
ਕੈਨੇਡਾ ਵਿਚ ਹੀ ਕਾਨੂੰਨ ਦੀ ਪੜ੍ਹਾਈ ਕਰ ਲੜਕੀ ਨੇ ਹਾਸਲ ਕੀਤੀ ਉਪਲਬਧੀ
ਪਟਿਆਲਾ: ਪਟਿਆਲਾ ਦੇ ਸਮਾਣਾ ਦੀ ਰਹਿਣ ਵਾਲੀ ਇਕ ਔਰਤ ਕੈਨੇਡਾ ਵਿਚ ਵਕੀਲ ਬਣੀ ਹੈ। ਸੁਤੰਤਰਤਾ ਸੈਨਾਨੀ ਸੁਰਜੀਤ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਨੂੰਹ ਪਰਵਿੰਦਰ ਕੌਰ ਨੇ ਬਾਰ-ਐਟ-ਲਾਅ ਦੀ ਪ੍ਰੀਖਿਆ ਪਾਸ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਪਰਵਿੰਦਰ ਕੌਰ ਦੇ ਵਕੀਲ ਬਣਨ 'ਤੇ ਪੂਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ: ਮੁਹਾਲੀ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਸਾਥੀ ਗ੍ਰਿਫਤਾਰ, ਪਿਸਤੌਲ ਤੇ ਕਾਰਤੂਸ ਹੋਏ ਬਰਾਮਦ
ਦੱਸ ਦੇਈਏ ਕਿ ਪਰਵਿੰਦਰ ਕੌਰ ਸਮਾਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਘਗਰੋਲੀ ਦੀ ਭਤੀਜੀ ਅਤੇ ਏਐਸਆਈ ਅਮਰਜੀਤ ਸਿੰਘ ਦੀ ਨੂੰਹ ਹੈ। ਉਹ ਬਾਰ ਐਸੋਸੀਏਸ਼ਨ ਸਮਾਣਾ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਹ ਹਾਲ ਹੀ ਵਿੱਚ ਕੈਨੇਡਾ ਗਈ ਸੀ। ਉੱਥੇ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਕੀਲ ਬਣ ਗਈ।
ਇਹ ਵੀ ਪੜ੍ਹੋ: ਵਾਘ ਬਕਰੀ ਚਾਹ ਦੇ ਮਾਲਕ ਦਾ ਹੋਇਆ ਦਿਹਾਂਤ, 49 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਪਰਵਿੰਦਰ ਕੌਰ ਦੀ ਇਸ ਕਾਮਯਾਬੀ 'ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਪਰਿਵਾਰ ਨੂੰ ਵਧਾਈ ਦਿਤੀ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਐਡਵੋਕੇਟ ਚਮਨ ਲਾਲ ਕੈਨੇਡਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ| ਜਿਨ੍ਹਾਂ ਨੇ ਉਸ ਨੂੰ ਇਸ ਮੀਲ ਪੱਥਰ ਤੱਕ ਪਹੁੰਚਣ ਵਿੱਚ ਵਿਸ਼ੇਸ਼ ਸਹਿਯੋਗ ਦਿਤਾ।