ਤਾਜ਼ਾ ਖ਼ਬਰਾਂ

Advertisement

ਬੇਅਦਬੀ ਮਾਮਲਾ: ਸਿੱਖ ਜੱਥੇਬੰਦੀਆਂ ਦੇ ਹਿੱਸੇ ਫਿਰ ਆਈਆਂ ਪਾਣੀ ਦੀਆਂ ਬੁਛਾੜਾਂ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Jul 22, 2019, 6:49 pm IST
Updated Jul 22, 2019, 6:49 pm IST
ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਅੱਜ ਸਿੱਖ ਜੱਥੇਬੰਦੀਆਂ ਨੇ ਚੰਡੀਗੜ ਸਥਿਤ ਸੀਬੀਆਈ...
Protest
 Protest

ਚੰਡੀਗੜ: ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਰੁੱਧ ਅੱਜ ਸਿੱਖ ਜੱਥੇਬੰਦੀਆਂ ਨੇ ਚੰਡੀਗੜ ਸਥਿਤ ਸੀਬੀਆਈ ਦਫ਼ਤਰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਉਨਾਂ ਨੂੰ ਚੰਡੀਗੜ ਮੋਹਾਲੀ ਬਾਰਡਰ 'ਤੇ ਹੀ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਕਾਫੀ ਗੁੱਸੇ 'ਚ ਆ ਗਏ ਤੇ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ,

Punjab Police Punjab Police

ਜਿਸ ਮਗਰੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਇਸ ਦੇ ਬਾਵਜੂਦ ਸੀਬੀਆਈ ਦਫ਼ਤਰ ਜਾਣ ਦੀ ਜਿੱਦ 'ਤੇ ਅੜੇ ਰਹੇ ਤੇ ਜਿਸ ਮਗਰੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਵਾਟਰ ਕੈਨਨ ਤੇ ਹੰਝੂ ਗੈਸ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਸ ਦੌਰਾਨ ਜਿੱਥੇ ਕਈ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਲੱਗੀਆਂ ਉਥੇ ਹੀ ਪਾਣੀ ਦੀਆਂ ਬੁਛਾੜਾਂ ਨਾਲ ਉਨਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ। 

Advertisement