ਅਮਰੀਕਾ 'ਚ 7 ਸਾਲਾਂ 'ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 38 ਫ਼ੀ ਸਦੀ ਵਧੀ: ਰੀਪੋਰਟ

By : PANKAJ

Published : Jun 18, 2019, 6:56 pm IST
Updated : Jun 18, 2019, 6:56 pm IST
SHARE ARTICLE
Indian-American
Indian-American

ਲਗਭਗ 50 ਲੱਖ ਦਖਣੀ ਏਸ਼ੀਆਈ ਨਾਗਰਿਕਾਂ ਵਿਚ 1 ਫ਼ੀਸਦੀ ਲੋਕ ਗਰੀਬੀ ਵਿਚ ਰਹਿ ਰਹੇ ਹਨ

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਸਾਲ 2010-17 ਦੌਰਾਨ 38 ਫ਼ੀ ਸਦੀ ਤਕ ਵਧੀ ਹੈ। ਦਖਣੀ ਏਸ਼ੀਆਈ ਪੈਰੋਕਾਰ ਸਮੂਹ ਸਾਊਥ ਏਸ਼ੀਅਨ ਅਮੇਰਿਕਨਜ਼ ਲੀਡਿੰਗ ਟੁਗੇਦਰ (ਸਾਲਟ) ਨੇ ਅਪਣੀ ਰੀਪੋਰਟ ਵਿਚ ਕਿਹਾ ਕਿ ਘੱਟੋ-ਘੱਟ 6,30,00 ਭਾਰਤੀ ਅਜਿਹੇ ਹਨ ਜਿਨ੍ਹਾਂ ਦਾ ਦਸਤਾਵੇਜ਼ਾਂ ਵਿਚ ਰਿਕਾਰਡ ਨਹੀਂ ਹੈ। ਇਹ 2010 ਦੇ ਬਾਅਦ 72 ਫ਼ੀ ਸਦੀ ਵਾਧਾ ਹੈ।

Indian-American Indian-American

ਉਸ ਨੇ ਕਿਹਾ ਕਿ ਗ਼ੈਰ ਕਾਨੂੰਨੀ ਭਾਰਤੀ-ਅਮਰੀਕੀ ਲੋਕਾਂ ਵਿਚ ਵਾਧਾ ਵੀਜ਼ਾ ਮਿਆਦ ਦੇ ਬਾਅਦ ਵੀ ਇਥੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਕਾਰਨ ਹੋ ਸਕਦਾ ਹੈ। ਉਸ ਨੇ ਕਿਹਾ ਕਿ ਸਾਲ 2016 ਵਿਚ ਕਰੀਬ 2,50,000 ਭਾਰਤੀ ਅਪਣੀ ਵੀਜ਼ਾ ਮਿਆਦ ਖ਼ਤਮ ਹੋਣ ਦੇ ਬਾਅਦ ਵੀ ਇਥੇ ਰੁਕੇ ਹੋਏ ਸਨ। ਸਧਾਰਨ ਤੌਰ 'ਤੇ ਦਖਣੀ ਏਸ਼ੀਆਈ ਮੂਲ ਦੇ ਅਮਰੀਕੀ ਵਸਨੀਕਾਂ ਦੀ ਆਬਾਦੀ 40 ਫ਼ੀ ਸਦੀ ਤਕ ਵਧੀ ਹੈ। ਸਹੀ ਅਰਥਾਂ ਵਿਚ ਇਹ 2010 ਵਿਚ 35 ਲੱਖ ਤੋਂ ਵੱਧ ਕੇ ਸਾਲ 2017 ਵਿਚ 54 ਲੱਖ ਤਕ ਹੋ ਗਈ। 

Indian-AmericanIndian-American

ਸਾਲ 2010 ਦੇ ਬਾਅਦ ਤੋਂ ਨੇਪਾਲੀ ਭਾਈਚਾਰੇ ਵਿਚ 206.6 ਫ਼ੀ ਸਦੀ, ਭਾਰਤੀ ਭਾਈਚਾਰੇ ਵਿਚ 38 ਫ਼ੀ ਸਦੀ, ਭੂਟਾਨੀ ਨਾਗਰਿਕਾਂ ਵਿਚ 38 ਫ਼ੀ ਸਦੀ, ਪਾਕਿਸਤਾਨੀਆਂ ਵਿਚ 33 ਫ਼ੀ ਸਦੀ, ਬੰਗਲਾਦੇਸ਼ੀ ਨਾਗਰਿਕਾਂ ਵਿਚ 26 ਫ਼ੀ ਸਦੀ ਅਤੇ ਸ਼੍ਰੀਲੰਕਾਈ ਆਬਾਦੀ ਵਿਚ 15 ਫ਼ੀ ਸਦੀ ਦਾ ਵਾਧਾ ਹੋਇਆ ਹੈ। ਰੀਪੋਰਟ ਮੁਤਾਬਕ ਏਸ਼ੀਆਈ ਅਮਰੀਕੀ ਨਾਗਰਿਕਾਂ ਦੀ ਆਮਦਨ ਵਿਚ ਅਸਮਾਨਤਾ ਸਭ ਤੋਂ ਵੱਧ ਹੈ। ਅਮਰੀਕਾ ਵਿਚ ਰਹਿ ਰਹੇ ਤਕਰੀਬਨ 50 ਲੱਖ ਦਖਣੀ ਏਸ਼ੀਆਈ ਨਾਗਰਿਕਾਂ ਵਿਚ ਕਰੀਬ ਇਕ ਫੀਸਦੀ ਗਰੀਬੀ ਵਿਚ ਰਹਿ ਰਹੇ ਹਨ।

Indian-AmericanIndian-American

ਵਰਤਮਾਨ ਆਬਾਦੀ ਸਰਵੇ ਮੁਤਾਬਕ 2016 ਦੀਆਂ ਅਮਰੀਕੀ ਚੋਣਾਂ ਵਿਚ ਏਸ਼ੀਆਈ ਦੇਸ਼ਾਂ ਦੇ 49.9 ਫ਼ੀ ਸਦੀ ਲੋਕਾਂ ਨੇ ਵੋਟਿੰਗ ਕੀਤੀ ਸੀ। ਸਾਲ 2001 ਵਿਚ ਜਿਥੇ ਦਖਣੀ ਏਸ਼ੀਆਈ ਮੂਲ ਦੇ ਵੋਟਰਾਂ ਦੀ ਗਿਣਤੀ 20 ਲੱਖ ਸੀ ਉੱਥੇ 2018 ਵਿਚ ਵੱਧ ਕੇ 50 ਲੱਖ ਤਕ ਪਹੁੰਚ ਗਈ। ਇਨ੍ਹਾਂ ਵਿਚ 15 ਲੱਖ ਭਾਰਤੀ ਹਨ। ਪਾਕਿਸਤਾਨੀ ਮੂਲ ਦੇ ਵੋਟਰਾਂ ਦੀ ਗਿਣਤੀ 2,22,252 ਹੈ ਜਦਕਿ ਬੰਗਲਾਦੇਸ਼ੀ 69,825 ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement