੀ ਸਲਾਮਤ ਲੈ ਆਇਆ। ਪਾਕਿਸਤਾਨ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ ਐੱਫ-16 ਨੂੰ ਮਿਗ-21 ਨਾਲ ਤਬਾਹ ਕਰਨ ਕਾਰਨ ਕਮਾਂਡਰ ਅਭਿਨੰਦਨ ਨੇ ਇਤਿਹਾਸ ਰਚ ਦਿੱਤਾ ਸੀ ਅਤੇ ਪੂਰੇ ਦੇਸ਼ 'ਚ ਉਨ੍ਹਾਂ ਦੇ ਹੀ ਚਰਚੇ ਸਨ ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਹਮਲਾ ਕਰ ਦਿੱਤਾ ਸੀ।

Wing Commander AbhinandanWing Commander Abhinandan

ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਇਸ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਬਾਲਾਕੋਟ 'ਚ ਸਥਿਤ ਅੱਤਵਾਦੀ ਟਿਕਾਣੇ ਢਹਿ-ਢੇਰੀ ਕੀਤੇ ਸਨ। ਭਾਰਤ ਵਲੋਂ ਲਏ ਪੁਲਵਾਮਾ ਦੇ ਬਦਲੇ ਮਗਰੋਂ ਪਾਕਿਸਤਾਨ ਬੌਖਲਾ ਗਿਆ ਸੀ ਅਤੇ ਉਸ ਨੇ ਭਾਰਤੀ ਸਰਹੱਦ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। 

Independence Day Independence Day

ਇੱਥੇ ਦੱਸ ਦੇਈਏ ਕਿ ਵੀਰ ਚੱਕਰ ਭਾਰਤ ਦਾ ਯੁੱਧ ਦੇ ਸਮੇਂ ਦਾ ਵੀਰਤਾ ਦਾ ਮੈਡਲ ਹੈ। ਇਹ ਸਨਮਾਨ ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਇਹ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ।

Advertisement
Advertisement

 

Advertisement
Advertisement