ਸਿੰਗਾਪੁਰ ਦੀ ਰਾਸ਼ਟਰਪਤੀ ਵਲੋਂ ਸਿੱਖਾਂ ਦੀ ਤਾਰੀਫ਼
Published : Jun 25, 2018, 5:37 pm IST
Updated : Jun 25, 2018, 5:37 pm IST
SHARE ARTICLE
Singapore President haleema yaqoob
Singapore President haleema yaqoob

ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁਨਸਲੀ ਦੇਸ਼ ਵਿਚ ਅੰਤਰ ਨਸਲੀ ਅਤੇ ਅੰਤਰ ਧਾਰਮਿਕ...

ਆਈਸਲੈਂਡ : ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁਨਸਲੀ ਦੇਸ਼ ਵਿਚ ਅੰਤਰ ਨਸਲੀ ਅਤੇ ਅੰਤਰ ਧਾਰਮਿਕ ਪਿਆਰ ਵਿਚ ਸਰਗਰਮੀ ਦਿਖਾਉਣ ਲਈ ਸਿੱਖ ਸਮਾਜ ਦੀ ਤਾਰੀਫ਼ ਕੀਤੀ ਹੈ। ਰਾਸ਼ਟਰਪਤੀ ਨੇ ਗੁਰੂ ਸਿੰਘ ਸਭਾ ਦੇ ਸੌ ਸਾਲ ਪੂਰੇ ਹੋਣ 'ਤੇ ਜਸ਼ਨ ਮਨਾ ਰਹੇ ਸਿੱਖ ਸਮਾਜ ਨੂੰ ਇਕ ਪੁਸਤਕ ਰਿਲੀਜ਼ ਕਰਨ ਮੌਕੇ ਇਕ ਸੰਦੇਸ਼ ਵਿਚ ਕਿਹਾ ਕਿ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿਚ ਇਕ ਇਸ ਗੁਰਦੁਆਰਾ ਸਾਹਿਬ ਨੇ ਇਕ ਦੂਜੇ ਦੀ ਚਿੰਤਾ ਕਰਨ ਅਤੇ ਬਰਾਬਰਤਾ ਦੇ ਸਮਾਜ ਨਿਰਮਾਣ ਦੇ ਯਤਨਾ ਵਿਚ ਬਹੁਤ ਵੱਡਾ ਯੋਗਦਾਨ ਦਿਤਾ ਹੈ। 

Singapore President haleema yaqoobSingapore President haleema yaqoobਉਨ੍ਹਾਂ ਨੇ 'ਦਾਸਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਸਿੰਗਾਪੁਰ ਜਰਨੀ' ਵਿਚ ਲਿਖਿਆ ਕਿ ਸਿੰਗਾਪੁਰ ਨੂੰ ਬਹੁ ਸੱਭਿਆਚਾਰਕ ਅਤੇ ਬਹੁ ਨਸਲੀ ਸਮਾਜ 'ਤੇ ਮਾਣ ਹੈ। ਸਾਲਾਂ ਦੌਰਾਨ ਵੱਖ-ਵੱਖ ਸਮਾਜਾਂ ਨੇ ਸਿੰਗਾਪੁਰ ਦੇ ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਵਿਚ ਅਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸਿੰਗਾਪੁਰ ਦੇ ਸਿੱਖਾਂ ਦੀਆਂ ਸਮਾਜਿਕ ਸੇਵਾਵਾਂ ਦਾ ਜ਼ਿਕਰ ਕਰਦੇ ਹੋਹੇ ਕਿਹਾ ਕਿ ਸਿੱਖ ਸਮਾਜ ਅਪਣੇ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਵਿਆਪਕ ਸਮਾਜ ਨਾਲ ਜੁੜੇ ਰਹਿਣ ਵਿਚ ਵੀ ਸਰਗਰਮ ਰਿਹਾ ਹੈ। ਸਿੰਗਾਪੁਰ ਵਿਚ 13 ਹਜ਼ਾਰ ਤੋਂ ਜ਼ਿਆਦਾ ਸਿੱਖ ਹਨ। 

Singapore President haleema yaqoob with sikhsSingapore President haleema yaqoob with sikhsਦਸ ਦਈਏ ਕਿ ਇਸ ਤੋਂ ਪਹਿਲਾਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਦੇਸ਼ ਦੇ ਸਿੱਖ ਸਮਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਕਈ ਤਰੀਕਿਆਂ ਨਾਲ ਉਨ੍ਹਾਂ ਦੀ ਸਹਾਇਤਾ ਕਰਦੀ ਰਹੇਗੀ। ਦਸ ਦਈਏ ਕਿ ਸਿੰਗਾਪੁਰ ਸਰਕਾਰ ਪਹਿਲਾਂ ਹੀ ਸਿੰਗਾਪੁਰ ਦੇ ਪਬਲਿਕ ਸਕੂਲਾਂ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਮਾਨਤਾ ਦੇ ਚੁੱਕੀ ਹੈ ਅਤੇ ਪੰਜਾਬੀ ਦੇ ਸਿੱਖਿਆ ਦੀ ਸਹੂਲਤ ਲਈ ਸਿੱਖਿਆ ਮੰਤਰਾਲਾ ਜ਼ਰੀਏ ਸਿੰਗਾਪੁਰ ਸਿੱਖ ਫਾਊਂਡੇਸ਼ਨ ਦੀ ਸਥਾਪਨਾ ਵਿਚ ਮਦਦ ਕੀਤੀ ਸੀ।

pm modi and Singapore President haleema yaqoobpm modi and Singapore President haleema yaqoobਸਰਕਾਰ ਨੇ ਸਮਾਜ ਦੀਆਂ ਲੋੜਾਂ 'ਤੇ ਧਿਆਨ ਦੇਣ ਲਈ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੀ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੇ ਅਤੇ ਧਨ ਰਾਸ਼ੀ ਇਕੱਠੀ ਕਰਨ ਵਿਚ ਮਦਦ ਲਈ ਸਿੱਖ ਵੈਲਫ਼ੇਅਰ ਕੌਂਸਲ ਨੂੰ ਜਨਤਕ ਚਰਿੱਤਰ ਦੀ ਸੰਸਥਾ ਦਾ ਦਰਜਾ ਦਿਤਾ ਸੀ। ਲੀ ਨੇ ਕਿਹਾ ਸੀ ਕਿ ਮੈਨੂੰ ਇਹ ਦੇਖ ਦੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਇਨ੍ਹਾਂ ਗਤੀਵਿਧੀਆਂ ਦੀ ਮੰਗ ਵੀ ਵਧ ਰਹੀ ਹੈ, ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਜਗ੍ਹਾ ਦੀ ਕਮੀ ਦੀ ਸਮੱਸਿਆ ਹੈ।

sikhsikhਸਮਾਜ ਦੇ ਪ੍ਰਤੀ ਸਾਡੇ ਲਗਾਤਾਰ ਸਮਰਥਨ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਹ ਦੇਖਣ ਲਈ ਸਿੱਖ ਸਮਾਜ ਦੀਆਂ ਵਧਦੀਆਂ ਲੋੜਾਂ 'ਤੇ ਸਕਰਾਤਮਕ ਰੂਪ ਨਾਲ ਧਿਆਨ ਦੇਵਾਂਗੇ ਕਿ ਅਸੀਂ ਕਿਵੇਂ ਮਦਦ ਦੇ ਸਕਦੇ ਹਾਂ। ਲੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਿੱਖ ਦੇਸ਼ ਵਿਚ 1881 ਵਿਚ ਆਏ ਸਨ ਅਤੇ ਪੁਲਿਸ ਬਲ ਦੀ ਰੀੜ੍ਹ ਦੀ ਹੱਡੀ ਬਣ ਗਏ। ਉਨ੍ਹਾਂ ਨੇ ਗੁਰਦੁਆਰਿਆਂ ਵਿਚ ਭੋਜਨ ਪਰੋਸਣ ਅਤੇ ਲੋਕਾਂ ਨੂੰ ਸਹਾਰਾ ਦੇਣ ਦੀ ਸਿੱਖ ਪਰੰਪਰਾ ਨੂੰ ਕੇਂਦਰਤ ਕਰਦੇ ਹੋਏ ਸਿੱਖਾਂ ਦੀ ਜਮ ਕੇ ਤਾਰੀਫ਼ ਕੀਤੀ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement