Italy News: ਇਟਲੀ 'ਚ ਭਾਰਤੀ ਭਾਈਚਾਰੇ ਦੀ ਕੁੜੀ ਨੇ ਗੱਡੇ ਝੰਡੇ, ਡਿਗਰੀ 'ਚੋਂ ਹਾਸਲ ਕੀਤੇ 110/110 ਅੰਕ
Published : Feb 28, 2024, 5:39 pm IST
Updated : Feb 28, 2024, 5:42 pm IST
SHARE ARTICLE
A girl from the Indian community in Italy scored 110/110 marks in her degree News in punjabi
A girl from the Indian community in Italy scored 110/110 marks in her degree News in punjabi

Italy News: ਹਰਿਆਣਾ ਦੇ ਕਰਨਾਲ ਨਾਲ ਸੰਬੰਧਿਤ ਹੈ ਅਲੀਸ਼ਾ ਕੁਮਾਰ

ਇਟਲੀ ਵਿਚ ਇਨੀਂ ਦਿਨੀ ਭਾਰਤੀ ਭਾਈਚਾਰੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਇਟਲੀ ਵਿਚ ਜਨਮੇ ਬੱਚੇ ਪੜ੍ਹਾਈ ਵਿਚ ਮੱਲਾਂ ਮਾਰ ਰਹੇ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਜੂੰਡਲਾਂ ਤੋਂ 1993 ਵਿੱਚ ਕੰਮ ਕਾਰ ਲਈ ਇਟਲੀ ਆਏ ਸਤੀਸ਼ ਕੁਮਾਰ ਅਤੇ ਸ਼ਸ਼ੀ ਬਾਲਾ ਦੀ ਬੇਟੀ ਅਲੀਸ਼ਾ ਕੁਮਾਰ ਨੇ ਪੜ੍ਹਾਈ ਵਿਚ ਅੱਵਲ ਦਰਜਾ ਪ੍ਰਾਪਤ ਕਰਕੇ ਆਪਣਾ ਨਾਮ ਦਰਜ ਕਰਵਾਇਆ ਹੈ।

A girl get  110/110 marks in her degree in Italy News
A girl get 110/110 marks in her degree in Italy News

 

ਇਹ ਪਰਿਵਾਰ ਇਟਲੀ ਦੀ ਲੋਂਮਬਰਦੀਆ ਸਟੇਟ ਅੰਦਰ ਪੈਂਦੇ ਜ਼ਿਲ੍ਹਾ ਲੋਧੀ ਦੇ ਸ਼ਹਿਰ ਉਸਾਝੋ ਵਿਖੇ ਰਹਿੰਦਾ ਹੈ। ਅਲੀਸ਼ਾ ਕੁਮਾਰ ਜਿਸਦਾ ਜਨਮ ਇਟਲੀ ਦਾ ਹੈ ਉਸਨੇ ਸਤੰਬਰ 20180ਵਿੱਚ "ਉਨੀਵਰਸੀਤਾ ਕਾਤੋਲੀਕਾ ਦੈਲ ਸਾਕਰੋ ਕੂਓਰੇ" ਪਿਆਚੇਂਸਾ ਤੋਂ ਗਲੋਬਲ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ।

A girl get  110/110 marks in her degree in Italy News
A girl get 110/110 marks in her degree in Italy News

ਇਹ ਵੀ ਪੜ੍ਹੋ;Italy News: ਇਟਲੀ 'ਚ ਭਾਰਤੀ ਭਾਈਚਾਰੇ ਦੀ ਕੁੜੀ ਨੇ ਗੱਡੇ ਝੰਡੇ, ਡਿਗਰੀ 'ਚੋਂ ਹਾਸਲ ਕੀਤੇ 110/110 ਅੰਕ

ਬੀਤੀ 23 ਫਰਵਰੀ ਨੂੰ ਅਲੀਸ਼ਾ ਕੁਮਾਰ ਨੂੰ ਗਲੋਬਲ ਬਿਜਨਸ ਮੈਨੇਜਮੈਂਟ ਦੇ ਫਾਈਨਲ ਦੀ ਡਿਗਰੀ ਮਿਲੀ। ਜਿਸ ਵਿੱਚ ਉਸਨੇ 110 ਵਿੱਚੋਂ 110 + ਨੰਬਰ ਪ੍ਰਾਪਤ ਕੀਤੇ। ਉਸ ਦੀ ਇਸ ਉਪਲਬਧੀ ਤੇ ਬੋਲਦਿਆਂ ਯੂਨੀਵਰਸਿਟੀ ਦੇ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ 110 ਵਿੱਚੋਂ 110 + ਅੰਕ ਹਾਸਲ ਕਰਨ ਤੇ ਉਸਦੀ ਪ੍ਰਸ਼ੰਸਾ ਕੀਤੀ।

A girl get  110/110 marks in her degree in Italy News
A girl get 110/110 marks in her degree in Italy News

 

ਜ਼ਿਕਰਯੋਗ ਹੈ ਕਿ ਅਲੀਸ਼ਾ ਕੁਮਾਰ ਪੜ੍ਹਾਈ ਦੇ ਨਾਲ-ਨਾਲ ਇਕ ਸਾਲ ਤੋਂ ਨੌਕਰੀ ਵੀ ਕਰ ਰਹੀ ਹੈ। ਅਲੀਸ਼ਾ ਕੁਮਾਰ ਦੀ ਮਾਤਾ ਸ਼ਸ਼ੀ ਬਾਲਾ ਅਤੇ ਪਿਤਾ ਸਤੀਸ਼ ਕੁਮਾਰ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਬਹੁਤ ਮਿਹਨਤੀ ਹੈ ਅਤੇ ਪੜ੍ਹਾਈ ਵਿਚ ਉਹ ਸ਼ੁਰੂ ਤੋਂ ਹੀ ਬਹੁਤ ਅੱਗੇ ਰਹੀ ਹੈ। ਉਹਨਾਂ ਦੇ ਪਰਿਵਾਰ ਵਿੱਚ ਅਲੀਸ਼ਾ ਤੋਂ ਇਲਾਵਾ ਇਕ ਬੇਟਾ ਵੀ ਹੈ। ਉਹਨਾਂ ਨੇ ਕਿਹਾ ਕਿ ਅਲੀਸ਼ਾ ਦੀ ਇਸ ਉਪਲਬਧੀ ਤੇ ਉਹਨਾਂ ਨੂੰ ਮਾਣ ਹੈ ਅਤੇ ਉਹਨਾਂ ਨੂੰ ਇਲਾਕਾ ਨਿਵਾਸੀ ਲੋਕਾਂ ਰਿਸ਼ਤੇਦਾਰਾਂ ਅਤੇ ਸਬੰਧੀਆਂ ਵੱਲੋਂ ਬਹੁਤ ਸਾਰੇ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਉਹ ਸਭ ਦਾ ਵਧਾਈ ਸੰਦੇਸ਼ਾਂ ਲਈ ਧੰਨਵਾਦ ਕਰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਰੋਮ ਤੋਂ ਗੁਰਸ਼ਰਨ ਸਿੰਘ ਸੋਨੀ ਦੀ ਰਿਪੋਰਟ

(For more news apart from A girl from the Indian community in Italy scored 110/110 marks in her degree News in punjabi , stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement