
ਜਿਥੇ ਉਹ ਕੰਮ ਕਰਦਾ ਸੀ ਉਥੇ ਅੱਜ ਅੱਗ ਲੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।
ਮਮਦੋਟ(ਪ.ਪ.) : ਕੈਨੇਡਾ ਦੇ ਸਰੀ ਸ਼ਹਿਰ ਵਿਚ ਵਾਪਰੇ ਇਕ ਭਿਆਨਕ ਹਾਦਸੇ ਵਿਚ ਭਾਰਤੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਕੜਮਾਂ ਦਾ ਰਹਿਣ ਵਾਲਾ ਰਾਜੀਵ ਕੁਮਾਰ ਗੱਖੜ ਤਿੰਨ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ ਅਤੇ ਜਿਥੇ ਉਹ ਕੰਮ ਕਰਦਾ ਸੀ ਉਥੇ ਅੱਜ ਅੱਗ ਲੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਰਾਜੀਵ ਕੁਮਾਰ ਇਕ ਤੇਲ ਦੇ ਸਟੋਰ 'ਚ ਨੌਕਰੀ ਕਰ ਰਿਹਾ ਸੀ। ਸਵੇਰੇ ਉਸ ਨੇ ਜਿਵੇਂ ਹੀ ਸਟੋਰ ਦਾ ਗੇਟ ਖੋਲ੍ਹਿਆ ਤਾਂ ਪਹਿਲਾਂ ਤੋਂ ਹੀ ਅੰਦਰ ਲੱਗੀ ਹੋਈ ਅੱਗ ਇਕਦਮ ਭੜਕ ਉਠੀ ਅਤੇ ਰਾਜੀਵ ਨੂੰ ਅਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।