
ਉਪਾਧੀ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਬਣੀ ਨੀਰੂ
ਫਿਰੋਜ਼ਪੁਰ - ਲੰਬੇ ਸਮੇਂ ਤੋਂ ਗ੍ਰਹਿਸਥ ਵਿਚ ਰਹਿੰਦੇ ਬ੍ਰਹਮਚਾਰੀ ਜੀਵਨ ਬਤੀਤ ਕਰ ਰਹੀ ਨੀਰੂ ਗੁਪਤਾ ਜੈਨ ਨੇ ਹਾਲ ਹੀ 'ਚ ਕੈਲੀਫੋਰਨੀਆ ਪਬਲਿਕ ਯੂਨੀਵਰਸਿਟੀ, ਯੂ. ਐੱਸ. ਏ. ਤੋਂ ਜੈਨ ਅਧਿਆਯੋ ਵਰਧਮਾਨ ਸਤ੍ਰੋਤ ਅਤੇ ਭਗਤਾਬਰ ਸਤ੍ਰੋਤ 'ਤੇ ਪੀ. ਐੱਚ. ਡੀ. ਕਰ ਕੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਨਿਊਮੈਰਿਕ ਕੋਡ, ਰੈਕੀ ਦਾ ਗ੍ਰੈਂਡ ਮਾਸਟਰ, ਭਗਤਾਬਰ ਹਿੱਲਰ ਦਾ ਕੋਰਸ ਕਰਨ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੈਂਪ ਲਾ ਕੇ ਲੋਕਾਂ ਦੀਆਂ ਬੀਮਾਰੀਆਂ ਅਤੇ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ। ਉਨ੍ਹਾਂ ਦਾ ਮੁੱਖ ਉਦੇਸ਼ ਧਰਮ ਦਾ ਪ੍ਰਚਾਰ ਕਰਨਾ ਹੈ। ਉਹ ਜੈਨ ਧਰਮ ਦੇ ਆਚਾਰੀਆ ਵਿਦਿਆਸਾਗਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਫਿਰੋਜ਼ਪੁਰ ਛਾਉਣੀ ਤੋਂ ਹਿੰਦੀ ਅਧਿਆਪਕਾ ਬ੍ਰਹਮਚਾਰੀਨੀ ਡਾ. ਨੀਰੂ ਜੈਨ, ਪੰਜਾਬ ਦੀ ਪਹਿਲੀ ਔਰਤ ਹੈ, ਜਿਸ ਨੇ ਜੈਨ ਅਧਿਆਤਮਿਕਤਾ 'ਚ ਪੀ. ਐੱਚ. ਡੀ. ਕੀਤੀ ਹੈ।