ਸੌਦਾ ਸਾਧ ਨੂੰ ਸਤਾ ਰਿਹੈ ਮੌਤ ਦਾ ਡਰ !
Published : Oct 23, 2019, 3:04 pm IST
Updated : Oct 23, 2019, 3:22 pm IST
SHARE ARTICLE
Ram Rahim
Ram Rahim

ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਜਾਨ ਨੂੰ ਸੁਨਾਰੀਆ ਜੇਲ 'ਚ ਖ਼ਤਰਾ ਹੈ....

ਨਵੀਂ ਦਿੱਲੀ : ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਜਾਨ ਨੂੰ ਸੁਨਾਰੀਆ ਜੇਲ 'ਚ ਖ਼ਤਰਾ ਹੈ, ਇਸ ਲਈ ਜਾਂ ਤਾਂ ਉਨ੍ਹਾਂ ਨੂੰ ਕਿਸੇ ਦੂਜੀ ਜੇਲ ’ਚ ਸ਼ਿਫਟ ਕੀਤਾ ਜਾਵੇ ਜਾਂ ਫਿਰ ਉਸ ਨੂੰ ਜੇਲ ਦੇ ਅੰਦਰ ਸੁਰੱਖਿਆ 'ਚ ਰੱਖਿਆ ਜਾਵੇ। ਡੇਰੇ ਦੇ ਹਸਪਤਾਲ ਦੇ ਇਕ ਡਾਕਟਰ ਮੋਹਿਤ ਗੁਪਤਾ ਨੇ ਹਾਈ ਕੋਰਟ 'ਚ ਪਟੀਸ਼ਨ ਦਰਜ ਕਰ ਕੇ ਉਕਤ ਗੱਲਾਂ ਕਹੀਆਂ ਹਨ।

Ram Rahim Ram Rahim

ਉਸ ਨੇ ਇਹ ਦੋਸ਼ ਇਹ ਵੀ ਲਾਇਆ ਕਿ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਰਾਜਨੀਤਕ ਪਾਰਟੀ ਦੇ ਨੇਤਾ ਨੇ ਉਨ੍ਹਾਂ ਨੂੰ ਇਕ ਪਾਰਟੀ ਵਿਸ਼ੇਸ਼ ਨੂੰ ਸਮਰਥਨ ਦੇਣ ਦਾ ਦਬਾਅ ਵੀ ਬਣਾਇਆ ਸੀ। ਪਟੀਸ਼ਨ 'ਚ ਰਾਮ ਰਹੀਮ ਨੂੰ ਕੋਰਟ 'ਚ ਪੇਸ਼ ਕਰਨ ਦੀ ਮੰਗ ਵੀ ਕੀਤੀ ਗਈ ਹੈ। ਦੋਸ਼ ਲਾਇਆ ਗਿਆ ਹੈ ਕਿ ਜੇਲ ਪ੍ਰਸ਼ਾਸਨ ਸੌਦਾ ਸਾਧ ਨਾਲ ਉਨ੍ਹਾਂ ਨੂੰ ਮਿਲਣ ਵੀ ਨਹੀਂ ਦੇ ਰਿਹਾ।

Ram Rahim Ram Rahim

ਪਟੀਸ਼ਨ 'ਚ ਜੇਲ ਸੁਪਰਿੰਟੈਂਡੈਂਟ ਦੇ ਡਰਾਈਵਰ ਦਾ ਪਿਤਾ ਜੋ ਜੇਲ ਦੇ ਬਾਹਰ ਚਾਹ ਦੀ ਦੁਕਾਨ ਚਲਾਉਂਦਾ ਹੈ, ਦਾ ਹਵਾਲਾ ਦੇ ਕੇ ਦੱਸਿਆ ਕਿ ਜੇਲ ’ਚ ਸੌਦਾ ਨੂੰ ਮਾਨਸਿਕ ਜਾਂ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਟੀਸ਼ਨ 'ਚ ਦੱਸਿਆ ਗਿਆ ਕਿ ਸੁਨਾਰੀਆ ਜੇਲ 'ਚ ਪਿਛਲੇ ਇਕ ਸਾਲ 'ਚ ਦਰਜਨਾਂ ਗੈਂਗਸਟਰਾਂ ਤੋਂ ਫੋਨ ਮਿਲਣ ਦੀਆਂ ਘਟਨਾਵਾਂ ਸਮੇਤ ਵੱਡੇ ਮੁਲਜ਼ਮਾਂ ਨੂੰ ਜੇਲ 'ਚ ਰੱਖਿਆ ਜਾ ਰਿਹਾ ਹੈ, ਜੋ ਰਾਮ ਰਹੀਮ ਲਈ ਇਕ ਖਤਰੇ ਤੋਂ ਘੱਟ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement