
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਪੰਜਾਬ ਦੇ ਸ਼ਹਿਰ ਬੰਗਾ ਨਾਲ ਸਬੰਧਤ ਸੀ ਨੌਜੁਆਨ
ਅਮਰੀਕਾ : ਖੇਡ ਜਗਤ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਮਿਲੀ ਹੈ। ਅਮਰੀਕਾ ’ਚ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ ਹੋ ਗਿਆ ਹੈ। ਪ੍ਰਵਾਰਕ ਸੂਤਰਾਂ ਦੇ ਦੱਸਣ ਮੁਤਾਬਕ ਮਨਜਿੰਦਰ (ਮੈਨੀ) ਸ਼ੇਰਗਿੱਲ ਦੀ ਅਚਾਨਕ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।
ਇਹ ਵੀ ਪੜ੍ਹੋ: PGI 'ਚ ਬਣਾਇਆ ਜਾ ਰਿਹਾ ਹੈ ਉੱਤਰੀ ਖੇਤਰ ਦਾ ਪਹਿਲਾ 'ਸਕਿਨ ਬੈਂਕ'
ਭਰ ਜਵਾਨੀ ’ਚ ਪੁੱਤਰ ਦੀ ਮੌਤ ਨਾਲ ਜਿਥੇ ਮਾਪੇ ਡੂੰਘੇ ਦੁੱਖ ਵਿਚ ਹਨ ਉਥੇ ਹੀ ਸਮੁੱਚੇ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਕੈਲੀਫ਼ੋਰਨੀਆ ਕਬੱਡੀ ਫ਼ੈਡਰੇਸ਼ਨ ਸਦਮੇ ’ਚ ਹੈ। ਜਾਣਕਾਰੀ ਅਨੁਸਾਰ ਮਨਜਿੰਦਰ ਸ਼ੇਰਗਿੱਲ ਅਮਰੀਕਾ ’ਚ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਸਮਾਜਕ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਸੀ।
ਨੌਜੁਆਨ ਕਬੱਡੀ ਪ੍ਰਮੋਟਰ ਮਨਜਿੰਦੀ (ਮੈਨੀ) ਸ਼ੇਰਗਿੱਲ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਬੰਗਾ ਨੇੜੇ ਪਿੰਡ ਚੱਕ ਬਿਲਗਾ ਨਾਲ ਸਬੰਧਤ ਸੀ। ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਦਾ ਅੰਤਿਮ ਸਸਕਾਰ 30 ਮਈ ਨੂੰ ਦੁਪਹਿਰ 12 ਵਜੇ ਲੇਕਵੁਡ ਫ਼ਿਊਨਰਲ ਹੋਮ 900 ਸੈਂਟਾ ਫ਼ੀ ਐਵੀਨੀਊ ਹਗਸਨ ਵਿਖੇ ਕੀਤਾ ਜਾਵੇਗਾ।