
ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਮਿਲੀ ਹੈ।
ਕੈਲੀਫੋਰਨੀਆ: ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਮਿਲੀ ਹੈ। ਇਸ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਬਚਿੱਤਰ ਸਿੰਘ (23) ਕਰੀਬ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਫਰਿਜ਼ਨੋ ਵਿਖੇ ਟਰੱਕ ਡਰਾਈਵਰ ਸੀ।
Bachittar Singh
ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਮਨਜ਼ੂਰੀ
ਕੁਝ ਦਿਨ ਪਹਿਲਾਂ ਸਵੇਰੇ ਪੰਜ ਵਜੇ ਦੇ ਕਰੀਬ ਬਚਿੱਤਰ ਟਰੱਕ ਲੈ ਕੇ ਲਾਸ ਏਂਜਲਸ ਤੋਂ ਫਰਿਜ਼ਨੋ ਟਰੱਕ ਯਾਰਡ ’ਚ ਪਹੁੰਚਿਆ। ਜਦੋਂ ਕਾਫੀ ਸਮੇਂ ਬਾਅਦ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਦੋਸਤਾਂ ਨੇ ਐਪ ਜ਼ਰੀਏ ਉਸ ਦੀ ਲੋਕੇਸ਼ਨ ਟ੍ਰੈਕ ਕਰਨ ਦੀ ਕੋਸ਼ਿਸ਼ ਕੀਤੀ। ਇਹ ਲੋਕੇਸ਼ਨ ਟਰੱਕ ਯਾਰਡ ਦੀ ਹੀ ਸੀ। ਜਦੋਂ ਬਚਿੱਤਰ ਦੇ ਦੋਸਤ ਲੋਕੇਸ਼ਨ ’ਤੇ ਪਹੁੰਚੇ ਤਾਂ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨ ਕੇ ਟਰੱਕ ਵਿਚ ਪਰਨੇ ਨਾਲ ਲਟਕਦੀ ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ ਗਈ।
Death
ਰੋਜ਼ਾਨਾ ਸਪੋਕਸਮੈਨ: ਜਾਸੂਸੀ ਮਾਮਲੇ ’ਤੇ ਮਮਤਾ ਨੇ ਘੇਰੀ BJP, ‘ਸਰਕਾਰ ‘ਨਿਗਰਾਨੀ ਹੇਠਲਾ ਰਾਸ਼ਟਰ’ ਬਣਾਉਣਾ ਚਾਹੁੰਦੀ ਹੈ’
ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਟਰੱਕ ਯਾਰਡ ਮਾਲਕ ਨੇ ਬਚਿੱਤਰ ਦੀ ਮੌਤ ਨੂੰ ਦੁਖਦਾਈ ਦੱਸਿਆ ਹੈ। ਦੱਸ ਦਈਏ ਕਿ ਬਚਿੱਤਰ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ।