ਸਿਟੀ ਕੌਂਸਲ ਚੋਣਾਂ: ਮਨਪ੍ਰੀਤ ਕੌਰ ਨੇ ਬੇਕਰਸਫੀਲਡ ਦੇ ਵਾਰਡ ਨੰਬਰ 7 ਤੋਂ ਜਿੱਤੀ ਚੋਣ
Published : Nov 22, 2022, 3:23 pm IST
Updated : Nov 22, 2022, 6:13 pm IST
SHARE ARTICLE
Manpreet Kaur
Manpreet Kaur

53.62% ਵੋਟਾਂ ਨਾਲ ਹਾਸਲ ਕੀਤੀ ਜਿੱਤ


 

ਕੈਲੀਫੋਰਨੀਆ: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਮਨਪ੍ਰੀਤ ਕੌਰ ਨੇ ਸਿਟੀ ਕੌਂਸਲ ਚੋਣਾਂ ਵਿਚ ਸਿਟੀ ਆਫ  ਬੇਕਰਸਫੀਲਡ ਦੇ ਵਾਰਡ ਨੰਬਰ 7 ਤੋਂ ਚੋਣ ਜਿੱਤੀ ਹੈ। ਮਨਪ੍ਰੀਤ ਕੌਰ ਨੇ 53.62% ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਮਨਪ੍ਰੀਤ ਕੌਰ ਦਾ ਜਨਮ ਅਤੇ ਪਾਲਣ ਪੋਸ਼ਣ ਬੇਕਰਸਫੀਲਡ ਵਿਚ ਹੀ ਹੋਇਆ।

ਉਹਨਾਂ ਨੇ ਰਿਜਵਿਊ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ, ਇਸ ਤੋਂ ਬਾਅਦ ਉਹਨਾਂ ਨੇ ਯੂਸੀ ਸੈਨ ਡਿਏਗੋ ਤੋਂ ਰਾਜਨੀਤੀ ਵਿਗਿਆਨ ਵਿਚ ਬੈਚਲਰ ਡਿਗਰੀ ਅਤੇ ਲਾਅ ਐਂਡ ਸੁਸਾਇਟੀ ਦੀ ਡਿਗਰੀ ਪ੍ਰਾਪਤ ਕੀਤੀ। ਪਿਛਲੇ ਸਾਲ ਮਨਪ੍ਰੀਤ ਕੌਰ ਨੇ ਵਿਸਕਾਨਸਿਨ ਯੂਨੀਵਰਸਿਟੀ ਤੋਂ ਦੋ ਮਾਸਟਰ ਡਿਗਰੀਆਂ ਹਾਸਲ ਕੀਤੀਆਂ।

ਮੌਜੂਦਾ ਸਮੇਂ ਵਿਚ ਮਨਪ੍ਰੀਤ ਕੌਰ ਪੰਜਾਬੀ ਭਾਈਚਾਰੇ ਵਿਚ ਨੌਜਵਾਨਾਂ ਦੇ ਵਿਕਾਸ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਰਿਹਾਇਸ਼ ਤੱਕ ਪਹੁੰਚ ਅਤੇ ਸਿਹਤ ਦੇਖਭਾਲ 'ਤੇ ਕੇਂਦਰਿਤ ਗੈਰ-ਲਾਭਕਾਰੀ ਸੰਸਥਾ ਜੈਕਾਰਾ ਮੂਵਮੈਂਟ ਲਈ ਵਿਕਾਸ ਦੇ ਨਿਰਦੇਸ਼ਕ ਹਨ। ਮਨਪ੍ਰੀਤ ਕੌਰ ਦੇ ਚੋਣ ਜਿੱਤਣ ਦੀ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement