Punjabi Diaspora News: ਆਖ਼ਰਕਾਰ ਕਿਉਂ ਵੱਧ ਰਹੀ ਹੈ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਭਰਾ ਮਾਰੂ ਜੰਗ?
Published : Nov 16, 2023, 7:30 am IST
Updated : Nov 16, 2023, 7:38 am IST
SHARE ARTICLE
Image: For representation purpose only.
Image: For representation purpose only.

ਦੀਵਾਲੀ ਦਾ ਜਸ਼ਨ ਨੌਜਵਾਨ ਲਈ ਬਣਿਆ ਕਾਲ

Punjabi Diaspora News: ਇਕ ਪਾਸੇ ਪੂਰੀ ਦੁਨੀਆਂ ਦੇ ਲੋਕ ਪੰਜਾਬੀਆਂ ਦੀ ਮਿਹਨਤ ਦੇ ਕਾਇਲ ਹਨ ਪਰ ਵਿਦੇਸ਼ਾਂ ਵਿਚ ਆਏ ਦਿਨ ਪੰਜਾਬੀਆਂ ਦੀਆਂ ਗੈਂਗਵਾਰਾਂ ਪੰਜਾਬੀਆਂ ਦੇ ਅਕਸ ਨੂੰ ਵੱਡਾ ਢਾਹ ਲਾ ਰਹੀਆਂ ਹਨ। ਦੁਨੀਆਂ ਦੇ ਹਰ ਕੋਨੇ ਵਾਂਗ ਇਟਲੀ ਵਿਚ ਵੀ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਜੋ ਕਿ ਇਥੇ ਮਿਹਨਤ ਨਾਲ ਵੱਡੇ ਮੁਕਾਮ ਸਰ ਕਰ ਚੁਕੀ ਹੈ। ਉਥੇ ਦੂਸਰੇ ਪਾਸੇ ਆਏ ਦਿਨ ਪੰਜਾਬੀਆ ਦੀ ਆਪਸੀ ਭਰਾ ਮਾਰੂ ਜੰਗ ਭਾਈਚਾਰੇ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ।

ਬੀਤੇ ਦਿਨੀਂ ਦੀਵਾਲੀ ਦੀ ਪਾਰਟੀ ਦੌਰਾਨ ਹੋਈ ਲੜਾਈ ਨੌਜਵਾਨ ਦਾ ਕਾਲ ਬਣ ਕੇ ਸਾਹਮਣੇ ਆਈ ਹੈ ਜਿਸ ਦੇ ਚਲਦਿਆਂ ਇਟਲੀ ਵਸਦੇ ਭਾਈਚਾਰੇ ਵਿਚ ਗ਼ਮੀ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸਬੋਦੀਆ ਵਿਖੇ ਦੀਵਾਲੀ ਦਾ ਜਸ਼ਨ ਮਨਾਉਂਦੇ  ਹੋਏ ਨੌਜਵਾਨਾਂ ਵਿਚ ਆਪਸੀ ਤਕਰਾਰ ਹੋ ਗਈ। ਤਕਰਾਰ ਇਥੋਂ ਤਕ ਵੱਧ ਗਈ ਕਿ ਇਕ ਨੌਜਵਾਨ ਉਜਾਗਰ ਸਿੰਘ ਦਾ ਝਗੜੇ ਦੌਰਾਨ ਕਤਲ ਕਰ ਦਿਤਾ ਗਿਆ ਜੋ ਕਿ ਬੇਲਾ ਫ਼ਾਰਨੀਆ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਾਕੇ ਦੀ ਅਜਿਹੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀਆਂ ਦੀਆਂ ਆਪਸੀ ਲੜਾਈਆਂ ਨੇ ਭਾਈਚਾਰੇ ਨੂੰ  ਸ਼ਰਮਸਾਰ ਕੀਤਾ ਹੈ। 2021 ਵਿਚ ਵੀ ਇਸੇ ਇਲਾਕੇ ਵਿਚ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਸੀ

ਜਿਸ ਦੀ ਲਾਸ਼ ਤਕਰੀਬਨ 15 ਮਹੀਨਿਆਂ ਬਾਅਦ ਭਾਰਤ ਪੁੱਜੀ ਸੀ। ਇਟਲੀ ਵਿਚ ਕਈ ਪੰਜਾਬੀਆਂ ਦੀ ਆਪਸੀ ਰੰਜਿਸ਼ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਨਿਜੀ ਲੜਾਈਆਂ ਸ਼ੋਸ਼ਲ ਮੀਡੀਆ ਤੇ ਗਾਲੀ ਗਲੋਚ ਅਤੇ ਫਿਰ ਸਮਾਂ ਪਾਉਣ ਤਕ ਦਾ ਪਹੁੰਚ ਚੁਕੀਆਂ ਹਨ। ਇਕ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਵਿਵਾਦ ਤੋਂ ਬਾਅਦ ਹੋਈ ਖ਼ੂਨੀ ਝੜਪ ਨੂੰ ਇਟਲੀ ਵਸਦੇ ਪੰਜਾਬੀਆਂ ਨੇ ਪਿੰਡੇ ’ਤੇ ਹੰਢਾਇਆ ਹੈ। ਕਈ ਵਾਰ ਧਾਰਮਕ ਸਮਾਗਮਾਂ  ਅਤੇ ਖੇਡ ਟੂਰਨਾਂਮੈਂਟਾਂ ’ਤੇ ਆਪਸੀ ਰੰਜਿਸ਼ ਦੀ ਦਹਿਸ਼ਤ ਵੀ ਨਜ਼ਰ ਆਉਂਦੀ ਰਹਿੰਦੀ ਹੈ। ਨਿਜੀ ਲੜਾਈਆਂ ਦੌਰਾਨ ਗੱਡੀਆਂ ਸਾੜਨ ਜਾਂ ਭੰਨਣ ਦੀਆਂ ਖ਼ਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਅਜਿਹੀਆਂ ਲੜਾਈਆ ਜਿਥੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾ ਰਹੀਆਂ ਹਨ ਉਥੇ ਹੀ ਭਵਿੱਖ ਲਈ ਮੁਸੀਬਤਾਂ ਵੀ ਖੜੀਆਂ ਕਰ ਦਾ ਰਾਹ ਸਿਰਜ ਰਹੀਆਂ ਹਨ।

why is the brotherly war of Punjabis increasing abroad?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement