
ਸਿੱਖ ਜੋ ਵੀ ਸਮਾਗਮ ਕਰਵਾਉਦੇਂ ਹਨ ਉਹ ਪੂਰੀ ਸਰਧਾ ਭਾਵਨਾ.....
ਹੇਸਟਿੰਗਜ (ਭਾਸ਼ਾ): ਸਿੱਖ ਜੋ ਵੀ ਸਮਾਗਮ ਕਰਵਾਉਦੇਂ ਹਨ ਉਹ ਪੂਰੀ ਸਰਧਾ ਭਾਵਨਾ ਦੇ ਨਾਲ ਕਰਵਾਉਦੇਂ ਹਨ ਸਿੱਖ ਸੰਗਤਾਂ ਵਿਚ ਸਰਧਾ ਬਹੁਤ ਹੀ ਸੱਚੇ ਮੰਨ੍ਹ ਤੋਂ ਦੇਖਣ ਨੂੰ ਮਿਲਦੀ ਹੈ। ਪੰਜਾਬੀ ਲੋਕ ਭਾਵੇਂ ਕਿ ਵਿਦੇਸਾਂ ਦੀ ਧਰਤੀ ਉਤੇ ਵਸੇ ਹੋਏ ਹਨ ਪਰ ਫਿਰ ਵੀ ਉਹ ਅਪਣੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਫਤਿਹਗੜ੍ਹ ਸਭਰਾਵਾਂ ਤੋਂ ਭੁੰਝਗੀਆਂ ਦਾ ਢਾਡੀ ਜੱਥਾ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਉਜੀਲੈਂਡ ਦੇ ਵੱਖੋ-ਵੱਖ ਗੁਰੂ ਘਰਾਂ ਵਿਚ ਦੀਵਾਨ ਸਜਾ ਕੇ ਸੰਗਤਾਂ ਨੂੰ ਨਿਹਾਲ ਕਰ ਰਿਹਾ ਹੈ।
Sikh
ਕੱਲ੍ਹ 18 ਨਵੰਬਰ 2018 ਨੂੰ ਜਗਜੀਵਨ ਸਿੰਘ ਦੇ ਸੱਦੇ ਉਤੇ ਗੁਰਦੁਆਰਾ ਸਾਹਿਬ ਹੇਸਟਿੰਗਜ ਵਿਖੇ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਵੇਗਾ ਅਤੇ ਸੰਗਤਾਂ ਨੂੰ ਨਿਹਾਲ ਕਰੇਗਾ। ਕੱਲ੍ਹ ਅਖੰਡਪਾਠ ਸਾਹਿਬ ਆਰੰਭ ਕਰਵਾਇਆ ਗਿਆ ਸੀ। ਸੰਗਤਾਂ ਅਪਣੀ ਪੁਰੀ ਸਰਧਾ ਦੇ ਨਾਲ ਹਾਜ਼ਰੀ ਲਵਾ ਰਹੀਆਂ ਹਨ। ਸੰਗਤਾਂ ਦਾ ਕੱਲ੍ਹ ਨੂੰ ਭਾਰੀ ਇਕੱਠ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਿੱਖ ਸੰਗਤਾਂ ਹਰ ਰੋਜ ਵੱਡੀ ਗਿਣਤੀ ਵਿਚ ਚੱਲ ਕੇ ਗੁਰੂ ਘਰ ਅਪਣੀ ਹਾਜ਼ਰੀ ਲਵਾਉਦੀਆਂ ਹਨ। ਸਵੇਰੇ ਪਹਿਲਾਂ ਚਾਹ ਦਾ ਲੰਗਰ ਅਤੁੱਟ ਵਰਤੇਗਾ।
Sikh
ਸੰਗਤਾਂ ਨੇ ਗੁਰੂਘਰ ਦੇ ਉਪਰ ਪੂਰੇ ਵਧਿਆ ਤਰੀਕੇ ਦੇ ਨਾਲ ਸਜਾਵਟ ਕੀਤੀ ਹੈ। ਜੋ ਕਿ ਸੰਗਤਾਂ ਨੂੰ ਬਹੁਤ ਨੂੰ ਗੁਰੂਘਰ ਦੀ ਸਜਾਵਟ ਬਹੁਤ ਜਿਆਦਾ ਅਕਰਸ਼ਿਤ ਕਰਦੀ ਹੈ। ਢਾਡੀ ਜੱਥਾ ਜਿਥੇ ਵੀ ਅਪਣੇ ਦੀਵਾਨ ਸਜਾਉਦੇਂ ਹਨ ਉਥੇ ਹੀ ਉਨ੍ਹਾਂ ਦਾ ਰੰਗ ਸੰਗਤਾਂ ‘ਤੇ ਦੇਖਣ ਨੂੰ ਮਿਲਦਾ ਹੈ। ਢਾਡੀ ਜਥਾ ਲੋਕਾਂ ਨੂੰ ਅਪਣੇ ਨਾਲ ਜੋੜ ਕੇ ਰੱਖਦਾ ਹੈ।