ਜਰਮਨੀ 'ਚ ਪੰਜਾਬੀਆਂ ਦਾ ਵਧਿਆ ਮਾਣ, ਸੂਬਾਈ ਪ੍ਰਧਾਨਗੀ ਮੰਡਲ 'ਚ ਹੋਈ ਇੱਕ ਪੰਜਾਬੀ ਸਿੱਖ ਆਗੂ ਦੀ ਨਿਯੁਕਤੀ
Published : Nov 25, 2022, 12:13 pm IST
Updated : Nov 25, 2022, 12:46 pm IST
SHARE ARTICLE
Image
Image

ਸੀ.ਡੀ.ਯੂ. ਪਾਰਟੀ ਦੇ ਪ੍ਰਧਾਨਗੀ ਮੰਡਲ 'ਚ ਹੋਈ ਨਿਯੁਕਤੀ

 

ਬਰਲਿਨ - ਭਾਰਤੀ ਅਤੇ ਪੰਜਾਬੀ ਮੂਲ ਦੇ ਸਿੱਖ ਜਰਮਨ ਨਾਗਰਿਕ ਗੁਰਦੀਪ ਸਿੰਘ ਰੰਧਾਵਾ ਨੂੰ ਥੁਰਿੰਗੀਆ ਸਟੇਟ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ.ਡੀ.ਯੂ.) ਪਾਰਟੀ ਦੇ ਪ੍ਰਧਾਨਗੀ ਮੰਡਲ 'ਚ ਨਿਯੁਕਤੀ ਹਾਸਲ ਹੋਈ ਹੈ। 

ਰੰਧਾਵਾ ਸੀ.ਡੀ.ਯੂ. ਦੇ ਸਰਗਰਮ ਮੈਂਬਰ ਹਨ, ਅਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਿੱਚ ਸੇਵਾ ਨਿਭਾ ਰਹੇ ਹਨ। ਸੀ.ਡੀ.ਯੂ. ਲੀਡਰਸ਼ਿਪ ਨੇ ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਨੂੰ ਸਨਮਾਨ ਪ੍ਰਦਾਨ ਕੀਤਾ ਹੈ, ਅਤੇ ਅਗਸਤ 2022 ਵਿੱਚ ਉਹ ਜਰਮਨੀ ਵਿੱਚ ਭਾਰਤੀ ਭਾਈਚਾਰੇ ਦੇ ਪਹਿਲੇ ਪ੍ਰਤੀਨਿਧੀ ਵਜੋਂ ਚੁਣੇ ਗਏ ਸਨ।

ਇਹ ਵੀ ਪਹਿਲੀ ਵਾਰ ਹੈ ਕਿ ਸੀ.ਡੀ.ਯੂ. ਦੁਆਰਾ ਕਿਸੇ ਭਾਰਤੀ ਨੂੰ ਜਰਮਨੀ ਵਿੱਚ ਕਿਸੇ ਸੂਬੇ ਦੇ ਪ੍ਰਧਾਨਗੀ ਮੰਡਲ 'ਚ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਰੰਧਾਵਾ ਏਐਮਟੀ ਵਾਚਸਨਬਰਗ ਤੋਂ ਕੌਂਸਲਰ ਅਤੇ ਜ਼ਿਲ੍ਹਾ ਐੱਲ.ਐੱਲ.ਐੱਮ. ਤੋਂ ਸੀ.ਡੀ.ਯੂ. ਦੇ ਪ੍ਰਧਾਨਗੀ ਮੰਡਲ ਮੈਂਬਰ ਵਜੋਂ ਚੁਣੇ ਗਏ ਸਨ। ਜਰਮਨ ਵਸਦੇ ਭਾਰਤੀ ਭਾਈਚਾਰੇ ਨਾਲ ਉਹ ਨੇੜਿਓਂ ਜੁੜੇ ਰਹੇ ਹਨ, ਅਤੇ ਭਾਈਚਾਰੇ ਨਾਲ ਸੰਬੰਧਿਤ ਅਹਿਮ ਮੁੱਦਿਆਂ 'ਤੇ ਸੀ.ਡੀ.ਯੂ. ਲੀਡਰਸ਼ਿਪ ਤੱਕ ਆਪਣੀ ਅਵਾਜ਼ ਪਹੁੰਚਾਉਂਦੇ ਰਹੇ ਹਨ। 

ਇੱਕ ਤਰ੍ਹਾਂ ਨਾਲ, ਇਹ ਗਤੀਵਿਧੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਥੁਰਿੰਗੀਆ ਵਿੱਚ ਸੀ.ਡੀ.ਯੂ. ਦੇ ਮਾਮਲਿਆਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੀ ਸਿੱਧੀ ਤੇ ਸਾਰਥਕ ਮੌਜੂਦਗੀ ਹੈ। ਰੰਧਾਵਾ ਦੀ ਨਿਯੁਕਤੀ ਦੇ ਤਾਜ਼ਾ ਘਟਨਾਕ੍ਰਮ ਨਾਲ, ਥੁਰਿੰਗੀਆ ਵਿੱਚ ਸੀ.ਡੀ.ਯੂ. ਲੀਡਰਸ਼ਿਪ ਨਾਲ ਜੁੜਨ ਸਦਕਾ ਭਾਰਤੀ ਭਾਈਚਾਰਾ ਹੋਰ ਮਜ਼ਬੂਤੀ ਨਾਲ ਉੱਭਰ ਕੇ ਆਵੇਗਾ। 

ਨਿਯੁਕਤੀ ਤੋਂ ਬਾਅਦ ਇੱਕ ਸੰਖੇਪ ਸੰਦੇਸ਼ ਵਿੱਚ ਰੰਧਾਵਾ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ, ਭਾਰਤੀਆਂ ਵੱਲੋਂ ਸਾਲਾਂ ਦਰ ਸਾਲ ਜਰਮਨ ਦੀ ਆਰਥਿਕਤਾ ਅਤੇ ਸਮਾਜ ਨਿਰਮਾਣ ਵਿੱਚ ਨਿਭਾਈ ਉਸਾਰੂ ਭੂਮਿਕਾ ਨੂੰ ਮਿਲਿਆ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਮਜ਼ਬੂਤ ਜਰਮਨ ਦੇ ਮੁੱਦਈ ਹਨ, ਅਤੇ ​​ਭਾਰਤ-ਜਰਮਨ ਦੇ ਆਪਸੀ ਮਜ਼ਬੂਤ ਸੰਬੰਧਾਂ ਵਿੱਚ ਯੋਗਦਾਨ ਪਾਉਣ ਲਈ, ਭਾਰਤੀ ਮੂਲ ਦੇ ਨੌਜਵਾਨ ਜਰਮਨ ਨਾਗਰਿਕਾਂ ਲਈ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM
Advertisement