
ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਨਾਲ ਸਬੰਧਤ ਹੈ ਨੌਜਵਾਨ
Australia News: ਪੰਜਾਬੀ ਨੌਜਵਾਨ ਨੇ ਵਿਦੇਸ਼ੀ ਧਰਤੀ ਉਤੇ ਵੱਡਾ ਨਾਮਣਾ ਖੱਟਿਆ ਹੈ। ਦੱਖਣੀ ਆਸਟਰੇਲੀਆ ਵਿਚ ਭਾਰਤੀ ਮੂਲ ਦੇ ਵਾਸੀ ਅਮਨਜੋਤ ਸਿੰਘ ਸਿੱਧੂ ਪਹਿਲੇ ਪੁਲਿਸ ਪ੍ਰੋਸੀਕਿਊਟਰ ਬਣੇ ਹਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਐਡੀਲੇਡ (ਆਸਟਰੇਲੀਆ) ਵਿਚ ਮਾਰਚ ਦੌਰਾਨ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ 17 ਜੂਨ ਨੂੰ ਸਰਕਾਰੀ ਵਕੀਲ ਦਾ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਅਮਨਜੋਤ ਸਿੰਘ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਨਾਲ ਸਬੰਧਤ ਹਨ।
(For more Punjabi news apart from Amanjot Singh Sidhu became the first Punjabi police prosecutor in Australia, stay tuned to Rozana Spokesman)