ਇੰਗਲੈਂਡ 'ਚ ਪੰਜਾਬੀਆਂ ਦੀ ਮਿਹਨਤ 'ਤੇ ਪਾਣੀ ਫੇਰ ਰਹੇ ਉਥੋਂ ਦੇ ਹੀ ਕੁੱਝ ਪੰਜਾਬੀ
Published : Jul 28, 2019, 4:10 pm IST
Updated : Jul 30, 2019, 9:25 am IST
SHARE ARTICLE
Baljinder Kang and  Sukhjinder Pooney Gang
Baljinder Kang and Sukhjinder Pooney Gang

ਕੋਈ ਚਲਾ ਰਿਹੈ ਅਪਰਾਧਕ ਗਰੋਹ ਤੇ ਕੋਈ ਬੀਮਾ ਰਾਸ਼ੀ ਲਈ ਕਰ ਰਿਹੈ ਸਾਜਿਸ਼

ਲੰਡਨ: ਵਿਦੇਸ਼ਾਂ ਵਿਚ ਵਸੇ ਬਹੁਤ ਸਾਰੇ ਪੰਜਾਬੀਆਂ ਨੇ ਅਪਣੀ ਮਿਹਨਤ ਅਤੇ ਲਗਨ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਦੇਸ਼ ਕੌਮ ਦਾ ਨਾਂਅ ਰੌਸ਼ਨ ਕੀਤਾ ਹੈ ਪਰ ਕੁੱਝ ਅਜਿਹੇ ਪੰਜਾਬੀ ਵੀ ਹਨ ਜੋ ਗ਼ਲਤ ਕੰਮ ਕਰਕੇ ਦੇਸ਼ ਅਤੇ ਕੌਮ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਤਾਜ਼ਾ ਮਾਮਲਾ ਇੰਗਲੈਂਡ ਦਾ ਹੈ, ਜਿੱਥੇ ਇਕ ਅਪਰਾਧਿਕ ਗਰੋਹ ਚਲਾਉਣ ਵਾਲੇ ਦੋ ਪੰਜਾਬੀਆਂ 31 ਸਾਲਾ ਬਲਜਿੰਦਰ ਕੰਗ ਅਤੇ 34 ਸਾਲਾ ਸੁਖਜਿੰਦਰ ਪੂਨੀ ਨੂੰ  ਕਿੰਗਸਟਨ ਦੀ ਅਦਾਲਤ ਵੱਲੋਂ 18 ਅਤੇ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਗਰੋਹ ਵਿਚ 11 ਮੈਂਬਰ ਹਨ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 70 ਸਾਲ ਦੀ ਸਜ਼ਾ ਸੁਣਾਈ ਗਈ ਹੈ।

baljinder kang sukhjinder pooneyBaljinder Kang and Sukhjinder Pooney

ਦਰਅਸਲ ਬ੍ਰਿਟੇਨ ਦੀ ਪੁਲਿਸ ਨੇ ਇਨ੍ਹਾਂ ਦੋਵੇਂ ਪੰਜਾਬੀਆਂ ਨੂੰ ਜਨਵਰੀ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ 'ਤੇ ਜਾਅਲੀ ਕੰਪਨੀਆਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਰਾਹੀਂ ਇਕੱਠੇ ਹੋਏ ਪੈਸੇ ਦਾ ਗ਼ੈਰ ਕਾਨੂੰਨੀ ਲੈਣ ਦੇਣ ਕਰਨ ਅਤੇ ਪੈਸੇ ਨੂੰ ਦੁਬਈ ਦੇ ਖ਼ਾਤਿਆਂ ਵਿਚ ਜਮ੍ਹਾਂ ਕਰਵਾਉਣ ਦਾ ਦੋਸ਼ ਹੈ। ਇੰਗਲੈਂਡ ਦੇ ਕ੍ਰਾਈਮ ਅਤੇ ਲਾਅ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਗ ਤੇ ਪੂੰਨੀ ਫੜੇ ਜਾਣ ਦੇ ਡਰੋਂ ਆਪਣੇ ਮੋਬਾਈਲ ਫ਼ੋਨ ਬਦਲਦੇ ਰਹਿੰਦੇ ਸਨ। ਪੁਲਿਸ ਨੂੰ ਕੰਗ ਕੋਲੋਂ ਇਕ ਕਾਪੀ ਵੀ ਬਰਾਮਦ ਹੋਈ ਸੀ, ਜਿਸ ਵਿਚ ਉਸ ਨੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਦੀ ਖ਼ਰੀਦੋ–ਫ਼ਰੋਖ਼ਤ ਦੇ ਸਾਰੇ ਵੇਰਵੇ ਲਿਖੇ ਹੋਏ ਹਨ। ਉਹ ਜ਼ਿਆਦਾਤਰ ਵੂਲਵਰਹੈਂਪਟਨ, ਬਰਮਿੰਘਮ ਅਤੇ ਵਿਗਾਨ ਵਿਚ ਨਸ਼ਿਆਂ ਦੀ ਸਪਲਾਈ ਕਰਦੇ ਸਨ ਪਰ ਹੁਣ ਪੁਲਿਸ ਦੀ ਪਕੜ ਵਿਚ ਆਏ ਇਹ ਪੰਜਾਬੀ ਕਈ ਸਾਲਾਂ ਤਕ ਜੇਲ੍ਹ ਦੀ ਚੱਕੀ ਪੀਸਣਗੇ।

