
ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਰੋਕਣ ਲਈ ਉਹ ਵੱਡੇ ਪੈਮਾਨੇ 'ਤੇ ਕੰਮ ਕਰ ਰਹੇ ਹਨ
ਵਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਅਮਰੀਕਾ ਦੀ ਜਨਮਜਾਤ ਮਾਗਰਿਕਤਾ ਦੀ ਵਿਵਸਥਾ 'ਤੇ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿਚ ਜਨਮੇ ਉਹਨਾਂ ਬੱਚਿਆਂ ਦੀ ਦਿੱਤੀ ਜਾਣ ਵਾਲੀ ਜਨਮਜਾਤ ਨਾਗਰਿਕਤਾ ਖ਼ਤਮ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਜਿਹਨਾਂ ਦੇ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਨਹੀਂ ਹਨ।
ਅਮਰੀਕੀ ਰਾਸ਼ਟਰਪਤੀ ਨੇ ਜਨਮਜਾਤ ਨਾਗਰਿਕਤਾ 'ਤੇ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ 'ਅਸੀਂ ਜਨਮਜਾਤ ਨਾਗਰਿਕਤਾ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ ਮੈਂ ਸਪੱਸ਼ਟ ਕਹਾ ਤਾਂ ਇਹ ਬਕਵਾਸ ਹੈ। ਟਰੰਪ ਨੇ ਕਿਹਾ ਕਿ 'ਜਨਮਜਾਤ ਨਾਗਰਿਕਤਾ ਇਹ ਹੈ ਕਿ ਸਾਡੀ ਜ਼ਮੀਨ 'ਤੇ ਤੁਹਾਡਾ ਬੱਚਾ ਹੋਇਆ ਹੈ। ਤੁਸੀਂ ਸੀਮਾ ਪਾਰ ਤੋਂ ਆਉਂਦੇ ਹੋ ਬੱਚੇ ਨੂੰ ਜਨਮ ਦਿੰਦੇ ਹੋ, ਵਧਾਈ ਹੋਵੇ ਹੁਣ ਬੱਚਾ ਅਮਰੀਕੀ ਨਾਗਰਿਕ ਹੈ। ਅਸੀਂ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ।
Donald Trump
ਦੱਸ ਦਈਏ ਕਿ ਕਈ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਜਦੋਂ ਅਮਰੀਕੀ ਨਾਗਰਿਕਤਾ ਪਾਉਣ ਲਈ ਮਾਤਾ-ਪਿਤਾ ਨੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਹੋਵੇ। ਜ਼ਿਕਰਯੋਗ ਹੈ ਕਿ ਟਰੰਪ ਨੇ 2016 ਵਿਚ ਰਾਸ਼ਟਰਪਤੀ ਪਦ ਦੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਸੀ ਕਿ ਜਨਮਜਾਤ ਨਾਗਰਿਕਤਾ ਨੂੰ ਸਮਾਪਤ ਕਰਾਂਗੇ। ਦੱਸ ਦਈਏ ਕਿ ਟਰੰਪ ਪ੍ਰਵਾਸੀਆਂ ਦੇ ਮੁੱਦੇ 'ਤੇ ਹਮੇਸ਼ਾ ਹਮਲਾਵਰ ਰਹੇ ਹਨ।
ਅਮਰੀਕਾ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਰੋਕਣ ਲਈ ਉਹ ਵੱਡੇ ਪੈਮਾਨੇ 'ਤੇ ਕੰਮ ਕਰ ਰਹੇ ਹਨ। ਇਸ ਮਾਮਲੇ 'ਤੇ ਉਹਨਾਂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਉਹਨਾਂ ਨੇ ਤਮਾਮ ਵਿਰੋਧ ਦੇ ਬਾਵਜੂਦ ਮੈਕਸੀਕੋ ਦੀ ਸੀਮਾ 'ਤੇ ਕੰਧ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਹੈ। ਟਰੰਪ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਉਹ ਮੈਕਸੀਕੋ ਵੱਲੋਂ ਅਮਰੀਕਾ ਵਿਚ ਘੁੰਮਣ ਵਾਲੇ ਗੈਰਕਾਨੂੰਨੀ ਪਰਵਾਸੀਆਂ 'ਤੇ ਲਗਾਮ ਲਗਾ ਲਵਾਂਗੇ।