ਲਾਹੌਰ ਵਿਚ ਸਥਿਤ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਲੁਪਤ ਹੋਣ ਕਿਨਾਰੇ 
Published : Jul 17, 2019, 9:27 am IST
Updated : Jul 17, 2019, 9:27 am IST
SHARE ARTICLE
Shaheedi place of Bhai Taru Singh ji
Shaheedi place of Bhai Taru Singh ji

ਸਿੱਖੀ ਦੀ ਖ਼ਾਤਰ ਖੋਪੜੀ ਲੁਹਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਲਾਹੌਰ ਵਿਚ ਲੁਪਤ ਹੋਣ ਦੀ ਕਗਾਰ 'ਤੇ ਹੈ।

ਅੰਮ੍ਰਿਤਸਰ (ਚਰਨਜੀਤ ਸਿੰਘ): ਸਿੱਖੀ ਦੀ ਖ਼ਾਤਰ ਖੋਪੜੀ ਲੁਹਾਉਣ ਵਾਲੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਲਾਹੌਰ ਵਿਚ ਲੁਪਤ ਹੋਣ ਦੀ ਕਗਾਰ 'ਤੇ ਹੈ। ਲਾਹੌਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਸਥਿਤ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੀ ਹਾਲਤ ਬੇਹਦ ਖਸਤਾ ਹੈ।  ਇਹ ਅਸਥਾਨ ਇਕ ਛੋਟੀ ਜਿਹੀ ਇਮਾਰਤ ਤਕ ਸੀਮਤ ਹੋ ਕੇ ਰਹਿ ਗਿਆ ਹੈ। ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਐਨ ਸਾਹਮਣੇ ਇਕ ਸਮਾਧ ਦਾ ਨਿਰਮਾਣ ਹੋ ਚੁਕਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਥਾਨ ਸ਼ੇਖ਼ ਫ਼ਰੀਦ ਦੇ ਪੜਪੋਤਰੇ ਦੀ ਸਮਾਧ ਹੈ। 

Bhai Taru JiBhai Taru Ji

ਗੁਰਦਵਾਰਾ ਸਮੂਹ ਵਿਚ ਹੀ ਗੁਰਦਵਾਰਾ ਸਾਹਿਬ ਦੇ ਐਨ ਬਾਹਰ ਤਹਿਰੀਕ ਏ ਅਕਬਰੀ ਨਾਮਕ ਜਥੇਬੰਦੀ ਵਲੋਂ ਕਬਜ਼ੇ ਦੀ ਤਿਆਰੀ ਕੀਤੀ ਜਾ ਰਹੀ ਹੈ। ਗੁਰਦਵਾਰੇ ਨਾਲ ਬਣੀ ਪੁਰਾਣੀ ਇਮਾਰਤ 'ਤੇ ਉਰਦੂ ਵਿਚ ਕੁੱਝ ਨਾਹਰੇ ਲਿਖੇ ਹੋਏ ਹਨ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਇਥੇ ਕਾਕੂ ਸ਼ਾਹ ਨਾਮਕ ਕਿਸੇ ਫ਼ਕੀਰ ਦੀ ਇਬਦਤਗਾਹ ਬਣਾਈ ਜਾਵੇ। ਦਸਣਯੋਗ ਹੈ ਕਿ ਸ਼ਹੀਦ ਗੰਜ ਭਾਈ ਤਾਰੂ ਸਿੰਘ ਨੂੰ ਜਾਣ ਵਾਲਾ ਰਾਹ ਦੁਕਾਨਾਂ ਦੇ ਵਿਚ ਅਤੇ ਬੇਹਦ ਛੋਟਾ ਹੋਣ ਕਾਰਨ ਆਮ ਸੰਗਤਾਂ ਦੀ ਨਜ਼ਰ ਤੋਂ ਓਹਲੇ ਹੈ। ਅਜਿਹੀ ਹਾਲਤ ਵਿਚ ਇਹ ਅਸਥਾਨ ਅਪਣੀ ਪਹਿਚਾਣ ਗਵਾ ਦੇਵੇਗਾ। 

Bhai Taru Singh JiBhai Taru Singh Ji

ਪੰਥਕ ਹਲਕਿਆਂ ਵਿਚ ਆਸ ਕੀਤੀ ਜਾ ਰਹੀ ਹੈ ਕਿ ਹੁਣ ਜਦ ਪਾਕਿਸਤਾਨ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਅਤੇ ਜਦ ਸ਼੍ਰੋਮਣੀ ਕਮੇਟੀ ਦਾ ਇਕ ਹਾਈ ਪਾਵਰ ਡੈਲੀਵੇਸ਼ਨ ਪਾਕਿਸਤਾਨ ਵੀ ਜਾ ਰਿਹਾ ਹੈ ਤਾਂ ਅਜਿਹੇ ਹਾਲਾਤ ਵਿਚ ਸ਼ਹੀਦ ਗੰਜ ਭਾਈ ਤਾਰੂ ਸਿੰਘ ਦੇ ਅਸਥਾਨ ਬਾਰੇ ਪਾਕਿਸਤਾਨ ਔਕਾਫ਼ ਬੋਰਡ ਅਤੇ ਨਵੀਂ ਗਠਤ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰ ਕੇ ਇਸ ਸਥਾਨ ਨੂੰ ਬਚਾਇਆ ਜਾਵੇ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement