
ਸਮਾਜ ਸੇਵਾ ਦੇ ਖੇਤਰ ਵਿਚ ਨਿਸ਼ਕਾਮ ਸੇਵਾਵਾਂ ਲਈ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ।। ਨੇ ਕੀਤਾ ਸਨਮਾਨਿਤ
ਸਕਾਟਲੈਂਡ: ਗਲਾਸਗੋ ਵਿਚ ਕਿਡਨੀ ਰਿਸਰਚ ਯੂਕੇ ਰਾਹੀਂ ਸਮਾਜ ਸੇਵਾ ਦੇ ਖੇਤਰ ਵਿਚ ਨਿਸ਼ਕਾਮ ਅਤੇ ਵਿਲੱਖਣ ਸੇਵਾਵਾਂ ਪ੍ਰਦਾਨ ਕਰਨ ਲਈ ਸਿੱਖ ਬੀਬੀ ਸਵਰਨ ਕੌਰ ਨੂੰ ਬ੍ਰਿਟਿਸ਼ ਐਂਪਾਇਰ ਮੈਡਲ ਮਿਲਿਆ ਹੈ। ਸਮਾਜ ਸੇਵਾ ਵਿਚ ਅਹਿਮ ਯੋਗਦਾਨ ਲਈ ਸਵਰਨ ਕੌਰ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ।। ਵੱਲੋਂ ਦੀ ਸਨਮਾਨਿਤ ਕੀਤਾ ਗਿਆ ਹੈ।
Sikh Bibi Swaran Kaur received the British Empire Medal in Scotland
ਦੱਸ ਦੇਈਏ ਕਿ ਸਵਰਨ ਕੌਰ ਪਿਛਲੇ ਲੰਬੇ ਸਮੇਂ ਤੋਂ ਕਿਡਨੀ ਰਿਸਰਚ ਯੂਕੇ ਨਾਲ ਮਿਲ ਕੇ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਦੇ ਆ ਰਹੇ ਹਨ। ਇਹਨਾਂ ਕਾਰਜਾਂ ਨੂੰ ਸਿਰਫ਼ ਸਿੱਖ ਭਾਈਚਾਰੇ ਤੱਕ ਹੀ ਨਾ ਸੀਮਤ ਰੱਖ ਕੇ ਉਹਨਾਂ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਉਹਨਾਂ ਦੇ ਪਤੀ ਸੁਰਜੀਤ ਸਿੰਘ ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰੂਘਰ ਪ੍ਰਸਿੱਧ ਸੈਂਟਰਲ ਗੁਰਦਆਰਾ ਸਿੰਘ ਸਭਾ ਗਲਾਸਗੋ ਵਿਚ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ।