
ਕਰਮਜੀਤ ਸਿੰਘ ਬੂਰੇਜੱਟਾਂ ਬਣੇ ਮੁੱਖ ਸੇਵਾਦਾਰ
Italy News: ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਲੇਨੋ ਵੀ ਅਹਿਮ ਅਤੇ ਇਤਿਹਾਸਕ ਸਥਾਨ ਰੱਖਦਾ ਹੈ, ਪਿਛਲੇ 10 ਸਾਲਾਂ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪਰਚਾਰ ਅਤੇ ਪ੍ਰਸਾਰ ਲਈ ਸ਼ਲਾਘਾਯੋਗ ਉਪਰਾਲੇ ਕਰਦੀ ਆ ਰਹੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਲਈ ਹਰ 2 ਸਾਲ ਬਾਅਦ ਸਰਬਸੰਮਤੀ ਨਾਲ ਚੋਣ ਕੀਤੀ ਜਾਂਦੀ ਹੈ। ਬੀਤੇ ਦਿਨ ਗੁਰਦੁਆਰਾ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਲੇਨੋ (ਬਰੇਸ਼ੀਆ) ਦੇ ਮੁੱਖ ਸੇਵਾਦਾਰ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿਚ ਸਮੁਚੇ ਪ੍ਰਬੰਧਕਾਂ ਨੇ ਸਰਬ ਸੰਮਤੀ ਨਾਲ ਕਰਮਜੀਤ ਸਿੰਘ ਬੂਰੇਜੱਟਾਂ ਨੂੰ ਅਗਲੇ 2 ਸਾਲ ਲਈ ਮੁੱਖ ਸੇਵਾਦਾਰ ਲਈ ਚੁਣਿਆ ਗਿਆ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕਰਮਜੀਤ ਸਿੰਘ ਬੂਰੇਜੱਟਾਂ ਨੂੰ ਸਿਰੋਪਾੳ ਭੇਟ ਕੀਤਾ। ਗੱਲਬਾਤ ਕਰਦਿਆ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਸੇਵਾਦਾਰ ਕਰਮਜੀਤ ਨੇ ਕਿਹਾ ਕਿ ਸੰਗਤਾਂ ਅਤੇ ਪ੍ਰਬੰਧਕਾਂ ਨੇ ਜਿਸ ਉਮੀਦ ਨਾਲ ਉਨ੍ਹਾਂ ਨੂੰ ਸੇਵਾ ਸੌਂਪੀ ਹੈ ਉਹ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਯਤਨ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਦਵਿੰਦਰ ਸਿੰਘ ਲੈਨੋ ਦੇ ਨਾਲ ਰਣਜੀਤ ਸਿੰਘ ਧਾਮੀ ਗੋਤੋਲੈਂਗੋ ਵੀ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਣਗੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਮਜੀਤ ਸਿੰਘ ਪੰਜਾਬ ਦੇ ਪਿੰਡ ਬੂਰੇਜੱਟਾਂ ਜਿਲਾ ਹੁਸ਼ਿਆਰਪੁਰ ਨਾਲ ਸੰਬੰਧਿਤ ਹਨ। ਤਕਰੀਬਨ 15 ਸਾਲ ਪਹਿਲਾਂ ਇਟਲੀ ਪਹੁੰਚੇ ਸ. ਕਰਮਜੀਤ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਲੇਨੋ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸੇਵਾਵਾਂ ਨਿਭਾ ਰਹੇ ਸਨ। ਇਟਲੀ ਦੀਆਂ ਸਿੱਖ ਜਥੇਬੰਦੀਆਂ ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ. ਕਰਮਜੀਤ ਸਿੰਘ ਬੂਰੇਜੱਟਾਂ ਨੂੰ ਗੁਰਦੁਆਰਾ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਲੇਨੋ (ਬਰੇਸ਼ੀਆ) ਦੇ ਸਰਬਸੰਮਤੀ ਨਾਲ ਮੁੱਖ ਸੇਵਾਦਾਰ ਬਣਾਏ ਜਾਣ ਤੇ ਮੁਬਾਰਕਾਂ ਦਿੱਤੀਆਂ।