Arrested GangArrested Gang

ਇੱਥੇ ਹੀ ਬਸ ਨਹੀਂ, ਇੰਗਲੈਂਡ ਦੇ ਸਕਾਟਲੈਂਡ ਯਾਰਡ ਵਿਚ ਵੀ ਇਕ ਹੋਰ ਪੰਜਾਬੀ ਦਾ ਕਾਰਾ ਸਾਹਮਣੇ ਆਇਆ ਹੈ ਜੋ ਲੰਡਨ ਪੁਲਿਸ ਵਿਚ ਤਾਇਨਾਤ ਹੈ। ਪੰਜਾਬੀ ਪੁਲਿਸ ਅਧਿਕਾਰੀ ਹਰਦੀਪ ਦੇਹਲ ਨੂੰ ਬੀਮੇ ਦੇ 16 ਲੱਖ ਰੁਪਏ ਭਾਵ 18415 ਪੌਂਡ ਹੜੱਪਣ ਲਈ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ, ਜਿਸ ਕਰਕੇ ਉਸ ਨੂੰ ਤੁਰੰਤ 30 ਮਹੀਨਿਆਂ ਦੀ ਹਿਰਾਸਤ ਵਿਚ ਲੈਣ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਬੀਮੇ ਦੀ ਮੋਟੀ ਰਕਮ ਲੈਣ ਲਈ ਹਰਦੀਪ ਦੇਹਲ ਨੇ ਝੂਠ–ਮੂਠ ਦੇ ਸੜਕ ਹਾਦਸੇ ਦਾ ਨਾਟਕ ਰਚਿਆ ਤੇ ਫਿਰ ਬੀਮੇ ਦੀ ਰਕਮ ਵਸੂਲ ਕੀਤੀ।

drug racketdrug racket

ਸਰਕਾਰੀ ਵਕੀਲਾਂ ਮੁਤਾਬਕ ਇਕ ਡਿਲੀਵਰੀ ਵੈਨ ਦੇ ਡਰਾਇਵਰ ਰਈਅਨ ਅਨਵਰ ਨੇ ਵੀ ਆਪਣੇ ਜ਼ੁਰਮ ਦਾ ਇਕਬਾਲ ਕਰ ਲਿਆ। ਇਹ ਸਭ ਮਾਰਚ 2016 ਦੌਰਾਨ ਵਾਪਰਿਆ ਸੀ ਜਦੋਂ ਉਸ ਨੇ ਗਿਣੀ ਮਿਥੀ ਯੋਜਨਾ ਤਹਿਤ ਪੂਰਬੀ ਲੰਦਨ ਵਿਚ ਆਪਣੀ ਵੈਨ ਨੂੰ ਇਕ ਕਾਰ ਨਾਲ ਜਾ ਟਕਰਾਇਆ ਸੀ, ਜਿਸ ਵਿਚ ਦੇਹਲ ਸਮੇਤ ਪੰਜ ਵਿਅਕਤੀ ਬੈਠੇ ਸਨ। ਪੁਲਿਸ ਅਧਿਕਾਰੀ ਹਰਦੀਪ ਦੇਹਲ ਨੇ ਝੂਠਾ ਦਾਅਵਾ ਕਰਦਿਆਂ ਕਿਹਾ ਸੀ ਕਿ ਹਾਦਸੇ ਦੌਰਾਨ ਉਸ ਦੇ ਸੱਟਾਂ ਲੱਗੀਆਂ ਹਨ ਤੇ ਉਸ ਦੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ।

Raiyaan Anwar and Hardeep Dehal Raiyaan Anwar and Hardeep Dehal

ਟੈਸਕੋ ਦੀ ਬੀਮਾ ਕੰਪਨੀ ਵੈਨ ਡਰਾਈਵਰ ਦੀ ਗ਼ਲਤੀ ਮੰਨਦੇ ਹੋਏ ਬੀਮੇ ਦੀ ਰਕਮ ਦੇਣ ਲਈ ਸਹਿਮਤ ਵੀ ਹੋ ਗਈ ਸੀ ਪਰ ਜਾਂਚ ਅਧਿਕਾਰੀਆਂ ਨੇ ਜਦੋਂ ਅਚਾਨਕ ਹਰਦੀਪ ਦੇਹਲ ਤੇ ਵੈਨ ਡਰਾਈਵਰ ਅਨਵਰ ਦੀਆਂ ਫ਼ੋਨ–ਕਾਲਾਂ ਦੇ ਵੇਰਵੇ ਚੈੱਕ ਕੀਤੇ ਤਾਂ ਹਰਦੀਪ ਦੀ ਸਾਰੀ ਸਾਜਿਸ਼ ਦਾ ਭਾਂਡਾ ਫੁੱਟ ਗਿਆ। ਕਿੰਨੇ ਦੁੱਖ ਦੀ ਗੱਲ ਹੈ ਕਿ ਮਿਹਨਤ ਅਤੇ ਲਗਨ ਕਾਰਨ ਜਿਹੜੇ ਪੰਜਾਬੀਆਂ 'ਤੇ ਅੱਜ ਪੂਰੇ ਵਿਸ਼ਵ ਵੱਲੋਂ ਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਚੋਂ ਹੀ ਕੁੱਝ ਪੰਜਾਬੀ ਗ਼ਲਤ ਕੰਮਾਂ ਵਿਚ ਸ਼ਾਮਲ ਹੋ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਵਿਦੇਸ਼ਾਂ ਵਿਚ ਗਲ਼ਤ ਕੰਮਾਂ ਵਿਚ ਪਏ ਇਨ੍ਹਾਂ ਪੰਜਾਬੀਆਂ ਨੂੰ ਮਿਹਨਤ ਅਤੇ ਇਮਾਨਦਾਰੀ ਦੀ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement