
ਕੋਰੋਨਾ ਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਕਿਉਂ ਜ਼ਿਆਦਾ ਸ਼ਿਕਾਰ ਬਣਾਉਂਦਾ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਜਾਣਨ ਲਈ ਵਿਗਿਆਨੀ ਕਈ ਮਹੀਨਿਆਂ ਤੋਂ ਖੋਜ ਕਰ ਰਹੇ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਕਿਉਂ ਜ਼ਿਆਦਾ ਸ਼ਿਕਾਰ ਬਣਾਉਂਦਾ ਹੈ? ਇਸ ਸਵਾਲ ਦਾ ਸਪੱਸ਼ਟ ਜਵਾਬ ਜਾਣਨ ਲਈ ਵਿਗਿਆਨੀ ਕਈ ਮਹੀਨਿਆਂ ਤੋਂ ਖੋਜ ਕਰ ਰਹੇ ਹਨ। ਕੁੱਝ ਤੱਥ ਪਹਿਲਾਂ ਵੀ ਸਾਹਮਣੇ ਆਏ ਹਨ ਪਰ ਨਵੀਂ ਖੋਜ ਵਿਚ 4 ਕੋਰੋਨਾ ਮਰੀਜ਼ਾਂ ਵਿਚੋਂ ਇਕ ਅੰਦਰ ਹੀ ਰੇਅਰ ਜੈਨੇਟਿਕ ਸਮੱਸਿਆ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋਣ ਦੇ ਸੰਕੇਤ ਮਿਲੇ ਹਨ।
corona virus
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਚਾਰ ਕੋਰੋਨਾ ਮਰੀਜ਼ਾਂ ‘ਤੇ ਕੀਤੀ ਗਈ ਸਟਡੀ ਵਿਚ ਸੰਕੇਤ ਮਿਲੇ ਹਨ ਕਿ ਕਿਉਂ ਬਿਲਕੁਲ ਤੰਦਰੁਸਤ ਮਰਦਾਂ ਨੂੰ ਕੋਰੋਨਾ ਵਾਇਰਸ ਗੰਭੀਰ ਰੂਪ ਤੋਂ ਬਿਮਾਰ ਕਰ ਦਿੰਦਾ ਹੈ। ਸਟਡੀ ਵਿਚ ਨੀਦਰਲੈਂਡ ਤੋਂ ਵੱਖ-ਵੱਖ ਪਰਿਵਾਰਾਂ ਦੇ 21 ਤੋਂ 32 ਸਾਲ ਦੇ ਦੋ-ਦੋ ਭਰਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਪਹਿਲਾਂ ਸਾਰਿਆਂ ਦੀ ਸਿਹਤ ਠੀਕ ਸੀ ਪਰ 23 ਮਾਰਚ ਤੋਂ 25 ਅਪ੍ਰੈਲ ਵਿਚਕਾਰ ਸਾਰਿਆਂ ਨੂੰ ਕੋਰੋਨਾ ਕਾਰਨ ਆਈਸੀਯੂ ਵਿਚ ਭਰਤੀ ਕਰਨਾ ਪਿਆ। 29 ਸਾਲ ਦੇ ਇਕ ਵਿਅਕਤੀ ਦੀ ਮੌਤ ਵੀ ਹੋ ਗਈ।
Corona Virus
ਜਦੋਂ ਕੋਰੋਨਾ ਮਰੀਜਾਂ ਅਤੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਦਾ ਜੈਨੇਟਿਕ ਵਿਸ਼ਲੇਸ਼ਣ ਕੀਤਾ ਗਿਆ ਤਾਂ ਉਸ ਵਿਚ ਕੁਝ ਕਮੀਆਂ ਮਿਲੀਆਂ। ਇਹਨਾਂ ਕਮੀਆਂ ਕਾਰਨ ਇਹਨਾਂ ਦੇ ਸਰੀਰ ਵਿਚ ਸੈਲਸ Interferons ਨਾਮ ਦੇ ਮੋਲੀਕਿਊਲ ਬਣ ਰਹੇ ਸੀ। ਇਹ ਮੋਲੀਕਿਊਲ ਵਿਅਕਤੀ ਦੇ ਇਮਿਊਨ ਸਿਸਟਮ ‘ਤੇ ਬੁਰਾ ਅਸਰ ਪਾਉਂਦੇ ਹਨ, ਜਿਸ ਨਾਲ ਸਰੀਰ ਕੋਰੋਨਾ ਨਾਲ ਚੰਗੀ ਤਰ੍ਹਾਂ ਨਹੀ ਲੜ ਪਾਉਂਦਾ।
Corona virus
ਹਾਲਾਂਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਜੈਨੇਟਿਕ ਸਮੱਸਿਆ ਕਾਫੀ ਘੱਟ ਹੁੰਦੀ ਹੈ। ਇਸ ਲਈ ਕੋਰੋਨਾ ਦੇ ਕਈ ਗੰਭੀਰ ਮਾਮਲਿਆਂ ਵਿਚ ਇਹਨਾਂ ਦਾ ਕੰਨੈਕਸ਼ਨ ਹੋਣਾ ਮੁਸ਼ਕਿਲ ਹੈ ਪਰ ਸਟਡੀ ਦੇ ਨਤੀਜੇ ਅਜਿਹੇ ਸੰਕੇਤ ਦਿੰਦੇ ਹਨ ਕਿ ਲੋਕਾਂ ਵਿਚ ਦੂਜੀ ਤਰ੍ਹਾਂ ਦੀ ਜੈਨੇਟਿਕ ਸਮੱਸਿਆ ਮੌਜੂਦ ਹੋ ਸਕਦੀ ਹੈ, ਜਿਸ ਕਾਰਨ ਉਹ ਕੋਰੋਨਾ ਨਾਲ ਜ਼ਿਆਦਾ ਬਿਮਾਰ ਹੋ ਰਹੇ ਹਨ। ਮੈਡੀਕਲ ਜਰਨਲ JAMA ਵਿਚ ਸਟਡੀ ਦੀ ਸ਼ੁਰੂਆਤੀ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।
Corona virus
ਸਟਡੀ ਦੌਰਾਨ 4 ਕੋਰੋਨਾ ਮਰੀਜਾਂ ਦੇ ਜਿਸ ਜੀਨ ਵਿਚ ਕਮੀ ਮਿਲੀ, ਉਹ X ਕ੍ਰੋਮੋਸੋਮ ‘ਤੇ ਪਾਏ ਜਾਂਦੇ ਹਨ। ਪੁਰਸ਼ਾਂ ਵਿਚ X ਕ੍ਰੋਮੋਸੋਮ ਦੀ ਇਕ ਕਾਪੀ ਹੁੰਦੀ ਹੈ, ਜਦਕਿ ਔਰਤਾਂ ਵਿਚ ਦੋ। ਜੇਕਰ ਔਰਤਾਂ ਦੇ ਇਕ X ਕ੍ਰੋਮੋਸੋਮ ਵਿਚ ਕੋਈ ਕਮੀ ਹੁੰਦੀ ਹੈ ਤਾਂ ਦੂਜੇ X ਕ੍ਰੋਮੋਸੋਮ ਵਿਚ ਉਹ ਠੀਕ ਹੋ ਸਕਦੀ ਹੈ। ਆਮ ਜੀਨ ਦੀਆਂ ਦੋ ਕਾਪੀਆਂ ਮੌਜੂਦ ਹੋਣ ਕਾਰਨ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਲਾਭ ਮਿਲ ਸਕਦਾ ਹੈ।