Canada News: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ’ਚ ਖੁਲ੍ਹੇਗਾ ਨਵਾਂ ਖ਼ਾਲਸਾ ਸਕੂਲ
Published : Jun 21, 2024, 7:54 am IST
Updated : Jun 21, 2024, 12:17 pm IST
SHARE ARTICLE
New Khalsa school will open in Abbotsford, British Columbia, Canada
New Khalsa school will open in Abbotsford, British Columbia, Canada

ਨਗਰ ਕੌਂਸਲ ਨੇ ਇਸ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿਤੀ

Canada News: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ’ਚ ਹੁਣ ਇਕ ਨਵਾਂ ਖ਼ਾਲਸਾ ਐਲੀਮੈਂਟਰੀ ਸਕੂਲ, ਪੋਸਟ ਸੈਕੰਡਰੀ ਸੰਸਥਾਨ ਤੇ ਡੇਅ-ਕੇਅਰ ਖੁੱਲ੍ਹਣ ਜਾ ਰਿਹਾ ਹੈ। ਨਵਾਂ ਖ਼ਾਲਸਾ ਸਕੂਲ ਡਾਊਨਜ਼ ਤੇ ਗਲੈਡਵਿਨ ਸੜਕਾਂ ਦੇ ਉਤਰ-ਪਛਮੀ ਕੋਨੇ ’ਚ ਖੁਲ੍ਹਣ ਜਾ ਰਿਹਾ ਹੈ। ਨਗਰ ਕੌਂਸਲ ਨੇ ਇਸ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿਤੀ ਹੈ।

ਸ਼ਹਿਰ ਦੇ ਅਠ ਕੌਂਸਲਰਾਂ ’ਚੋਂ ਚਾਰ ਨੇ ਇਸ ਸਕੂਲ ਦੇ ਹੱਕ ’ਚ ਤੇ ਚਾਰ ਨੇ ਇਸ ਦੇ ਵਿਰੁਧ ਵੋਟਾਂ ਪਾਈਆਂ ਸਨ। ਇਸੇ ਲਈ ਮੇਅਰ ਰੌਸ ਸਾਈਮਨਜ਼ ਨੂੰ ਵੋਟ ਪਾ ਕੇ ਖ਼ਾਲਸਾ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿਤੀ। ਇਸ ਸਕੂਲ ’ਚ 500 ਵਿਦਿਆਰਥੀਆਂ ਦੇ ਬੈਠ ਕੇ ਪੜ੍ਹਨ ਦੀ ਸਮਰਥਾ ਹੋਵੇਗੀ ਅਤੇ ਇਹ ਆਲਡਰਗ੍ਰੋਵ ’ਚ 62ਵੇਂ ਐਵੇਨਿਊ ’ਚ ਪਹਿਲਾਂ ਤੋਂ ਚਲ ਰਹੇ ਫ਼ਰੇਜ਼ਰ ਵੈਲੀ ਦੇ ਖ਼ਾਲਸਾ ਸਕੂਲ ਦੀ ਜਗ੍ਹਾ ਲਵੇਗਾ। ਉਥੇ ਇਸ ਸਕੂਲ ਲਈ ਜਗ੍ਹਾ ਕੁਝ ਘਟ ਸੀ।

ਨਵੇਂ ਸਕੂਲ ’ਚ ਨਵਾਂ ਚਾਈਲਡ-ਕੇਅਰ ਸੈਂਟਰ ਵੀ ਹੋਵੇਗਾ, ਜਿਥੇ ਦਿਨ ਵੇਲੇ 94 ਬੱਚਿਆਂ ਦੀ ਦੇਖਭਾਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਨਵੇਂ ਖ਼ਾਲਸਾ ਸਕੂਲ ’ਚ ਹੀ 1,253 ਵਰਗ ਮੀਟਰ (13,494 ਵਰਗ ਫ਼ੁਟ) ਰਕਬੇ ’ਚ ਪੋਸਟ-ਸੈਕੰਡਰੀ ਸੁਵਿਧਾ ਵੀ ਮੌਜੂਦ ਰਹੇਗੀ। ਨਗਰ ਕੌਂਸਲ ’ਚ ਜਨਤਕ ਸੁਣਵਾਈ ਦੌਰਾਨ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਜਪਨਾਮ ਮਲਿਕ ਮੌਜੂਦ ਰਹੇ। ਉਨ੍ਹਾਂ ਸੁਣਵਾਈ ਦੌਰਾਨ ਅਧਿਕਾਰੀਆਂ ਨੂੰ ਦਸਿਆ ਕਿ ਖ਼ਾਲਸਾ ਸਕੂਲ ਇਸ ਵੇਲੇ ਆਲਡਰਗ੍ਰੋਵ ਕੈਂਪਸ ’ਚ ਜਿਥੇ ਚਲ ਰਿਹਾ ਹੈ, ਉਥੇ 90 ਫ਼ੀ ਸਦੀ ਬੱਚੇ ਐਬਟਸਫ਼ੋਰਡ ਤੋਂ ਹੀ ਆਉਂਦੇ ਹਨ।

(For more Punjabi news apart from New Khalsa school will open in Abbotsford, British Columbia, Canada, stay tuned to Rozana Spokesman)

 

 

Tags: canada news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement