ਕੋਰੋਨਾ ਵਾਇਰਸ: ਮਰੀਜ਼ਾਂ ਦੀ ਗਿਣਤੀ ਵਿਚ ਅਮਰੀਕਾ ਨੇ ਚੀਨ ਨੂੰ ਪਛਾੜਿਆ
Published : Mar 27, 2020, 12:54 pm IST
Updated : Mar 27, 2020, 12:54 pm IST
SHARE ARTICLE
Corona virus exceeds china with most covid 19 cases worldwide
Corona virus exceeds china with most covid 19 cases worldwide

ਵਿਸ਼ਵਭਰ ਵਿਚ ਹਰ ਪੰਜ ਘੰਟਿਆਂ ਵਿਚ ਘਟ ਸਮੇਂ ਵਿਚ ਵੀ 10 ਹਜ਼ਾਰ...

ਨਵੀਂ ਦਿੱਲੀ: ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 82,404 ਪਹੁੰਚ ਗਈ ਹੈ। ਇੱਥੇ ਅੰਕੜਾ ਅਮਰੀਕੇ ਸਮੇਂ ਮੁਤਾਬਕ ਵੀਰਵਾਰ ਸ਼ਾਮ 6 ਵਜੇ ਤਕ ਦਾ ਹੈ। ਅੰਕੜਾ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਟ ਐਂਡ ਇੰਜੀਨੀਅਰਿੰਗ ਨੇ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਸਭ ਤੋਂ ਜ਼ਿਆਦਾ ਮਰੀਜ਼ ਅਮਰੀਕਾ ਵਿਚ ਹਨ।

Corona VirusCorona Virus

ਵਿਸ਼ਵਭਰ ਵਿਚ ਹਰ ਪੰਜ ਘੰਟਿਆਂ ਵਿਚ ਘਟ ਸਮੇਂ ਵਿਚ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ। ਨਿਊਯਾਰਕ ਵਿਚ 37802 ਕੇਸ ਸਾਹਮਣੇ ਆਏ ਹਨ ਇਸ ਤੋਂ ਬਾਅਦ ਇਹ ਸ਼ਹਿਰ ਕੋਰੋਨਾ ਵਾਇਰਸ ਦਾ ਕੇਂਦਰ ਬਿੰਦੂ ਬਣ ਗਿਆ। ਨਿਊ ਜਰਸੀ ਵਿਚ 6,876 ਅਤੇ ਕੈਲਿਫੋਰਨਿਆ ਵਿਚ 3,802 ਕੇਸ ਦਰਜ ਕੀਤੇ ਗਏ ਹਨ। ਦਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ 526,044 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਸ ਨਾਲ 23,709 ਮੌਤਾਂ ਹੋ ਚੁੱਕੀਆਂ ਹਨ।

ਅਮਰੀਕਾ ਵਿਚ ਕੋਰੋਨਾ ਵਾਇਰਸ ਕਰ ਕੇ ਹੁਣ ਤਕ 1178 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਨਿਊਯਾਰਕ ਵਿਚ 281 ਅਤੇ ਕਿੰਗ ਕਾਉਂਟੀ ਵਿਚ 100 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਚੀਨ ਵਿਚ ਵੀਰਵਾਰ ਸ਼ਾਮ ਨੂੰ 6 ਵਜੇ ਤਕ 82,034 ਮਾਮਲੇ ਸਾਹਮਣੇ ਆਏ ਸਨ। ਜਿਵੇਂ ਕਿ ਅਮਰੀਕਾ ਵਿਚ ਘਾਤਕ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸਮੇਤ ਕਈ ਰਾਜਾਂ ਵਿਚ ਜਨਤਕ ਸਿਹਤ ਸੰਬੰਧੀ ਆਫ਼ਤ ਨਾਲ ਸਬੰਧਤ ਵੱਡੇ ਐਲਾਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਇਸ ਵਿਸ਼ਵਵਿਆਪੀ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਹੈ।

ਰਾਸ਼ਟਰੀ ਐਮਰਜੈਂਸੀ ਐਲਾਨ ਕਰਨ ਤੋਂ ਇਲਾਵਾ, ਰਾਸ਼ਟਰਪਤੀ ਨੇ ਨਿਊਯਾਰਕ, ਕੈਲੀਫੋਰਨੀਆ, ਵਾਸ਼ਿੰਗਟਨ, ਆਇਓਵਾ, ਲੂਸੀਆਨਾ, ਨੌਰਥ ਕੈਰੋਲੀਨਾ, ਟੈਕਸਾਸ ਅਤੇ ਫਲੋਰੀਡਾ ਲਈ ਵੱਡੀ ਤਬਾਹੀ ਐਲਾਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਹਾਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਛੇ ਤੋਂ ਵੱਧ ਰਾਜਾਂ ਵਿਚ ਜਨਤਕ ਸਿਹਤ ਬਾਰੇ ਵੱਡੇ ਤਬਾਹੀ ਦੇ ਐਲਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਨਿਊਯਾਰਕ ਸਿਟੀ ਵਿਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਇਹ ਸ਼ਹਿਰ ਦੇਸ਼ ਵਿਚ ਕੋਵਿਡ-19 ਦਾ ਕੇਂਦਰ ਬਣ ਗਿਆ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦਾ ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ। ਉੱਥੇ ਪੀੜਤਾਂ ਦੀ ਗਿਣਤੀ 2,588 ਹੈ ਅਤੇ 130 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਨਿਊਯਾਰਕ ਸ਼ਹਿਰ ਨੂੰ ਇਸ ਚੁਣੌਤੀ ਤੋਂ ਬਾਹਰ ਨਿਕਲਣ ਲਈ ਅਪਣੀ ਸ਼ਕਤੀ ਤਹਿਤ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਦੇਸ਼ ਭਰ ਵਿਚ ਵੱਡੇ ਪੈਮਾਨੇ ਤੇ ਕੋਵਿਡ-19 ਦੀ ਜਾਂਚ ਕਰ ਰਿਹਾ ਹੈ। 10 ਕਰੋੜ ਤੋਂ ਵਧ ਅਮਰੀਕੀ ਬੰਦ ਵਰਗੇ ਹਾਲਾਤ ਵਿਚ ਰਹਿ ਰਹੇ ਹਨ ਜਿਸ ਦਾ ਦੇਸ਼ ਦੀ ਅਰਥਵਿਵਸਥਾ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਅਮਰੀਕਾ ਵਿਚ ਸੀਨੇਟ ਨੇਤਾਵਾਂ ਅਤੇ ਵਾਈਟ ਹਾਊਸ ਵਿਚਕਾਰ ਬੁੱਧਵਾਰ ਨੂੰ ਅਰਥਵਿਵਸਥਾ ਨੂੰ 2000 ਅਰਬ ਡਾਲਰ ਪੈਕੇਜ ਦਿੱਤੇ ਜਾਣ ਦੀ ਸਹਿਮਤੀ ਹੋ ਗਈ ਹੈ।

ਇਸ ਪੈਕੇਜ ਦੁਆਰਾ ਅਮਰੀਕੀਆਂ ਦੇ ਹੱਥ ਵਿਚ ਸਿੱਧੇ ਨਕਦੀ ਪਹੁੰਚਾਈ ਜਾਵੇਗੀ, ਛੋਟੇ ਕਾਰੋਬਾਰੀਆਂ ਨੂੰ ਗਰਾਂਟਾਂ ਮਿਲਣਗੀਆਂ ਅਤੇ ਵੱਡੀਆਂ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਕਰਜ਼ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਬੇਰੁਜ਼ਗਾਰ ਲਾਭਾਂ ਵਿਚ ਵੀ ਵਾਧਾ ਕੀਤਾ ਜਾਵੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement