Punjab News: ਜਸ਼ਨਪ੍ਰੀਤ ਨੇ ਕੈਨੇਡਾ ’ਚ ਚਮਕਾਇਆ ਪੰਜਾਬ ਦਾ ਨਾਂ, ਯੂਨੀਵਰਸਿਟੀ ਆਫ਼ ਵਿਨੀਪੈਗ ਦੀ ਪ੍ਰਧਾਨਗੀ ਦੀ ਚੋਣ ਜਿੱਤੀ

By : GAGANDEEP

Published : Mar 20, 2024, 8:04 am IST
Updated : Mar 20, 2024, 8:10 am IST
SHARE ARTICLE
Jashnpreet won the presidential election of the University of Winnipeg News
Jashnpreet won the presidential election of the University of Winnipeg News

Punjab News: ਲਹਿਰਾਗਾਗਾ ਦਾ ਰਹਿਣ ਵਾਲਾ ਹੈ ਜਸ਼ਨਪ੍ਰੀਤ ਸਿੰਘ

Jashnpreet won the presidential election of the University of Winnipeg News : ਯੂਨੀਵਰਸਿਟੀ ਆਫ਼ ਵਿਨੀਪੈਗ (ਕੈਨੇਡਾ) ’ਚ ਕਰਿਮੀਨਲ ਜਸਟਿਸ ਵਿਚ ਬੈਚਲਰ ਆਫ਼ ਆਰਟਸ ਦੀ ਪੜ੍ਹਾਈ ਕਰ ਰਹੇ ਅਤੇ ਮਨੋਰੰਜਨ ਤੇ ਅਥਲੈਟਿਕਸ ਦੇ ਡਾਇਰੈਕਟਰ ਲਹਿਰਾਗਾਗਾ ਦੇ ਗੁਰਦਰਸ਼ਨ ਸਿੰਘ (ਮੱਖਣ) ਅਤੇ ਪਰਮਿੰਦਰ ਕੌਰ ਦੇ ਪੁੱਤਰ ਜਸ਼ਨਪ੍ਰੀਤ ਸਿੰਘ (ਭਰੀ) ਨੇ ਯੂਨੀਵਰਸਿਟੀ ਵਿਖੇ ਹੋਈਆਂ ਯੂਨੀਵਰਸਿਟੀ ਆਫ਼ ਵਿਨੀਪੈਗ ਸਟੂਡੈਂਟਸ ਐਸੋਸੀਏਸ਼ਨ (ਯੂਵਸਾ) ਦੀਆਂ ਚੋਣਾਂ ਵਿਚ ਅਪਣੇ ਵਿਰੋਧੀਆਂ ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤ ਕੇ ਪੰਜਾਬ ਅਤੇ ਲਹਿਰਾਗਾਗਾ ਹਲਕੇ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਜਸ਼ਨਪ੍ਰੀਤ ਦੀ ਜਿੱਤ ਨੂੰ ਲੈ ਕੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੈਇਆ ਹੈ।

ਇਹ ਵੀ ਪੜ੍ਹੋ: Karnataka News: 'ਇਕ ਕਰੋੜ ਦਾ ਚੜ੍ਹਾਵਾ ਤਾਂ ਲੱਗੇਗਾ 10 ਲੱਖ ਦਾ ਟੈਕਸ', ਮੰਦਰਾਂ ਤੋਂ ਟੈਕਸ ਲਵੇਗੀ ਕਰਨਾਟਕ ਸਰਕਾਰ

ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਪ੍ਰਧਾਨ ਦੀ ਚੋਣ ਜਿੱਤਣ ਵਾਲੇ ਜਸ਼ਨਪ੍ਰੀਤ ਸਿੰਘ (ਭਰੀ) ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਮਿਲਿਆ ਹੈ, ਜਿਸ ਦੇ ਚਲਦਿਆਂ ਉਹ ਅਪਣੇ ਚਾਰ ਵਿਰੋਧੀਆਂ ਨੂੰ ਪਛਾੜਦੇ ਹੋਏ 32.2 ਫ਼ੀ ਸਦੀ ਵੋਟਾਂ ਹਾਸਲ ਕਰ ਕੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਸਫ਼ਲ ਹੋਏ ਹਨ।

ਇਹ ਵੀ ਪੜ੍ਹੋ: Health News: ਹਾਨੀਕਾਰਕ ਹੈ ਜ਼ਿਆਦਾ ਦੇਰ ਤਕ ਏ.ਸੀ. ਵਿਚ ਬੈਠਣਾ, ਹੋ ਸਕਦੀਆਂ ਹਨ ਕਈ ਬੀਮਾਰੀਆਂ

ਉਨ੍ਹਾਂ ਕਿਹਾ ਕਿ ਉਹ ਬਤੌਰ ਪ੍ਰਧਾਨ ਵਿਦਿਆਰਥੀਆਂ ਦੇ ਭਵਿੱਖ ਅਤੇ ਹਿਤਾਂ ਦੀ ਰਾਖੀ ਲਈ ਜੋ ਵੀ ਸੰਭਵ ਹੋਇਆ, ਉਹ ਕਰਨਗੇ। ਉਨ੍ਹਾਂ ਕਿਹਾ ਸਮੁੱਚੇ ਪੰਜਾਬ ਖ਼ਾਸ ਕਰ ਕੇ ਲਹਿਰਾ ਇਲਾਕੇ ਦੇ ਕੈਨੇਡਾ ਆ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਉਨ੍ਹਾਂ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਸ਼ਨਪ੍ਰੀਤ ਸਿੰਘ ਦੇ ਚੋਣ ਦੀ ਖ਼ਬਰ ਮਿਲਣ ਉਪਰੰਤ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਜਿੱਤ ਕੇ ਜਸ਼ਨਪ੍ਰੀਤ, ਸਾਡੇ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਬਣਿਆ ਹੈ। ਉਨ੍ਹਾਂ ਵਿਦੇਸ਼ ਵਿਚ ਪੜ੍ਹ ਰਹੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਜਸ਼ਨਪ੍ਰੀਤ ਤੋਂ ਪੇ੍ਰਰਨਾ ਲੈਂਦੇ ਹੋਏ ਪੰਜਾਬ, ਅਪਣੇ-ਅਪਣੇ ਸ਼ਹਿਰ ਅਤੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨ।

(For more news apart from 'Jashnpreet won the presidential election of the University of Winnipeg News' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement