Punjabi Truck Driver deported from Canada: 2018 'ਚ ਬੱਸ ਨਾਲ ਮਾਰਿਆ ਸੀ ਟਰਾਲਾ, ਹਾਦਸੇ ਵਿਚ 16 ਖਿਡਾਰੀਆਂ ਦੀ ਹੋਈ ਸੀ ਮੌਤ
Punjabi truck driver will be deported from Canada News in punjabi: ਪੰਜਾਬੀ ਮੂਲ ਦੇ ਕੈਨੇਡੀਅਨ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਵੇਗਾ। ਦੱਸ ਦੇਈਏ ਕਿ ਸਸਕੈਚਵਨ ਵਿਚ 2018 ਵਿਚ ਜਸਕੀਰਤ ਸਿੰਘ ਸਿੱਧੂ ਨੇ ਬੱਸ ਵਿਚ ਟਰਾਲਾ ਮਾਰ ਦਿਤਾ ਸੀ। ਇਸ ਹਾਦਸੇ ਵਿਚ 16 ਨੌਜਵਾਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ। ਉਸੇ ਕੇਸ ਵਿਚ ਜਸਕੀਰਤ 8 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਕੀਰਤ ਸਿੰਘ ਸਿੱਧੂ ਨੇ ਇਕ ਚੌਰਾਹੇ 'ਤੇ ਟ੍ਰੈਫਿਕ ਸਿਗਨਲ ਤੋੜ ਦਿੱਤਾ ਸੀ ਤੇ ਹਮਬੋਲਟ ਬ੍ਰੋਂਕੋਸ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਵਿਚ ਆਪਣਾ ਟਰਾਲਾ ਮਾਰ ਦਿਤਾ ਸੀ, ਜਿਸ ਨਾਲ 16 ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: Anup Ghoshal Death News: ਗਾਇਕ ਅਨੂਪ ਘੋਸ਼ਾਲ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਇਕ ਸੰਘੀ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਦੀ ਦੇਸ਼ ਨਿਕਾਲੇ ਨੂੰ ਰੋਕਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜਸਕੀਰਤ ਸਿੱਧੂ ਨੂੰ ਇਸ ਸਾਲ ਦੇ ਸ਼ੁਰੂ ਵਿਚ ਪੈਰੋਲ ਮਿਲੀ ਸੀ। ਉਸ ਨੇ ਅਪੀਲ ਕੀਤੀ ਸੀ ਕਿ ਉਸ ਦੀ ਦੇਸ਼ ਨਿਕਾਲੇ ਨੂੰ ਰੋਕਿਆ ਜਾਵੇ ਕਿਉਂਕਿ ਉਸ ਦਾ ਇਸ ਘਟਨਾ ਤੋਂ ਪਹਿਲਾਂ ਦਾ ਰਿਕਾਰਡ ਸਾਫ਼ ਸੀ। ਉਸ ਦੇ ਵਕੀਲ ਮਾਈਕਲ ਗ੍ਰੀਨ ਨੇ ਬੇਨਤੀ ਕੀਤੀ ਕਿ ਉਸ ਦੇ ਦੇਸ਼ ਨਿਕਾਲੇ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਸਿਫ਼ਾਰਸ਼ ਨੂੰ ਰੋਕਿਆ ਜਾਵੇ।
ਇਹ ਵੀ ਪੜ੍ਹੋ: RecipeTips: ਘਰ ’ਚ ਬਣਾਉ ਮਿਲਕ ਕੇਕ
ਸਿੱਧੂ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਚੀਫ਼ ਜਸਟਿਸ ਪਾਲ ਕ੍ਰੈਂਪਟਨ ਨੇ ਕਿਹਾ ਹਾਦਸਾ ਬਹੁਤ ਭਿਆਨਕ ਸੀ। ਇਸ ਹਾਦਸੇ ਵਿਚ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ, ਬਹੁਤ ਸਾਰੇ ਜ਼ਖ਼ਮੀ ਹੋ ਗਏ ਤੇ ਬਹੁਤ ਸਾਰੀਆਂ ਉਮੀਦਾਂ ਅਤੇ ਸੁਪਨੇ ਚਕਨਾਚੂਰ ਹੋ ਗਏ। ਸਿੱਧੂ ਨੂੰ ਭਾਰਤ ਡਿਪੋਰਟ ਕਰਨ ਦੇ ਫ਼ੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਜੱਜ ਨੇ ਕਿਹਾ, “ਅਧਿਕਾਰੀ ਦਾ ਫ਼ੈਸਲਾ ਉਚਿਤ, ਪਾਰਦਰਸ਼ੀ ਅਤੇ ਸਮਝਦਾਰੀ ਵਾਲਾ ਸੀ।