
ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਵਿਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ
ਕੈਲਗਰੀ - ਬੀਤੇ ਦਿਨ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਕੈਨੇਡੀਅਨ ਸੂਬੇ ਦੇ ਅਲਬਰਟਾ ਦੇ ਕਾਉਂਟਸ ਬਾਰਡਰ ਵਿਖੇ ਕੇਲਿਆਂ ਨਾਲ ਭਰੇ ਟਰੱਕ ਵਿਚ ਭਾਰੀ ਮਾਤਰਾ ਵਿਚ ਨਸ਼ੇ ਦੀ ਬਰਾਮਦਗੀ ਹੋਈ। ਇਸ ਮਾਮਲੇ ਵਿਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ 'ਤੇ ਦੋਸ਼ ਤੈਅ ਕੀਤੇ ਗਏ ਹਨ।
ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲੇ ਡਰਾਈਵਰ ਦੀ ਸ਼ਨਾਖਤ ਕੈਲਗਰੀ ਕੈਨੇਡਾ ਦੇ ਵਾਸੀ ਗੁਰਕੀਰਤ ਸਿੰਘ (26) ਵਜੋਂ ਹੋਈ ਹੈ।
ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਮੁਤਾਬਕ 6 ਨਵੰਬਰ ਨੂੰ ਕੇਲਿਆਂ ਨਾਲ ਭੇਰ ਟਰੱਕ ਨੂੰ ਲੈ ਕੇ ਇੱਕ ਕਮਰਸ਼ੀਅਲ ਵਹੀਕਲ ਕੂਟਜ਼ ਬਾਰਡਰ ਵਿਖੇ ਦਾਖ਼ਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਵਿਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਗੁਰਕੀਰਤ ਸਿੰਘ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।