Punjabi youth in Canadian army: ਪੰਜਾਬੀ ਨੌਜਵਾਨ ਦੀ ਕੈਨੇਡਾ ਫ਼ੌਜ ’ਚ ਹੋਈ ਚੋਣ
Published : Mar 25, 2024, 7:33 am IST
Updated : Mar 25, 2024, 7:42 am IST
SHARE ARTICLE
Punjabi youth in Canadian army
Punjabi youth in Canadian army

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਠਵਾਲ ਦਾ ਜੰਮਪਲ ਹੈ ਅਰੁਨਪ੍ਰੀਤ ਸਿੰਘ

Punjabi youth in Canadian army : ਪੰਜਾਬ ਦੇ ਨੌਜਵਾਨਾਂ ਨੇ ਪੂਰੀ ਦੁਨੀਆ ਭਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਹਰ ਖੇਤਰ ਵਿਚ ਤਰੱਕੀ ਦੀਆਂ ਮੰਜ਼ਲਾਂ ਪ੍ਰਾਪਤ ਕਰ ਕੇ ਅਪਣੇ ਦੇਸ਼ ਅਤੇ ਅਪਣੇ-ਅਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੇ।

ਅਜਿਹੀ ਹੀ ਇਕ ਮਿਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਪਿੰਡ ਅਠਵਾਲ ਦੇ ਜੰਮਪਲ ਅਰੁਨਪ੍ਰੀਤ ਸਿੰਘ ਨੇ ਵੀ ਕੈਨੇਡਾ ਦੀ ਫ਼ੌਜ ਵਿਚ ਬਤੌਰ ਅਕਾਊਂਟੈਂਟ ਭਰਤੀ ਹੋ ਕੇ ਪੈਦਾ ਕਰਨ ਦੇ ਨਾਲ-ਨਾਲ ਅਪਣੇ ਦੇਸ਼, ਸੂਬੇ ਤੇ ਪਿੰਡ ਅਠਵਾਲ ਦਾ ਨਾਂ ਰੋਸ਼ਨ ਕੀਤਾ ਹੈ। ਅਰੁਨਪ੍ਰੀਤ ਸਿੰਘ ਦੇ ਦਾਦਾ ਮਾਸਟਰ ਗੁਰਦਿਆਲ ਸਿੰਘ ਨੇ ਅਪਣੇ ਪੋਤਰੇ ਦੀਆਂ ਉਪਲਬਧੀਆਂ ਬਾਰੇ ਦਸਿਆ ਕਿ ਅਰੁਨਪ੍ਰੀਤ ਸਿੰਘ ਦਾ ਜਨਮ ਸੰਨ 1999 ਵਿਚ ਪਿੰਡ ਅਠਵਾਲ ਵਿਖੇ ਹੋਇਆ ਜਿਸ ਨੇ ਅਪਣੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਚੀਫ਼ ਖ਼ਾਲਸਾ ਦੀਵਾਨ ਦੇ ਮਜੀਠਾ ਰੋਡ ਬਾਈਪਾਸ ਸਕੂਲ ਤੋਂ ਪਾਸ ਕੀਤੀ। ਇਸ ਉਪਰੰਤ ਅਰੁਨਪ੍ਰੀਤ ਸਿੰਘ ਦੇ ਪਿਤਾ ਜਿਹੜੇ ਕਿ ਪੰਜਾਬ ਦੇ ਸਿਹਤ ਵਿਭਾਗ ਵਿਚ ਬਤੌਰ ਰੇਡੀਉਗ੍ਰਾਫ਼ਰ ਕੰਮ ਕਰਦੇ ਸਨ ਅਪਣੇ ਪਰਵਾਰ ਸਮੇਤ ਸੰਨ 2012 ਵਿਚ ਕੈਨੇਡਾ ਚਲੇ ਗਏ।

ਕੈਨੇਡਾ ਦੇ ਨੇਟ ਕਾਲਜ ਐਡਮਿੰਟਨ ਤੋਂ ਅਕਾਊਂਟੈਂਸੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਕੈਨੇਡਾ ਦੀ ਆਰਮੀ ਵਿਚ ਨਿਕਲੀਆਂ ਅਕਾਊਟੈਂਟ ਦੀਆਂ ਆਸਾਮੀਆਂ ਵਾਸਤੇ ਅਪਲਾਈ ਕੀਤਾ, ਜਿਥੇ ਉਨ੍ਹਾਂ ਦੇ ਟੈਸਟ ਅਤੇ ਇੰਟਰਵਿਊ ਪਾਸ ਕਰਨ ਉਪਰੰਤ ਕੈਨੇਡਾ ਆਰਮੀ ਵਿਚ ਜੁਆਇਨ ਕੀਤਾ। ਇਸ ਪ੍ਰਾਪਤੀ ਦੀ ਉਨ੍ਹਾਂ ਨੂੰ ਇਤਲਾਹ ਮਿਲਣ ’ਤੇ ਪਰਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਮਾਸਟਰ ਗੁਰਦਿਆਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਅਰੁਨਪ੍ਰੀਤ ਸਿੰਘ ਦੀ ਇਸ ਕਾਮਯਾਬੀ ਦੇ ਪੂਰਾ ਮਾਣ ਹੈ ਜਿਸ ਨੇ ਅਪਣੇ ਪਰਵਾਰ ਦੇ ਨਾਲ-ਨਾਲ ਅਪਣੇ ਦੇਸ਼, ਸੂਬੇ ਪੰਜਾਬ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

(For more Punjabi news apart from Punjabi youth in Canadian army news, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement