ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਚਮਕਾਇਆ ਪੰਜਾਬੀਆਂ ਦਾ ਨਾਮ
Published : Sep 25, 2021, 8:11 am IST
Updated : Sep 25, 2021, 8:11 am IST
SHARE ARTICLE
Hardit Singh
Hardit Singh

ਹਰਦਿਤ ਸਿੰਘ ਵਲੋਂ ਬਣਾਏ ਪ੍ਰਾਜੈਕਟ ਨਾਲ ਅੱਖਾਂ ਦੇ ਇਲਾਜ ਨੂੰ ਸਸਤਾ ਬਣਾਇਆ ਜਾ ਸਕੇਗਾ

ਵਾਟਰਲੂ : ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ ਭਰ ਵਿਚ ਚਮਕਾ ਦਿਤਾ ਹੈ। ਉਨਟਾਰੀਉ ਸੂਬੇ ’ਚ ਪੈਂਦੇ ਵਾਟਰਲੂ ਸ਼ਹਿਰ ਦੇ ਵਾਸੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ ਕੇਅਰ (ਅੱਖਾਂ ਦੀ ਦੇਖਭਾਲ) ਪ੍ਰਾਜੈਕਟ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਕਰਵਾਏ ਗਏ ਯੂਰਪੀ ਯੂਨੀਅਨ ਕੰਟੈਸਟ ਵਿਚ ਭੇਜਿਆ ਗਿਆ ਸੀ, ਜਿਸ ਨੇ ਦੂਜਾ ਇਨਾਮ ਜਿੱਤ ਲਿਆ ਹੈ।

Eye Care Project by Hardit SinghEye Care Project by Hardit Singh

ਹੋਰ ਪੜ੍ਹੋ: ਅੰਤਰਰਾਸ਼ਟਰੀ ਭਾਈਚਾਰੇ ਅਤੇ ਭਾਰਤੀ ਪ੍ਰਵਾਸੀਆਂ ਤੋਂ ਆਨਲਾਈਨ ਸਮਰਥਨ ਪ੍ਰਾਪਤ ਕਰ ਰਿਹੈ ਕਿਸਾਨ ਅੰਦੋਲਨ

ਸਪੇਨ ਦੇ ਸਲਾਮਾਂਕਾ ਸ਼ਹਿਰ ’ਚ ਇਸ ਮਹੀਨੇ ਦੇ ਸ਼ੁਰੂ ਵਿਚ ਨੌਜਵਾਨ ਵਿਗਿਆਨੀਆਂ ਲਈ ਯੂਰਪੀ ਯੂਨੀਅਨ ਕੰਟੈਸਟ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਲਈ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਨੇ ਅਪਣੇ ਸਭ ਤੋਂ ਵਧੀਆ ਸਾਇੰਸ-ਫੇਅਰ ਪ੍ਰਾਜੈਕਟ ਭੇਜੇ ਸਨ। ਇਸੇ ਤਰ੍ਹਾਂ ਵਾਟਰਲੂ ਦੇ ਨੌਜਵਾਨ ਵਿਦਿਆਰਥੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ-ਕੇਅਰ ਪ੍ਰਾਜੈਕਟ ਵੀ ਕੈਨੇਡਾ ਵਲੋਂ ਇਸ ਕੌਮਾਂਤਰੀ ਵਿਗਿਆਨ ਮੇਲੇ ਵਿਚ ਭੇਜਿਆ ਗਿਆ ਸੀ, ਜੋ ਕਿ ਮੁਕਾਬਲੇ ਦੇ ਜੱਜਾਂ ਨੂੰ ਵਧੀਆ ਲਗਿਆ ਤੇ ਇਸ ਦੇ ਚਲਦਿਆਂ ਹਰਦਿੱਤ ਸਿੰਘ ਦੇ ਇਸ ਪ੍ਰਾਜੈਕਟ ਨੇ ਮੇਲੇ ਵਿਚ ਦੂਜਾ ਇਨਾਮ ਜਿੱਤ ਲਿਆ।

15-year-old Sikh student in Canada made the name of Punjabis shine15-year-old Sikh student in Canada made the name of Punjabis shine

ਹੋਰ ਪੜ੍ਹੋ:ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?

ਦਰਅਸਲ, ਹਰਦਿੱਤ ਸਿੰਘ ਵਲੋਂ ਸਪੈਕੁਲਰ ਨਾਮ ਨਾਲ ਬਣਾਏ ਗਏ ਇਸ ਆਈ-ਕੇਅਰ ਪ੍ਰਾਜੈਕਟ ਰਾਹੀਂ ਅੱਖਾਂ ਦੇ ਇਲਾਜ ਨੂੰ ਸਸਤਾ ਤੇ ਪਹੁੰਚਯੋਗ ਬਣਾਉਣ ਵਿਚ ਮਦਦ ਮਿਲੇਗੀ। ਇਹ ਸਫ਼ਲਤਾ ਹਾਸਲ ਕਰਨ ਮਗਰੋਂ ਹਰਦਿੱਤ ਸਿੰਘ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲੇ ਵਿਚ ਬਹੁਤ ਵਧੀਆ-ਵਧੀਆ ਪ੍ਰਾਜੈਕਟ ਆਏ ਹੋਏ ਸਨ ਤੇ ਉਸ ਦੇ ਪ੍ਰਾਜੈਕਟ ਨੂੰ ਦੂਜਾ ਸਥਾਨ ਮਿਲਣ ’ਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਕਿਚਨਰ ’ਚ ਕੈਮਰੂਨ ਹਾਈਟਸ ਕਾਲਜੀਏਟ ਇੰਸਟੀਟਿਊਟ ’ਚ 10ਵੀਂ ਜਮਾਤ ’ਚ ਪੜ੍ਹਦੇ ਹਰਦਿੱਤ ਸਿੰਘ ਨੇ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ ’ਚ ਆਨਲਾਈਨ ਢੰਗ ਰਾਹੀਂ ਭਾਗ ਲਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement