ਨਿਊਜੀਲੈਂਡ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕਬੱਡੀ ਖਿਡਾਰੀ ਸੁਖਮਨ ਦਾ ਪਾਇਆ ਜਾਵੇਗਾ ਭੋਗ
Published : Nov 23, 2018, 10:31 am IST
Updated : Nov 23, 2018, 10:31 am IST
SHARE ARTICLE
Sukhman Kabaddi Player
Sukhman Kabaddi Player

ਪੰਜਾਬੀ ਭਾਈਚਾਰੇ ਵਿਚ ਕੁਝ ਦਿਨ ਪਹਿਲਾਂ ਇਕ ਸੋਗ ਦੀ ਲਹਿਰ......

ਆਕਲੈਂਡ (ਸਸਸ): ਪੰਜਾਬੀ ਭਾਈਚਾਰੇ ਵਿਚ ਕੁਝ ਦਿਨ ਪਹਿਲਾਂ ਇਕ ਸੋਗ ਦੀ ਲਹਿਰ ਆ ਗਈ। ਕਬੱਡੀ ਫੈਡਰੇਸ਼ਨ ਆਫ਼ ਨਿਊਜੀਲੈਂਡ ਅਤੇ ਸਮੂਹ ਕਲੱਬ ਵਲੋਂ 24 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਬੱਡੀ ਖਿਡਾਰੀ ਸੁਖਮਨ ਚੋਲਾ ਸਾਹਿਬ ਦੀ ਅੰਤਿਮ ਸ਼ਾਂਤੀ ਲਈ ਸੂਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬੀ ਭਾਈਚਾਰਾ ਇਸ ਸਮਾਗਮ ਵਿਚ ਭਾਰੀ ਇਕੱਠ ਦੇ ਨਾਲ ਸਾਮਲ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਸੁਖਮਨ ਚੋਲਾ ਦਾ ਦਿਹਾਂਤ ਹਾਰਟ ਅਟੈਕ ਦੇ ਚੱਲਦੇ ਹੋਇਆ ਸੀ।

SukhmanSukhman

ਜਿਵੇਂ ਹੀ ਸਟਾਰ ਰੇਡਰ ਬਾਰੇ ਦੇਸ਼/ਵਿਦੇਸ਼ਾਂ ਵਿਚ ਵੱਸਦੇ ਕਬੱਡੀ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਪਤਾ ਲੱਗਿਆ ਉਸ ਸਮੇਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਹਰ ਕੋਈ ਅਪਣੇ ਮਹਿਬੂਬ ਖਿਡਾਰੀ ਦੇ ਅੰਤਿਮ ਦਰਸ਼ਨ ਕਰਨ ਲਈ ਸਥਾਨਕ ਕਸਬੇ ਵਿਚ ਉਨ੍ਹਾਂ ਦੇ ਗ੍ਰਹਿ ਪੁੱਜੇ ਸਨ। ਅਚਨਚੇਤੀ ਅਤੇ ਬੇਵਕਤੀ ਭਰ ਜਵਾਨੀ ਵਿਚ ਸਟਾਰ ਜਾਫੀ ਦਾ ਦੁਨੀਆ ਤੋਂ ਚੱਲੇ ਜਾਣ 'ਤੇ ਜਿਥੇ ਸਮੁੱਚੇ ਪੰਜਾਬ ਭਰ ਵਿਚ ਨਾਮਵਾਰ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਤੇ ਮਾਂ ਖੇਡ ਕਬੱਡੀ ਨਾਲ ਪਿਆਰ ਕਰਨ ਵਾਲੇ ਕਬੱਡੀ ਪ੍ਰੇਮੀਆਂ ਨੂੰ ਦਿਹਾਂਤ ਦਾ ਦੁੱਖ ਹੋਇਆ।

Sukhman Kabaddi PlayerSukhman Kabaddi Player

ਉਥੇ ਹੀ ਦੇਸ਼-ਵਿਦੇਸ਼ਾਂ ਵਿਚ ਚੋਲਾ ਸਾਹਿਬ ਦੇ ਦਿਹਾਂਤ ‘ਤੇ ਸਮਾਗਮ ਕਰਵਾਏ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਸੁਖਮਨ ਚੋਲਾ ਬਹੁਤ ਹੀ ਜਿਆਦਾ ਨੇਕ ਦਿਲ ਵਾਲੇ ਇਨਸ਼ਾਨ ਸਨ ਜੋ ਕਿ ਗਰੀਬ ਪਰਵਾਰਾਂ ਦੀ ਮਦਦ ਕਰਦੇ ਸਨ। ਉਨ੍ਹਾਂ ਨੇ ਅਪਣੀ ਜਿੰਦਗੀ ਵਿਚ ਕਬੱਡੀ ਖੇਡ ਵਿਚ ਬਹੁਤ ਮੱਲ੍ਹਾਂ ਮਾਰੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement