ਕੈਰਨ ਦੋਸਾਂਝ ਨੇ ਕੈਨੇਡਾ ਵਿਚ ਸਭ ਤੋਂ ਪਹਿਲਾਂ ਵਸਣ ਵਾਲੇ ਸਿੱਖਾਂ ’ਤੇ ਲਿਖੀ ਕਿਤਾਬ
Published : Apr 19, 2023, 5:14 pm IST
Updated : Apr 19, 2023, 6:34 pm IST
SHARE ARTICLE
Karen Dosanjh writes book and makes documentary about history of Sikhs in Canada
Karen Dosanjh writes book and makes documentary about history of Sikhs in Canada

ਕਿਹਾ, ਇਹਨਾਂ ਸਿੱਖਾਂ ਦੀਆਂ ਕਹਾਣੀਆਂ ਮੇਰੇ ਖੂਨ ਵਿਚ ਹਨ

 

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿਚ ਰਹਿਣ ਵਾਲੀ ਸਿੱਖ ਲੇਖਿਕਾ ਕੈਰਨ ਦੋਸਾਂਝ ਨੇ ਕੈਨੇਡਾ ਵਿਚ ਸਭ ਤੋਂ ਪਹਿਲਾਂ ਵਸਣ ਵਾਲੇ ਸਿੱਖਾਂ ਸਬੰਧੀ ਇਕ ਕਿਤਾਬ ਲਿਖੀ ਹੈ। ਬ੍ਰਿਟਿਸ਼ ਕੋਲੰਬੀਆ ਨਿਵਾਸੀ ਕੈਰਨ ਦੋਸਾਂਝ ਦੀ ਇਹ ਕਿਤਾਬ ਸਿੱਖਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਬੀਸੀ ਵੱਲ ਪਰਵਾਸ ਦਾ ਵੇਰਵਾ ਦਿੰਦੀ ਹੈ। ਕੈਰਨ ਦੋਸਾਂਝ ਦਾ ਕਹਿਣਾ ਹੈ ਕਿ ਇਹਨਾਂ ਸਿੱਖਾਂ ਦੀਆਂ ਕਹਾਣੀਆਂ ਉਨ੍ਹਾਂ ਦੇ ਖੂਨ ਵਿਚ ਹਨ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਇਤਿਹਾਸ ਤੋਂ ਸੇਧ ਲੈਂਦਿਆਂ ਕੈਨੇਡਾ ਵਿਚ ਸਿੱਖਾਂ ਦੇ ਸੰਘਰਸ਼ ਨੂੰ ਲਿਖਤੀ ਰੂਪ ਵਿਚ ਬਿਆਨ ਕੀਤਾ ਹੈ।  

ਇਹ ਵੀ ਪੜ੍ਹੋ: ਰੱਬਾ ਇਹੋ-ਜਿਹੀ ਔਲਾਦ ਕਿਸੇ ਨੂੰ ਨਾ ਦੇਈਂ, ਰੋਟੀ ਮੰਗਣ 'ਤੇ ਬਜ਼ੁਰਗ ਪਿਓ ਨੂੰ ਡੰਡੇ ਨਾਲ ਕੁੱਟਿਆ 

ਕਿਤਾਬ ਤੋਂ ਲੈ ਕੇ ਇਕ ਦਸਤਾਵੇਜ਼ੀ (ਜੋ ਸਿੱਖਲੇਨਜ਼ ਫਿਲਮ ਫੈਸਟੀਵਲ ਵਿਚ ਦਿਖਾਈ ਜਾਵੇਗੀ) ਬਣਾਉਣ ਮਗਰੋਂ ਕੈਰਨ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਇਕ ਨਾਟਕ ਦੀ ਵੀ ਯੋਜਨਾ ਬਣਾ ਰਹੇ ਹਨ। ਕੈਰਨ ਦੋਸਾਂਝ ਦੀ ਇਸ ਕਿਤਾਬ ਦਾ ਸਿਰਲੇਖ਼ ‘ਅਨਟੋਲਡ ਸਟੋਰੀਜ਼: ਦ ਸਾਊਥ ਪਾਇਓਨੀਰ ਐਕਸਪੀਰੀਐਂਸ ਇੰਨ ਬੀਸੀ’ ਹੈ। ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਨੇ ਇਸ ਕਿਤਾਬ ਨੂੰ ਬਹੁਤ ਪਸੰਦ ਕੀਤਾ ਹੈ। ਇਸ ਕਿਤਾਬ ਦੀ ਕਾਪੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਲਾਈਬ੍ਰੇਰੀ ਵਿਚ ਵੀ ਉਪਲਬਧ ਹੈ।

ਇਹ ਵੀ ਪੜ੍ਹੋ: 'ਦੇਖੋ ਅੱਜ ਪਿੰਡ ਦਾ ਮੁੰਡਾ ਪਿੰਡ ਦੇਖਣ ਆਇਆ ਹੈ’, 77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ’ਚ ਆਪਣੇ ਜੱਦੀ ਪਿੰਡ ਪਹੁੰਚਿਆ ਪੂਰਨ ਸਿੰਘ

