ਖ਼ਬਰਾਂ |

ਤਾਜ਼ਾ |

ਫ਼ਿਰੋਜ਼ਪੁਰ : BSF ਨੂੰ ਮਿਲੀ ਨਸ਼ੇ ਦੀ ਖੇਪ: ਤਲਾਸ਼ੀ ਦੌਰਾਨ 2 ਕਿਲੋ ਅਫੀਮ ਦਾ ਪੈਕਟ ਬਰਾਮਦ
Published : Jul 17, 2023, 12:29 pm IST
Updated : Jul 17, 2023, 12:29 pm IST
SHARE ARTICLE
photo
photo

ਅਣਪਛਾਤੇ ਵਿਰੁਧ FIR ਦਰਜ

 

ਫ਼ਿਰੋਜ਼ਪੁਰ : ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲੇ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਬੀ.ਐਸ.ਐਫ਼. ਦੇ ਜਵਾਨਾਂ ਨੂੰ ਨਸ਼ੇ ਦੀ ਇੱਕ ਖੇਪ ਮਿਲੀ ਹੈ। ਬੀ.ਐਸ.ਐਫ਼. ਦੀ 136 ਬਟਾਲੀਅਨ ਦੇ ਜਵਾਨਾਂ ਵਲੋਂ ਇਹ ਪੈਕੇਟ ਜ਼ਬਤ ਕੀਤਾ ਗਿਆ ਹੈ, ਜਿਸ ਵਿਚ 1 ਕਿਲੋ 96 ਗ੍ਰਾਮ ਅਫੀਮ ਸੀ।

ਜਵਾਨਾਂ ਨੇ ਪੈਕੇਟ ਫਿਰੋਜ਼ਪੁਰ ਥਾਣੇ ਦੇ ਹਵਾਲੇ ਕਰ ਦਿਤਾ ਹੈ। ਥਾਣਾ ਸਦਰ ਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਦਸਿਆ ਕਿ ਬੀ.ਐਸ.ਐਫ਼. ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ 'ਚ 136 ਬਟਾਲੀਅਨ ਦੇ ਕੰਪਨੀ ਕਮਾਂਡਰ ਇੰਸਪੈਕਟਰ ਟੀ.ਆਨੰਦ ਰਾਜ ਨੇ ਦਸਿਆ ਕਿ ਗਸ਼ਤ ਦੌਰਾਨ ਦੁਲਚੀ ਬੰਨ੍ਹ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐਸ.ਐਫ਼. ਦੇ ਜਵਾਨਾਂ ਨੂੰ ਅਫ਼ੀਮ ਦਾ ਭਰਿਆ ਇੱਕ ਪੈਕਟ ਮਿਲਿਆ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement