
ਆਸਟਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਵਿਚ ਰਹਿਣ ਵਾਲੇ 31 ਸਾਲ ਦੇ ਟੈਕਸੀ ਚਾਲਕ ਗੁਰਪ੍ਰੀਤ ਸਿੰਘ ਸਿੱਧੂ ਨਾਂਮੀ ਪੰਜਾਬੀ ਨੌਜਵਾਨ ਦੀ ਬੀਤੇ......
ਮੈਲਬਰਨ : ਆਸਟਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਵਿਚ ਰਹਿਣ ਵਾਲੇ 31 ਸਾਲ ਦੇ ਟੈਕਸੀ ਚਾਲਕ ਗੁਰਪ੍ਰੀਤ ਸਿੰਘ ਸਿੱਧੂ ਨਾਂਮੀ ਪੰਜਾਬੀ ਨੌਜਵਾਨ ਦੀ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਗੁਰਪ੍ਰੀਤ ਦੀ ਧਰਮ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਰਪ੍ਰੀਤ ਉਸ ਸਮੇ ਨੀਦ ਵਿਚ ਸੀ ਜਦੋ ਇਹ ਘਟਨਾ ਵਾਪਰੀ ਉਸ ਤੋ ਬਾਦ ਗੁਰਪ੍ਰੀਤ ਨੂੰ ਸਥਾਨਿਕ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ।
ਇਸ ਘਟਨਾ ਤੋ ਬਾਦ ਆਸਟਰੇਲੀਆ ਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੋੜ ਗਈ । ਗੁਰਪ੍ਰੀਤ ਅਪਣੇ ਪਿੱਛੇ ਪਤਨੀ ਤੋ ਇਲਾਵਾ ਤਿੰਨ ਬੱਚੇ ਛੱਡ ਗਿਆ ਹੈ। ਗੁਰਪ੍ਰੀਤ ਦੀ ਮੌਤ ਦੀ ਖਬਰ ਤੋ ਬਾਦ ਉਸ ਦੇ ਪਿਤਾ ਪੰਜਾਬ ਤੋ ਆਸਟਰੇਲੀਆ ਲਈ ਰਵਾਨਾ ਹੋ ਗਏ ਹਨ ਅਤੇ ਭਾਈਚਾਰੇ ਦੁਆਰਾ ਇਸ ਪਰਿਵਾਰ ਦੀ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ ।