Punjab News: ਫਿਲੀਪੀਨਜ਼ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਫਰਵਰੀ 'ਚ ਹੋਣਾ ਸੀ ਵਿਆਹ 
Published : Nov 19, 2023, 10:46 am IST
Updated : Nov 19, 2023, 10:46 am IST
SHARE ARTICLE
Ranjeet Rana
Ranjeet Rana

2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਹੋਣਾ ਸੀ। ਉਸ ਦੀ ਮੰਗਣੀ ਕਰਤਾਰਪੁਰ ਨੇੜੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ।  

 

Punjab News : ਆਏ ਦਿਨ ਪੰਜਾਬੀਆਂ ਦੇ ਵਿਦੇਸ਼ ਵਿਚ ਕਤਲ ਹੋਣ ਦੀ ਖ਼ਬਰ ਮਿਲਦੀ ਰਹਿੰਦੀ ਹੈ, ਉਸੇ ਤਰ੍ਹਾਂ ਹੀ ਅੱਜ ਫਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਕਿ ਫਿਲੀਪੀਨਜ਼ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਕਰੀਬ 9 ਵਜੇ ਆੜ੍ਹਤੀਆ ਐਸੋਸੀਏਸ਼ਨ ਤੇ ਰੋਟਰੀ ਕਲੱਬ ਲੋਹੀਆਂ ਦੇ ਪ੍ਰਧਾਨ ਜੋਗਾ ਸਿੰਘ ਡੋਲ ਦੇ ਭਤੀਜੇ ਦਾ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ਨੇੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ (33) ਜਦੋਂ ਅੱਜ ਸਵੇਰੇ ਕੰਮ ਕਰਨ ਲਈ ਆਪਣੇ ਸ਼ਹਿਰ ਸਨਬਲੋ ਤੋਂ ਨੇੜਲੇ ਕਸਬਾ ਚਾਓ ’ਚ ਸਟੋਰ 'ਤੇ ਪੁੱਜਾ ਤਾਂ ਉਸ 'ਤੇ ਅਚਾਨਕ ਪਿੱਛੋਂ ਆਏ 2 ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਜੋ ਨੌਜਵਾਨ ਦੀ ਪਿੱਠ ’ਚ ਜਾ ਲੱਗੀਆਂ ਤੇ ਛਾਤੀ ’ਚੋਂ ਆਰ-ਪਾਰ ਹੋ ਗਈਆਂ, ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। 

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪੂਰਾ ਪਰਿਵਾਰ ਫਿਲੀਪੀਨਜ਼ ਦੇ ਸ਼ਹਿਰ ਸਨਬਲੋ ’ਚ ਲੰਮੇ ਸਮੇਂ ਤੋਂ ਰਹਿ ਰਿਹਾ ਹੈ ਤੇ ਮ੍ਰਿਤਕ ਨੌਜਵਾਨ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਹੀਆਂ ਛੁੱਟੀਆਂ ਮਨਾਉਣ ਆਇਆ ਸੀ ਤੇ ਦੀਵਾਲੀ ਤੋਂ 2 ਦਿਨ ਪਹਿਲਾਂ ਹੀ ਲੋਹੀਆਂ ਤੋਂ ਮਨੀਲਾ ਲਈ ਰਵਾਨਾ ਹੋਇਆ ਸੀ। 2 ਮਹੀਨੇ ਬਾਅਦ ਫਰਵਰੀ 2024 ’ਚ ਉਸ ਦਾ ਵਿਆਹ ਹੋਣਾ ਸੀ। ਉਸ ਦੀ ਮੰਗਣੀ ਕਰਤਾਰਪੁਰ ਨੇੜੇ ਪਿੰਡ ਵਿਸ਼ਵਾਸਪੁਰ ’ਚ ਹੋਈ ਸੀ।  

(For more news apart from Punjab News, stay tuned to Rozana Spokesman)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement