US Marine Corps ਦਾ 246 ਸਾਲਾਂ ਦਾ ਇਤਿਹਾਸ ਬਦਲਿਆ, ਸਿੱਖ ਅਫ਼ਸਰ ਨੂੰ ਪੱਗ ਬੰਨ੍ਹਣ ਦੀ ਮਿਲੀ ਇਜਾਜ਼ਤ
Published : Sep 28, 2021, 7:56 am IST
Updated : Sep 28, 2021, 7:56 am IST
SHARE ARTICLE
Marines Reluctantly Let a Sikh Officer Wear a Turban
Marines Reluctantly Let a Sikh Officer Wear a Turban

ਸੁਖਬੀਰ ਤੂਰ ਨੂੰ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਨ੍ਹਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ’ਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ

ਵਾਸ਼ਿੰਗਟਨ : ਅਮਰੀਕੀ ਸੈਨਾ ਵਿਚ ਕੰਮ ਕਰ ਰਹੇ ਇਕ ਸਿੱਖ ਅਫ਼ਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਯੂ.ਐੱਸ. ਮਰੀਨ ਕੋਰਪਸ ਦੇ ਲੈਫ਼ਟੀਨੈਂਟ ਸੁਖਬੀਰ ਤੂਰ ਜੋ ਪਿਛਲੇ ਪੰਜ ਸਾਲ ਤੋਂ ਇਸ ਅਧਿਕਾਰ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਮਰੀਨ ਕੋਰਪਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਅਪਣੀ ਧਾਰਮਕ ਭਾਵਨਾਵਾਂ ਦੇ ਸਨਮਾਨ ਨੂੰ ਦੇਖਦੇ ਹੋਏ ਅਜਿਹੀ ਛੋਟ ਦਿਤੀ ਗਈ ਹੈ।

Lt. Sukhbir ToorLt. Sukhbir Toor

ਹੋਰ ਪੜ੍ਹੋ: ਸੰਪਾਦਕੀ: ਸਿਆਸੀ ਪਾਰਟੀਆਂ ਨੂੰ ਨਾਲ ਲਏ ਬਿਨਾਂ, ਕਿਸਾਨ ਕੇਂਦਰ ਨੂੰ ਅਪਣੀ ਗੱਲ ਨਹੀਂ ਸੁਣਾ ਸਕਣਗੇ?

ਲੈਫ਼ਟੀਨੈਂਟ ਸੁਖਬੀਰ ਤੂਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਅਪਣੇ ਦੇਸ਼ ਅਤੇ ਅਪਣੀਆਂ ਧਾਰਮਕ ਭਾਵਨਾਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਨਹੀਂ ਪਵੇਗਾ। ਉਹ ਦੋਹਾਂ ਨੂੰ ਇਕੱਠੇ ਲੈ ਕੇ ਅੱਗੇ ਵੱਧ ਸਕਦੇ ਹਨ। ਅਮਰੀਕੀ ਸੈਨਾ ਵਿਚ ਲੰਮੇ ਸਮੇਂ ਤੋਂ ਇਸ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਹੈ ਜਿਥੇ ਕਿਸੇ ਸੈਨਿਕ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਸਬੰਧੀ ਚਰਚਾਵਾਂ ਜਾਰੀ ਹਨ। ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਵਿਚ ਹੁਣ ਸਿੱਖ ਸੈਨਿਕਾਂ ਨੂੰ ਇਸ ਤਰ੍ਹਾਂ ਦੀ ਛੋਟ ਦਿਤੀ ਗਈ ਹੈ ਪਰ ਅਮਰੀਕਾ ਦੀ ਮਰੀਨ ਕੋਰਪਸ ਦੇ 246 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।

Sikh youthSikh 

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (28 ਸਤੰਬਰ 2021)

ਭਾਵੇਂਕਿ ਸਿੱਖ ਅਫ਼ਸਰ ਲਈ ਕੁਝ ਨਿਯਮ ਵੀ ਲਾਗੂ ਕੀਤੇ ਗਏ ਹਨ। ਲੈਫ਼ਟੀਨੈਂਟ ਤੂਰ ਨੂੰ ਅਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਨ੍ਹਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ ’ਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ। ਨਾਲ ਹੀ ਜੇਕਰ ਕਿਸੇ ਯੂਨਿਟ ਦਾ ਸਮਾਰੋਹ ਹੁੰਦਾ ਹੈ ਤਾਂ ਉੱਥੇ ਪੂਰੀ ਵਰਦੀ ਪਾਉਣ ਦੇ ਤਹਿਤ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ’ਤੇ ਲੈਫ਼ਟੀਨੈਂਟ ਤੂਰ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੁਝ ਜਿੱਤ ਮਿਲੀ ਹੈ ਪਰ ਅੱਗੇ ਦੀ ਲੜਾਈ ਹਾਲੇ ਜਾਰੀ ਹੈ। ਲੈਫ਼ਟੀਨੈਂਟ ਤੂਰ ਨੇ ਸਾਲ 2017 ਵਿਚ ਮਰੀਨ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਉਹਨਾਂ ਨੂੰ ਪੱਗ ਬੰਨ੍ਹਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement