
ਚੋਣਾਂ ਨੂੰ ਲੈ ਕੇ ਹਰ ਕੋਈ ਦਿਲਚਸਪੀ......
ਮੈਨਬਰਨ (ਭਾਸ਼ਾ): ਚੋਣਾਂ ਨੂੰ ਲੈ ਕੇ ਹਰ ਕੋਈ ਦਿਲਚਸਪੀ ਰੱਖਦਾ ਹੈ। ਵਿਕਟੋਰੀਆ ਸੂਬੇ ਦੀਆਂ ਸੰਸਦੀ ਚੋਣਾਂ ਵਿਚ ਇਸ ਵਾਰ ਪੰਜਾਬੀ ਉਮੀਦਵਾਰ ਮੁੱਖ ਪਾਰਟੀਆਂ ਦੀਆਂ ਟਿਕਟਾਂ ਅਤੇ ਆਜਾਦ ਤੌਰ ‘ਤੇ ਮੈਦਾਨ ਵਿਚ ਹਨ ਅਤੇ ਚੋਣਾਂ ਲਈ ਉਨ੍ਹਾਂ ‘ਚ ਭਾਰੀ ਉਤਸ਼ਾਹ ਹੈ। ਆਗਾਮੀ ਸ਼ਨਿਚਰਵਾਰ ਨੂੰ ਹੋਣ ਵਾਲੀਆਂ ਇਹ ਚੋਣਾਂ ਲੇਬਰ ਪਾਰਟੀ ਅਤੇ ਲਿਬਰਲ ਪਾਰਟੀ ਲਈ ਫਾਲਤੂ ਦਾ ਸਵਾਲ ਬਣੀਆਂ ਹੋਈਆਂ ਹਨ ਕਿਉਂਕਿ ਚੋਣਾਂ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਉਤੇ ਪੈਣ ਦੇ ਆਸਾਰ ਹਨ।
Election
ਪਿਛਲੇ ਸਾਲਾਂ ਦੌਰਾਨ ਅੰਦਰੂਨੀ ਅਤੇ ਕੌਮਾਂਤਰੀ ਆਵਾਸ ਮਗਰੋਂ ਵਿਕਟੋਰੀਆ ਸੂਬੇ ‘ਚ ਵਧੀ ਜਨ ਸੰਖਿਆ ਨੇ ਵੱਖ-ਵੱਖ ਹਲਕਿਆਂ ਦੇ ਚੋਣ ਸਮੀਕਰਨ ਬਦਨ ਦਿਤੇ ਹਨ। ਜਿਸ ਕਾਰਨ ਸਾਰੀਆਂ ਪਾਰਟੀਆਂ ਬਹੁ-ਸੱਭਿਆਚਾਰੀ ਭਾਈਚਾਰੇ ਨੂੰ ਲੁਭਾਉਣ ਲਈ ਯਤਨਸ਼ੀਲ ਹਨ। ਹੋਰ ਤਾਂ ਹੋਰ ਆਗਾਮੀ ਸਿੱਖ ਖੇਡਾਂ ਲਈ ਲੇਬਰ ਪਾਰਟੀ ਦੋ ਲੱਖ ਡਾਲਰ ਦਾ ਐਲਾਨ ਕਰ ਚੁੱਕੀ ਹੈ। ਇਸੇ ਤਰ੍ਹਾਂ ਲਿਬਰਲਾਂ ਨੇ ਸੱਤਾ ਵਿਚ ਆਉਣ ਮਗਰੋਂ ਵੱਖ-ਵੱਖ ਭਾਈਚਾਰਕ ਕਾਰਜਾਂ ਲਈ ਪੰਜ ਲੱਖ ਡਾਲਰ ਦੀਆਂ ਗਰਾਂਟਾਂ ਦਾ ਵਾਅਦਾ ਕੀਤਾ ਹੈ।
Election
ਉਧਰ ਪਹਿਲੀ ਵਾਰ ਪੰਜਾਬ ਨਾਲ ਸਬੰਧਤ ਤਿੰਨ ਮਹਿਲਾ ਉਸੀਦਵਾਰ ਵੀ ਪੂਰਬੀ ਅਤੇ ਪੱਛਮੀ ਹਲਕੇ ਤੋਂ ਚੋਣ ਲੜ ਰਹੀਆਂ ਹਨ। ਅੱਜ ਕੱਲ੍ਹ ਚੋਣ ਪ੍ਰਚਾਰ ਸਿਖ਼ਰ ਉਤੇ ਚੱਲ ਰਿਹਾ ਹੈ। ਬੀਤੇ ਦਿਨੀਂ ਉਤਰੀ ਇਲਾਕੇ ਥੌਮਸਟਾਊਨ ਤੋਂ ਲਿਬਰਲ ਪਾਰਟੀ ਦੇ ਗਰਦਾਵਰ ਸਿੰਘ ਵਲੋਂ ਭਾਈਚਾਰਕ ਇਕੱਤਰਤਾ ਕਰਵਾਈ ਗਈ। ਜਿਸ ਵਿਚ ਵਿਰੋਧੀ ਧਿਰ ਦੇ ਆਗੂ ਨੇ ਪੰਜਾਬੀ ਭਾਈਚਾਰੇ ਲਈ ਕਈ ਵਿੱਤੀ ਸਹਿਯੋਗ ਦੇ ਐਲਾਨ ਕੀਤੇ। ਇਸੇ ਤਰ੍ਹਾਂ ਮੈਲਟਨ ਤੋਂ ਗਰੀਨਜ਼ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਕਈ ਵਾਰ ਇਕੱਠ ਕਰ ਚੁੱਕੇ ਹਨ।
Election
ਇਸ ਤੋਂ ਇਲਾਵਾ ਮਿਲ ਪਾਰਕ ਤੋਂ ਲਿਬਰਲ ਉਮੀਦਵਾਰ ਲਖਵਿੰਦਰ ਸਿੰਘ ਢਿੱਲੋਂ, ਯਾਨ-ਯੀਐੱਨ ਤੋਂ ਆਜਾਦ ਉਮੀਦਵਾਰ ਮੁਨੀਸ਼ ਬਾਂਸਲ ਬੁਢਲਾਡਾ, ਟਾਰਨੇਟ ਤੋਂ ਅਜਾਦਾਨਾ ਚੋਣ ਰਹੇ ਹਰਕਮਲ ਸਿੰਘ ਬਾਠ, ਉਤਰੀ ਖੇਤਰ ਤੋਂ ਸੁਖਰਾਜ ਸਿੰਘ, ਸਿਡਨਮ ਹਲਕੇ ਤੋਂ ਰਮਨਜੀਤ ਸਿੰਘ, ਵੈਰਿਵੀ ਤੋਂ ਅਜਾਦ ਉਮੀਦਵਾਰ ਪ੍ਰਤਿਭਾ ਸ਼ਰਮਾ ਮੈਦਾਨ ਵਿਚ ਨਿਤਰੇ ਹੋਏ ਹਨ। ਲਿਬਰਲ ਪਾਰਟੀ ਤੋਂ ਕੁਲਦੀਪ ਕੌਰ ਅਤੇ ਟਰਾਂਸਪੋਰਟ ਮੈਟਰਜ਼ ਪਾਰਟੀ ਤੋਂ ਦੀਪਕ ਬਾਵਾ ਦੱਖਣ-ਪੂਰਵੀ (ਸ਼ਹਿਰੀ) ਹਲਕੇ ਤੋਂ ਉਮੀਦਵਾਰ ਹਨ।