ਕੈਰਨ ਦਾ ਕਹਿਣਾ ਹੈ ਕਿ ਆਪਣੇ ਪਰਿਵਾਰ ਦੇ ਇਤਿਹਾਸ ਦੀ ਇਹ ਖੋਜ ਇਕ ਬਹੁਤ ਵੱਡੇ ਪ੍ਰਾਜੈਕਟ ਵਿਚ ਬਦਲ ਗਈ, ਜਿਸ ਨੇ ਉਨ੍ਹਾਂ ਨੂੰ ਕੈਨੇਡਾ ਵਿਚ ਵਸਣ ਵਾਲੇ ਪਹਿਲੇ ਸਿੱਖਾਂ ਦੀ ਕਹਾਣੀ ਜਾਣਨ ਲਈ ਪ੍ਰੇਰਿਆ। ਇਸ ਕਿਤਾਬ ਜ਼ਰੀਏ ਉਨ੍ਹਾਂ ਨੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਦਾ ਯਤਨ ਕੀਤਾ ਹੈ।  ਕੈਰਨ ਦੋਸਾਂਝ ਨੇ ਕਿਹਾ, “ਅਸਲ ਵਿਚ ਇੱਥੇ ਆਉਣ ਵਾਲੇ ਪਹਿਲੇ ਸਿੱਖ ਬ੍ਰਿਟਿਸ਼ ਫੌਜੀ ਸਨ”।  ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਪੰਜਾਬ ਵਾਪਸ ਚਲੇ ਗਏ ਤਾਂ ਉੱਥੇ ਉਨ੍ਹਾਂ ਨੇ ਬੀਸੀ ਵਿਚ ਰੁਜ਼ਗਾਰ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਆ ਕੇ ਰੇਲਵੇ, ਜੰਗਲਾਤ ਉਦਯੋਗ ਅਤੇ ਖੇਤੀਬਾੜੀ ਵਿਚ ਮਜ਼ਦੂਰੀ ਆਦਿ ਕੀਤੀ। ਉਨ੍ਹਾਂ ਦੀ ਇਸ ਕਿਤਾਬ ਨੂੰ ਦਸਤਾਵੇਜ਼ੀ ਦਾ ਰੂਪ ਦਿੱਤਾ ਗਿਆ ਹੈ ਅਤੇ ਇਹ ਦੱਸਦੀ ਹੈ ਕਿ ਇੱਥੇ ਸ਼ੁਰੂਆਤੀ ਦਿਨਾਂ ਵਿਚ ਸਿੱਖਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ।

ਇਹ ਵੀ ਪੜ੍ਹੋ: ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕੈਰਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗ ਪੰਜਾਬ ਤੋਂ ਕੈਨੇਡਾ ਆਏ ਤਾਂ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਆਪਣੇ ਆਪ ਨੂੰ ਸਥਾਪਿਤ ਕੀਤਾ। ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਅਜਿਹੇ ਬਹੁਤ ਸਾਰੇ ਪਰਿਵਾਰ ਹੋਣਗੇ ਜੋ ਇੱਥੇ ਮਜ਼ਦੂਰ ਵਜੋਂ ਕੰਮ ਕਰਨ ਲਈ ਆਏ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਫਿਰ ਉਸ ਨੇ ਸੋਚਿਆ ਕਿ ਉਸ 'ਤੇ ਇਕ ਕਿਤਾਬ ਅਤੇ ਫਿਲਮ ਬਣਾਈ ਜਾਵੇ। ਕੈਰਨ ਦੋਸਾਂਝ ਦਾ ਕਹਿਣਾ ਹੈ, “ਇਹ ਸਿਰਫ਼ ਸਿੱਖ ਕੌਮ ਦੀਆਂ ਕਹਾਣੀਆਂ ਨਹੀਂ ਹਨ। ਇਹ ਕੈਨੇਡੀਅਨ ਕਹਾਣੀਆਂ ਹਨ। ਇਹ ਕਹਾਣੀਆਂ ਕੈਨੇਡਾ ਦੀ ਸਥਾਪਨਾ ਨੂੰ ਦਰਸਾਉਂਦੀਆਂ ਹਨ”। ਇਸ ਦੇ ਲਈ ਕੈਰਨ ਨੇ ਕੈਨੇਡਾ ਦੇ ਵੱਖ-ਵੱਖ ਪਰਿਵਾਰਾਂ ਨਾਲ ਗੱਲ ਕੀਤੀ ਜੋ 1900 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਆ ਗਏ ਸਨ। ਕੈਰਨ ਵਲੋਂ ਲਿਖੀ ਗਈ ਕੈਨੇਡਾ ਵਿਚ ਕੁਝ ਥਾਵਾਂ 'ਤੇ ਸਕੂਲੀ ਸਿਲੇਬਸ ਦਾ ਹਿੱਸਾ ਵੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement