
120 ਵਿਦਿਆਰਥੀਆਂ ਵਿਚੋ 110/110 ਨੰਬਰ ਲੈ ਹਾਸਲ ਕੀਤਾ ਪਹਿਲਾ ਸਥਾਨ
ਰੋਮ: ਹੁਸ਼ਿਆਰਪੁਰ ਦੀ ਨਵਨੀਤ ਕੌਰ ਨੇ ਇਟਲੀ ਵਿਚ ਪਹਿਲੇ ਦਰਜੇ ’ਚ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਲ ਕਰ ਕੇ ਮਾਪਿਆਂ ਦੇ ਨਾਲ-ਨਾਲ ਪੰਜਾਬੀਆਂ ਦਾ ਵੀ ਮਾਣ ਵਧਾਇਆ ਹੈ। ਨਵਨੀਤ ਕੌਰ ਦਾ ਪ੍ਰਵਾਰ ਪਿੰਡ ਟਾਂਡਾ ਰਾਮ ਸਹਾਏ, ਮੁਕੇਰੀਆ (ਹੁਸ਼ਿਆਰਪੁਰ) ਨਾਲ ਸਬੰਧਤ ਹੈ। ਨਵਨੀਤ ਕੌਰ ਦੇ ਪਿਤਾ ਸੁਖਜਿੰਦਰ ਸਿੰਘ 20 ਸਾਲ ਪਹਿਲਾਂ ਇਟਲੀ ਗਏ ਸਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵਲੋਂ ਸਿੱਖ ਗੁਰਦੁਆਰਾ (ਸੋਧ) ਬਿੱਲ-2023 ਨੂੰ ਹਰੀ ਝੰਡੀ
ਸਪੀਆਨਸਾ ਯੂਨੀਵਰਸਿਟੀ ਰੋਮ ਬਰਾਂਚ ਲਾਤੀਨਾ ਤੋਂ 6 ਸਾਲ ਦੇ ਡਾਕਟਰੀ ਕੋਰਸ ਮੈਡੀਸ਼ਨ ਅਤੇ ਸਰਜਰੀ (ਜਿਸ ਨੂੰ ਸ਼ਰਲ ਭਾਸ਼ਾ ਵਿਚ ਐਮ.ਬੀ.ਬੀ.ਐਸ ਦੀ ਡਿਗਰੀ ਕਿਹਾ ਜਾ ਸਕਦਾ ਹੈ) ਵਿਚ ਨਵਨੀਤ ਨੇ 120 ਵਿਦਿਆਰਥੀਆਂ ਵਿਚੋ 110/110 ਅੰਕ ਲੈ ਕੇ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਹ ਇਹ ਸਫਲਤਾ ਹਾਸਲ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ ਹੈ। ਯੂਨੀਵਰਸਿਟੀ ਵਲੋਂ ਡਾ. ਨਵਨੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਵਨੀਤ ਕੌਰ ਦੇ ਭਰਾ ਨੇ ਆਟੋ ਮਕੈਨਿਕ ਦਾ ਡਿਪਲੋਮਾ ਕੀਤਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਸਹੀ ਪਰ ਤਰੀਕਾ ਬਿਲਕੁਲ ਗ਼ਲਤ: ਮਨਜਿੰਦਰ ਸਿੰਘ ਸਿਰਸਾ
ਮਾਤਾ ਪਿਤਾ ਨੇ ਦਸਿਆ ਕਿ ਨਵਨੀਤ ਕੌਰ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਪਹਿਲੀਆਂ 4 ਜਮਾਤਾਂ ਉਸ ਨੇ ਪੰਜਾਬ ਤੋਂ ਕੀਤੀਆਂ ਅਤੇ 2008 ਵਿਚ ਉਸ ਨੇ ਇਟਲੀ ’ਚ ਅਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਡਾ. ਨਵਨੀਤ ਕੌਰ ਦਾ ਕਹਿਣਾ ਹੈ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੀ ਹੈ, ਇਹ ਉਸ ਨੂੰ ਅਪਣੇ ਮਾਪਿਆਂ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਸਦਕਾ ਹੀ ਨਸੀਬ ਹੋਇਆ ਹੈ। ਉਸ ਨੂੰ ਕਦੀਂ ਵੀ ਇਹ ਮਹਿਸੂਸ ਨਹੀਂ ਹੋਣ ਦਿਤਾ ਗਿਆ ਕਿ ਉਹ ਕੁੜੀ ਹੈ। ਡਾਕਟਰੀ ਦੀ ਡਿਗਰੀ ਤੋਂ ਬਾਅਦ ਹੁਣ ਨਵਨੀਤ ਕੌਰ ਅਕਤੂਬਰ ਵਿਚ ਮੈਡੀਕਲ ਦੀ ਸਪੈਸ਼ਲ ਡਿਗਰੀ ਕਰਨ ਜਾ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਸੰਪੂਰਨ ਡਾਕਟਰ ਬਣ ਇਟਲੀ ਵਿਚ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕੁੱਝ ਕਰ ਸਕੇ।