ਕੋਰੋਨਾ ਵਾਇਰਸ ਨਾਲ ਲੜਨ ਵਾਲਿਆਂ ਲਈ ਘਰ 'ਚ ਹੀ ਮਾਸਕ ਬਣਾ ਰਿਹੈ ਸਿੱਖ ਪਰਿਵਾਰ
Published : Mar 27, 2020, 12:58 pm IST
Updated : Mar 27, 2020, 12:58 pm IST
SHARE ARTICLE
File photo
File photo

ਅਮਰੀਕਾ ਵਿਚ ਮਾਸਕ ਦੀ ਕਮੀ ਸਾਹਮਣੇ ਆਉਣ ’ਤੇ ਗੁਰਿੰਦਰ ਸਿੰਘ ਖਾਲਸਾ ਨੇ ਆਪਣੇ ਡਾਕਟਰ ਮਿੱਤਰਾਂ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਉਹ ਮਾਸਕ ਬਣਾਉਣ ਵਿਚ ਉਹਨਾਂ ਦੀ..

ਵਾਸ਼ਿੰਗਟਨ-  ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲਾਈ ਹੋਈ ਹੈ ਇਸ ਦੇ ਚਲਦਿਆਂ ਕਈ ਸਿੱਖ ਆਪਣੇ ਫਰਜ਼ ਨੂੰ ਪੂਰਾ ਕਰ ਰਹੇ ਹਨ। ਇਹ ਵਾਇਰਸ ਅਮਰੀਕਾ ਵਿਚ ਵੀ ਬੇਹੱਦ ਤੇਜ਼ੀ ਨਾਲ ਫ਼ੈਲ ਰਿਹਾ ਹੈ ਕਰੋਨਾ ਵਾਇਰਸ ਦੌਰਾਨ ਉੱਥੋਂ ਦੇ ਇੰਡੀਆਨਾ ਅਧਾਰਿਤ ਇਕ ਸਿੱਖ ਪਰਿਵਾਰ ਨੇ ਵਾਇਰਸ ਖ਼ਿਲਾਫ਼ ਲੜਾਈ ਲੜ ਰਹੇ ਮੁਲਾਜ਼ਮਾਂ ਤੇ ਸਿਹਤ ਕਾਮਿਆਂ ਦੀ ਮਦਦ ਲਈ ਘਰ ’ਚ ਬਣਾਏ ਮਾਸਕ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਅਮਰੀਕਾ ਵਿਚ ਮਾਸਕ ਦੀ ਕਮੀ ਸਾਹਮਣੇ ਆਉਣ ’ਤੇ ਗੁਰਿੰਦਰ ਸਿੰਘ ਖਾਲਸਾ ਨੇ ਆਪਣੇ ਡਾਕਟਰ ਮਿੱਤਰਾਂ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਉਹ ਮਾਸਕ ਬਣਾਉਣ ਵਿਚ ਉਹਨਾਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਮਾਸਕ ਬਣਾ ਕੇ ਇਨ੍ਹਾਂ ਨੂੰ ਸੈਨੇਟਾਈਜ਼ ਢੰਗ ਨਾਲ ਪੈਕ ਕੀਤਾ। ਜਦ ਇਹ ਮਾਸਕ ਪ੍ਰਵਾਨ ਕਰ ਲਏ ਗਏ ਤਾਂ ਖਾਲਸਾ, ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਤੇ ਬਾਕੀ ਸਾਰੇ ਪਰਿਵਾਰ ਨੇ ਪੰਜ ਸੌ ਤੋਂ ਵੱਧ ਐਮਰਜੈਂਸੀ ਮਾਸਕ ਤਿਆਰ ਕੀਤੇ ਤੇ ਇਨ੍ਹਾਂ ਨੂੰ ਮੋਟੇ ਕੌਟਨ ਦੀ ਦੋਹਰੀ ਤਹਿ ਵਿਚ ਪੈਕ ਕੀਤਾ। ਮਾਸਕ ਤਿਆਰ ਕਰਨ ਤੋਂ ਪਹਿਲਾਂ ਉਨ੍ਹਾਂ ਆਨਲਾਈਨ ਖੋਜ ਕੀਤੀ ਤੇ ਜਨਤਕ ਸਿਹਤ ਮਾਹਿਰਾਂ ਦੀ ਵੀ ਸਹਾਇਤਾ ਲਈ।

Senitizer and MaskSenitizer and Mask

ਗੁਰਿੰਦਰ ਸਿੰਘ ਨੇ ਕਿਹਾ ਕਿ ਮਾਸਕ ਉਹ ਸਭ ਤੋਂ ਪਹਿਲਾਂ ਸ਼ਹਿਰ ਦੇ ਅਧਿਕਾਰੀਆਂ ਨੂੰ ਦੇਣਗੇ ਤੇ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ ਜੋ ਕਰੋਨਾ ਵਾਇਰਸ ਨਾਲ ਮੋਹਰੀ ਬਣ ਕੇ ਨਜਿੱਠ ਰਹੇ ਹਨ। ਇਨ੍ਹਾਂ ਵਿਚ ਪੁਲਿਸ ਤੇ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਉਨ੍ਹਾਂ ਲਈ ਸਹਾਈ ਹੋਣਗੇ ਜਿਨ੍ਹਾਂ ਨੂੰ ਐੱਨ95 ਮਾਸਕ ਤੇ ਮੈਡੀਕਲ ਮਾਸਕ ਨਹੀਂ ਮਿਲ ਰਹੇ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ ਵਿਚ ਹੁਣ ਅਮਰੀਕਾ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਵਿਚ ਹੁਣ ਤੱਕ 83,500 ਤੋਂ ਵੱਧ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਹ ਕਿਸੇ ਹੋਰ ਦੇਸ਼ ਨਾਲੋਂ ਜ਼ਿਆਦਾ ਹਨ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਅਮਰੀਕਾ ਨੇ ਚੀਨ (81,782 ਕੇਸ) ਅਤੇ ਇਟਲੀ (80,589) ਨੂੰ ਪਛਾੜ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement