ਦਲ ਖ਼ਾਲਸਾ ਵਲੋਂ 'ਸ਼ਹੀਦੀ ਡਾਇਰੈਟਕਟਰੀ' ਦਾ ਚੌਥਾ ਆਡੀਸ਼ਨ ਛਾਪਣ ਦਾ ਫ਼ੈਸਲਾ
Published : Jul 13, 2019, 1:18 am IST
Updated : Jul 13, 2019, 1:18 am IST
SHARE ARTICLE
Dal Khalsa
Dal Khalsa

ਪੰਥਕ ਜਥੇਬੰਦੀਆਂ ਸ਼ਹੀਦਾਂ ਬਾਰੇ ਸਹੀ ਜਾਣਕਾਰੀ ਜੁਟਾਉਣ ਤੇ ਪਿੰਡ-ਪਿੰਡ ਜਾ ਕੇ ਸ਼ਹੀਦ ਸਿੰਘਾਂ ਬਾਰੇ ਪਤਾ ਕਰਨ

ਅੰਮ੍ਰਿਤਸਰ : ਦਲ ਖ਼ਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝ ਕੇ ਸ਼ਹਾਦਤਾਂ ਪਾਉਣ ਵਾਲਿਆਂ ਸਿੰਘ-ਸਿੰਘਣੀਆਂ ਦੀ 'ਸ਼ਹੀਦੀ ਡਾਇਰੈਟਕਟਰੀ ਦਾ ਚੌਥਾ ਐਡੀਸ਼ਨ ਛਾਪਣ ਦਾ ਫ਼ੈਸਲਾ ਕੀਤਾ ਹੈ। ਸ਼ਹੀਦੀ ਡਾਇਰੈਟਕਟਰੀ ਦੇ ਅਗਲੇ ਐਡੀਸ਼ਨ ਨੂੰ ਛਾਪਣ ਦਾ ਐਲਾਨ ਕਰਦਿਆਂ ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੇ ਸਿੱਖ ਸੰਗਤਾਂ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਇਲਾਕੇ ਵਿਚ ਜੂਨ 84 ਦੇ ਉਨ੍ਹਾਂ ਸ਼ਹੀਦ ਪਰਵਾਰਾਂ ਤਕ ਪੁਹੰਚ ਕਰਨ ਜਿਨਾਂ ਦੇ ਪਰਵਾਰਕ ਮੈਂਬਰ ਦਰਬਾਰ ਸਾਹਿਬ ਵਿਖੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ।  ਜਥੇਬੰਦੀ ਵਲੋਂ ਪਹਿਲਾਂ ਛਾਪੇ ਗਏ ਵੇਰਵਿਆਂ ਵਿਚ ਵੀ ਲੋੜੀਂਦੀ ਤਰਮੀਮ ਲਈ ਪਰਵਾਰਾਂ ਤਕ ਮੁੜ ਪਹੁੰਚ ਕਰਨ ਦੇ ਉਪਰਾਲੇ ਹੋ ਰਹੇ ਹਨ। ਉਨ੍ਹਾਂ ਸਹੀਦ ਪਰਵਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਜਥੇਬੰੰਦੀ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਤਕ ਸਿੱਧੀ ਪਹੁੰਚ ਕਰਨ।

Jarnail Singh BhindranwaleJarnail Singh Bhindranwale

ਇਹ ਸਵਾਲ ਬੇਹੱਦ ਅਹਿਮ ਹੈ ਕਿ ਆਖਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਮੋਢਾ ਜੋੜ ਕੇ ਜੂਝਣ ਵਾਲੇ ਕੁੱਲ ਕਿੰਨੇ ਕੁ ਸਿੰਘ-ਸਿੰਘਣੀਆਂ ਸਨ ਜਿਨ੍ਹਾਂ ਨੇ ਹਥਿਆਰਬੰਦ ਹੋ ਕੇ 'ਧਰਮ ਹੇਤ ਸੀਸ ਵਾਰੇ' ਇਸ ਮੰਤਵ ਦੀ ਪੂਰਤੀ ਲਈ ਦਲ ਖ਼ਾਲਸਾ ਨੇ 2005 ਵਿਚ ਇਕ ਮਤਾ ਪਾ ਕੇ ਉਨ੍ਹਾਂ ਸਿੰਘ-ਸਿੰਘਣੀਆਂ ਦਾ ਵੇਰਵਾ ਇਕੱਠਾ ਕਰਨ ਦਾ ਅਹਿਦ ਕੀਤਾ ਸੀ ਜਿਹੜੇ ਘੱਲੂਘਾਰੇ ਮੌਕੇ ਦਰਬਾਰ ਸਾਹਿਬ ਵਿਖੇ ਜੂਝਦੇ ਹੋਏ ਸ਼ਹਾਦਤਾਂ ਪਾ ਗਏ ਹਨ। ਦਲ ਖ਼ਾਲਸਾ ਦੀ ਇਕ ਟੀਮ ਨੇ ਪਿੰਡ-ਪਿੰਡ, ਘਰ-ਘਰ ਜਾ ਕੇ ਵੇਰਵੇ ਇਕੱਠੇ ਕੀਤੇ ਤੇ ਜਾਂਚ-ਪੜਤਾਲ ਮਗਰੋਂ ਸ਼ਹੀਦੀ ਡਾਇਰੈਕਟਰੀ ਛਾਪੀ ਗਈ।

1984 Sikh Genocide1984 Sikh Genocide

ਪਹਿਲਾ ਐਡੀਸ਼ਨ ਵਿਚ 167 ਸ਼ਹੀਦਾਂ ਦੇ ਤਸਵੀਰਾਂ ਸਮੇਤ ਵੇਰਵੇ ਦਰਜ ਸਨ ਜੋ 2006 ਵਿਚ ਛਾਪਿਆ ਗਿਆ ਸੀ। ਦੂਜੇ ਐਡੀਸ਼ਨ ਵਿਚ 207 ਸ਼ਹੀਦਾਂ ਦੇ ਵੇਰਵੇ ਅਤੇ ਤੀਜਾ ਐਡੀਸ਼ਨ ਜੋ 2012 ਵਿਚ ਛਪਿਆ ਸੀ, ਉਸ ਵਿਚ 221 ਸ਼ਹੀਦਾਂ ਦੇ ਵੇਰਵੇ ਦਰਜ ਸਨ। ਪਹਿਲਾ ਅਤੇ ਦੂਜਾ ਐਡੀਸ਼ਨ ਦੀ ਸੇਵਾ ਜਥੇਬੰਦੀ ਵਲੋਂ ਆਪ ਕੀਤੀ ਗਈ ਸੀ ਤੇ ਤੀਜੇ ਭਾਗ ਦੀ ਸੇਵਾ ਦਮਦਮੀ ਟਕਸਾਲ ਵਲੋਂ ਕੀਤੀ ਗਈ ਸੀ। ਚੌਥੇ ਭਾਗ ਦੀ ਛਪਾਈ ਦੀ ਸੇਵਾ ਅਸਟ੍ਰੇਲੀਆ ਦੀ ਸੰਗਤ ਵਲੋਂ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਹਜ਼ੂਰ ਸਾਹਿਬ ਵਾਲੇ ਸਵਰਗਵਾਸੀ ਬਾਬਾ ਸ਼ੀਸ਼ਾ ਸਿੰਘ ਨਾਲ ਸਬੰਧਤ 30 ਸਿੰਘ ਜੋ ਦਰਬਾਰ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ਼ਹੀਦੀਆਂ ਪਾ ਗਏ ਸਨ ਬਾਰੇ ਮੁਕੰਮਲ ਵੇਰਵੇ ਇੱਕਠੇ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ।

1984 Darbar Sahib1984 Darbar Sahib

ਉਨ੍ਹਾਂ ਅੱਗੇ ਦਸਿਆ ਕਿ ਸਾਕਾ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਣ ਵਾਲੇ ਸਿੰਘ-ਸਿੰਘਣੀਆਂ ਦਾ ਸਬੰਧ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਬਾਬਾ ਸ਼ੀਸ਼ਾ ਸਿੰਘ ਜਥਾ ਕਾਰ ਸੇਵਾ ਸੀ।  ਉਨ੍ਹਾਂ ਕਿਹਾ ਕਿ ਇਹ ਸਵਾਲ ਸਦਾ ਹੀ ਚਰਚਾ ਵਿਚ ਰਹੇਗਾ ਕਿ ਜੂਨ 1984 ਨੂੰ ਘੱਲੂਘਾਰੇ ਮੌਕੇ ਕੁੱਲ ਕਿੰਨੇ ਸਿੱਖ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰਤੀ ਫ਼ੌਜ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ? ਭਾਰਤ ਸਰਕਾਰ ਦੇ ਆਪਦੇ ਵਾਈਟ ਪੇਪਰ ਵਿਚ ਦਰਜ਼ ਹੈ ਕਿ ਕੁੱਲ਼ 492 ਵਿਅਕਤੀ ਮਾਰੇ ਗਏ ਸਨ ਜਿਨਾਂ ਵਿਚ 309 ਸਿਵਲੀਅਨ ਤੇ 83 ਮਿਲਟਰੀ ਦੇ ਬੰਦੇ ਸਨ ਪਰ ਰਾਜੀਵ ਗਾਂਧੀ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਇਕ ਸਮਾਗਮ ਵਿਚ ਕਿਹਾ ਸੀ ਕਿ ਹਮਲੇ ਦੌਰਾਨ 700 ਸਿਪਾਹੀ ਤੇ ਅਫ਼ਸਰ ਮਾਰੇ ਗਏ।

1984 Darbar Sahib1984 Darbar Sahib

ਇੰਦਰਜੀਤ ਸਿੰਘ ਜੇਜੀ ਨੇ ਜੋ 'ਨਸਲਕੁਸ਼ੀ ਦੀ ਰਾਜਨੀਤੀ' ਨਾਮੀ ਰਿਪੋਰਟ ਯੂਨਾਈਟਡ ਨੇਸ਼ਨਸ ਕਮਿਸ਼ਨ ਔਨ ਹਿਊਮਨ ਰਾਈਟਸ ਨੂੰ ਭੇਜੀ ਸੀ, ਉਸ ਵਿਚ  ਅੰਦਾਜ਼ੇ ਅਨੁਸਾਰ ਘੱਲੂਘਾਰੇ ਦੌਰਾਨ 10,000 ਵਿਅਕਤੀਆਂ ਦੇ ਮਾਰੇ ਜਾਣ ਦਾ ਅੰਕੜਾ ਦਿਤਾ ਗਿਆ ਹੈ। ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰੇ ਗਏ ਲੋਕਾਂ ਵਿਚ ਬਹੁਤੇ ਆਮ ਸ਼ਰਧਾਲੂ ਹੀ ਸਨ ਜਦਕਿ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਸਿੱਖ ਜੁਝਾਰੂ ਤਕਰੀਬਨ 300 ਹੋਣਗੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement