US News: ਅਮਰੀਕੀ ਸੰਸਦੀ ਚੋਣ ਲੜ ਰਹੀ ਭਾਰਤੀ ਮੂਲ ਦੀ ਕ੍ਰਿਸਟਲ ਕੌਲ; ਕਿਹਾ, ‘ਸਿੱਖ ਏਕਤਾ ਦੀ ਧਾਰਨਾ ਤੋਂ ਪ੍ਰੇਰਿਤ’
Published : Feb 24, 2024, 10:46 am IST
Updated : Feb 24, 2024, 10:46 am IST
SHARE ARTICLE
I embrace Sikh traditions in my bid for Congress, says Krystle Kaul
I embrace Sikh traditions in my bid for Congress, says Krystle Kaul

ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਕਸ਼ਮੀਰੀ ਸਣੇ 9 ਭਾਸ਼ਾਵਾਂ ਦੀ ਸਮਝ

US News  ਪ੍ਰਸਿੱਧ ਭਾਰਤੀ-ਅਮਰੀਕੀ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਮਾਹਿਰ ਕ੍ਰਿਸਟਲ ਕੌਲ ਦਾ ਕਹਿਣਾ ਹੈ ਕਿ ਅਮਰੀਕੀ ਸੰਸਦ (ਕਾਂਗਰਸ) ਚੋਣਾਂ ਵਿਚ ਉਨ੍ਹਾਂ ਦਾ ਉਮੀਦਵਾਰ ਬਣਨਾ ਏਕਤਾ ਦੀ ਸਿੱਖ ਪਰੰਪਰਾ ਦੀ ਮਜ਼ਬੂਤ ਧਾਰਨਾ ਤੋਂ ਪ੍ਰੇਰਿਤ ਹੈ।

ਕ੍ਰਿਸਟਲ ਨੇ ਸਮਾਚਾਰ ਏਜੰਸੀ ਨੂੰ ਦਿਤੇ ਇਕ ਤਾਜ਼ਾ ਇੰਟਰਵਿਊ ਵਿਚ ਕਿਹਾ, "ਮੈਂ ਅੱਧੀ ਕਸ਼ਮੀਰੀ ਪੰਡਿਤ ਅਤੇ ਅੱਧੀ ਪੰਜਾਬੀ ਸਿੱਖ ਹਾਂ। ਮੈਨੂੰ ਅਪਣੇ ਦੋਵਾਂ ਸੱਭਿਆਚਾਰਕ ਪਿਛੋਕੜਾਂ 'ਤੇ ਬਹੁਤ ਮਾਣ ਹੈ। ਅਮਰੀਕਾ ਵਿਚ ਵੱਡੇ ਹੋਣ ਅਤੇ ਦੋਵਾਂ ਸਭਿਆਚਾਰਾਂ ਨਾਲ ਜੁੜੇ ਹੋਣਾ ਕੁੱਝ ਵਿਲੱਖਣ ਹੈ। ਮੈਨੂੰ ਇਹ ਮੇਰੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਤੋਂ ਮਿਲਿਆ ਹੈ। ਮੈਨੂੰ ਅੱਜ ਪਹਿਲੀ ਕਸ਼ਮੀਰੀ ਪੰਡਿਤ ਅਤੇ ਕਾਂਗਰਸ ਦੀ ਚੋਣ ਵਿਚ ਖੜ੍ਹਨ ਵਾਲੀ ਇਕੱਲੀ ਸਿੱਖ ਔਰਤ ਹੋਣ 'ਤੇ ਮਾਣ ਹੈ”।

ਅੰਗਰੇਜ਼ੀ, ਹਿੰਦੀ, ਉਰਦੂ, ਪੰਜਾਬੀ, ਸਪੈਨਿਸ਼, ਇਤਾਲਵੀ, ਅਰਬੀ, ਦਾਰੀ ਅਤੇ ਕਸ਼ਮੀਰੀ ਸਮੇਤ 9 ਭਾਸ਼ਾਵਾਂ ਦੀ ਸਮਝ ਰੱਖਣ ਵਾਲੀ ਕੌਲ ਵਰਜੀਨੀਆ ਦੇ 10ਵੇਂ ਸੰਸਦੀ ਜ਼ਿਲ੍ਹੇ ਤੋਂ ਚੋਣ ਲੜ ਰਹੀ ਹੈ। ਮੌਜੂਦਾ ਸੰਸਦ ਮੈਂਬਰ ਜੈਨੀਫਰ ਵੇਕਸਟਨ ਇਸ ਵਾਰ ਚੋਣ ਨਹੀਂ ਲੜ ਰਹੀ ਹੈ, ਇਸ ਲਈ ਕੌਲ ਲਈ ਇਸ ਸੀਟ 'ਤੇ ਮੁਕਾਬਲਾ ਥੋੜ੍ਹਾ ਆਸਾਨ ਹੋ ਸਕਦਾ ਹੈ।

ਕੌਲ ਨੇ ਕਿਹਾ, “ਮੇਰੀ ਦਾਦੀ ਵਿਮਲ ਚੱਢਾ ਮਲਿਕ ਮੈਨੂੰ ਨਿਊਯਾਰਕ ਦੇ ਲੋਂਗ ਆਈਲੈਂਡ ਸਥਿਤ ਗਲੇਨ ਕੋਵ ਗੁਰਦੁਆਰੇ ਲੈ ਕੇ ਜਾਂਦੀ ਸੀ। ਉਥੇ ਮੈਂ ਲੰਗਰ ਵਰਤਾਉਂਦੀ ਸੀ। ਮੈਂ ਸਿੱਖ ਪਰੰਪਰਾਵਾਂ ਅਤੇ ਏਕਤਾ ਦੇ ਸੰਕਲਪ ਬਾਰੇ ਬਹੁਤ ਕੁੱਝ ਸਿੱਖਿਆ, ਮੈਨੂੰ ਉਸ 'ਤੇ ਮਾਣ ਹੈ।'' ਜ਼ਿਕਰਯੋਗ ਹੈ ਕਿ ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਅਮਰੀਕੀ ਸਿੱਖ ਸਨ, ਜੋ 1957 ਤੋਂ ਤਿੰਨ ਵਾਰ ਕੈਲੀਫੋਰਨੀਆ ਦੇ 29ਵੇਂ ਪਾਰਲੀਮਾਨੀ ਜ਼ਿਲ੍ਹੇ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਸਨ।

ਵਰਤਮਾਨ ਵਿਚ, ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧ ਸਦਨ ਵਿਚ ਪੰਜ ਭਾਰਤੀ ਅਮਰੀਕੀ ਹਨ, ਜਿਨ੍ਹਾਂ ਵਿਚ ਡਾ. ਐਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ, ਪ੍ਰਮਿਲਾ ਜੈਪਾਲ ਅਤੇ ਸ੍ਰੀ ਥਾਣੇਦਾਰ ਸ਼ਾਮਲ ਹਨ। ਜੈਪਾਲ ਪ੍ਰਤੀਨਿਧ ਸਦਨ ਲਈ ਚੁਣੀ ਗਈ ਪਹਿਲੀ ਅਤੇ ਇਕਲੌਤੀ ਭਾਰਤੀ ਅਮਰੀਕੀ ਔਰਤ ਹੈ। ਕੌਲ ਨੇ ਕਿਹਾ ਕਿ ਦਲੀਪ ਸਿੰਘ ਸੌਂਦ ਇਕ ਅਜਿਹਾ ਨਾਂ ਹੈ ਜਿਸ ਨੂੰ ਅਕਸਰ ਭੁਲਾਇਆ ਜਾਂਦਾ ਹੈ।

ਉਨ੍ਹਾਂ ਕਿਹਾ, “ਅੱਜ ਅਸੀਂ ਉਨ੍ਹਾਂ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਹਾਂ, ਜੋ ਸੰਸਦ ਦੇ ਮੈਂਬਰ ਹਨ, ਪਰ ਇਨ੍ਹਾਂ ਸਾਰਿਆਂ ਤੋਂ ਪਹਿਲਾਂ ਇਕ ਸਿੱਖ ਵਿਅਕਤੀ ਸੀ ਜੋ ਬਾਹਰਲੇ ਵਿਅਕਤੀ ਵਜੋਂ ਆਇਆ ਸੀ ਅਤੇ ਅਪਣੇ ਜ਼ਿਲੇ 'ਚ ਵੱਡੇ ਪੱਧਰ ਉਤੇ ਭਾਈਚਾਰੇ ਦਾ ਸਮਰਥਨ ਪ੍ਰਾਪਤ ਕਰਨ ਵਿਚ ਸਮਰੱਥ ਸੀ। ਇਹ ਉਹ ਚੀਜ਼ ਹੈ ਜਿਸ 'ਤੇ ਮੈਨੂੰ ਮਾਣ ਹੈ ਅਤੇ ਮੈਂ ਸੋਚਦੀ ਹਾਂ ਕਿ ਇਹ ਬਹੁਤ ਕਮਾਲ ਹੈ।' ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵੱਖ-ਵੱਖ ਖੇਤਰਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਿੱਖ ਕੌਮ ਨੂੰ ਸਿਆਸਤ ਵਿਚ ਬਹੁਤੀ ਨੁਮਾਇੰਦਗੀ ਨਹੀਂ ਮਿਲਦੀ।

ਕੌਲ ਨੇ ਕਿਹਾ, “ਸਿੱਖ ਭਾਈਚਾਰੇ ਨੇ ਨਾ ਸਿਰਫ਼ ਇਕ ਭਾਰਤੀ ਅਮਰੀਕੀ ਭਾਈਚਾਰੇ ਵਜੋਂ, ਸਗੋਂ ਇਕ ਉਪ ਸਮੂਹ ਵਜੋਂ, ਸਿੱਖਿਆ, ਵਪਾਰ ਅਤੇ ਇੰਜੀਨੀਅਰਿੰਗ ਦੇ ਮਾਮਲੇ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ”। ਉਨ੍ਹਾਂ ਕਿਹਾ, “ਇਸ ਸਮੂਹ ਨੂੰ ਨਿਸ਼ਚਤ ਤੌਰ 'ਤੇ ਪ੍ਰਤੀਨਿਧਤਾ ਦੀ ਜ਼ਰੂਰਤ ਹੈ। ਬੇਸ਼ੱਕ, ਸਿੱਖਾਂ ਨਾਲ ਵਿਤਕਰੇ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਬਹੁਤ ਮੰਦਭਾਗੀ ਗੱਲ ਹੈ”।

(For more Punjabi news apart from US News: I embrace Sikh traditions in my bid for Congress, says Krystle Kaul, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement