
ਡੇਢ ਮਹੀਨਾ ਪਹਿਲਾਂ ਮ੍ਰਿਤਕ ਦੇ ਪਿਤਾ ਦੀ ਨਹਿਰ 'ਚ ਡੁੱਬਣ ਨਾਲ ਹੋਈ ਸੀ ਮੌਤ
ਬਨੂੜ : ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਕੈਲੀਫੋਰਨੀਆਂ ਸ਼ਹਿਰ 'ਚ ਮਿਲਟਰੋਨ ਲੇਕ ਵਿਚ ਡੁੱਬਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਹਸ਼ਨਪ੍ਰੀਤ ਸਿੰਘ (22) ਪੁੱਤਰ ਸਵ. ਕਸਮੀਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਸ਼ਨਪ੍ਰੀਤ 2021 ਵਿਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ ਹੋਟਲ ਮਨੇਜਮੈਂਟ ਦੀ ਪੜਾਈ ਕਰਨ ਗਿਆ ਸੀ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ : BSF ਨੂੰ ਮਿਲੀ ਨਸ਼ੇ ਦੀ ਖੇਪ: ਤਲਾਸ਼ੀ ਦੌਰਾਨ 2 ਕਿਲੋ ਅਫੀਮ ਦਾ ਪੈਕਟ ਬਰਾਮਦ
ਬੀਤੇ ਦਿਨੀ ਉਹ ਆਪਣੇ ਦੋਸਤਾਂ ਨਾਲ ਮਿਲਟਰੋਨ ਲੇਕ ਉਤੇ ਘੁੰਮਣ ਗਿਆ ਸੀ ਕਿ ਅਚਾਨਕ ਹਸ਼ਨਪ੍ਰੀਤ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿਚ ਡੁੱਬ ਗਿਆ। ਉਥੋਂ ਦੇ ਪ੍ਰਸ਼ਸਾਨ ਤੇ ਗੋਤਾਖੋਰਾਂ ਨੇ ਰੈਸਕਿਉ ਕਰਕੇ ਉਸ ਨੂੰ ਬਾਹਰ ਕੱਢ ਲਿਆ ਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਉਸ ਨੂੰ ਹੈਲੀਕਪਟਰ ਰਾਹੀਂ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: ਫਿਲੌਰ 'ਚ ਮਨੁੱਖਤਾ ਹੋਈ ਸ਼ਰਮਸਾਰ, ਬੱਚੇ ਨੂੰ ਦਰਖ਼ਤ 'ਤੇ ਪੁੱਠਾ ਬੰਨ੍ਹ ਕੇ ਕੁੱਟਿਆ
ਇਕ ਵਾਰ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਤੇ ਉਸ ਦੇ ਸਾਹ ਚਲਦੇ ਹੋ ਗਏ ਪਰ ਕੁਝ ਹੀ ਦੇਰ ਬਾਅਦ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ ਡੇਢ ਮਹੀਨਾ ਪਹਿਲਾਂ ਗੰਡਾਖੇੜੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਤੇ ਅੱਜ ਜਵਾਨ ਪੁੱਤਰ ਦੀ ਵੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।