
ਕੰਪਨੀ ਨੇ ਉਨ੍ਹਾਂ ਤੋਂ ਕੈਨੇਡਾ ਦਾ ਵਰਕ ਪਰਮਿਟ ਦਵਾਉਣ ਦੇ ਨਾਂ ਤੇ 47 ਲੱਖ 25 ਹਜ਼ਾਰ ਰੁਪਏ ਲਏ 'ਤੇ ਫਰਜੀ ਵੀਜ਼ੇ ਫੜਾ ਦਿੱਤੇ।
ਮੋਹਾਲੀ: ਫਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਦਾ ਅੱਡਾ ਬਣ ਚੁੱਕੇ ਮੋਹਾਲੀ 'ਚ ਧੋਖਾਧੜੀ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦੇ ਨਾਂ 'ਤੇ ਕੰਪਨੀ ਨੇ ਚਾਰ ਨੌਜਵਾਨਾਂ ਤੋਂ 47 ਲੱਖ 25 ਹਜ਼ਾਰ ਰੁਪਏ ਲਏ ਅਤੇ ਫਰਜ਼ੀ ਵੀਜ਼ੇ ਦੇ ਦਿੱਤੇ। ਸੈਕਟਰ-67 ਦੇ ਪ੍ਰਤਾਪ ਰੰਧਾਵਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਂਦਿਆਂ ਦੱਸਿਆ ਕਿ, ਉਸ ਨੂੰ ਇਸ਼ਤਿਹਾਰ ਰਾਹੀਂ ਇੰਡਸਟ੍ਰੀਅਲ ਏਰੀਆ ਫੇਜ਼-8 ਦੇ KB Tower ਕੰਪਨੀ ਬਾਰੇ ਪਤਾ ਲੱਗਾ ਸੀ, ਜੋਕਿ ਕੈਨੇਡਾ ਅਤੇ ਯੂ.ਐਸ.ਏ. ਦਾ ਵੀਜ਼ਾ ਲਗਵਾਉਂਦੇ ਹਨ। ਉਹ ਉਥੇ ਜੈਦੀਪ ਸਿੰਘ (ਦੀਪਕ ਅਰੌੜਾ), ਜੋਤੀ (ਡੋਲੀ ਅਰੌੜਾ) ਅਤੇ ਕਰਨਬੀਰ ਸਿੰਘ ਨੂੰ ਮਿਲਿਆ।
ਉਨ੍ਹਾਂ ਨੇ ਉਸਨੂੰ ਭਰੋਸਾ ਦਵਾਇਆ ਕਿ ਉਹ ਗਰੰਟੀ ਦੇ ਨਾਲ ਕੈਨੇਡਾ ਦਾ ਵੀਜ਼ਾ ਲਗਵਾ ਦੇਣਗੇ। ਨਾਲ ਹੀ ਕਿਹਾ ਕਿ ਜੇਕਰ ਕਿਸੇ ਹੋਰ ਦਾ ਵੀ ਵੀਜ਼ਾ ਲਗਵਾਉਣਾ ਹੈ ਤਾਂ ਉਸਨੂੰ ਵੀ ਇਥੇ ਲੈ ਆਵੇ। ਪ੍ਰਤਾਪ ਆਪਣੇ 3 ਦੋਸਤਾਂ ਨੂੰ ਨਾਲ ਲੈ ਗਿਆ। ਕੰਪਨੀ ਨੇ ਉਨ੍ਹਾਂ ਤੋਂ ਕੈਨੇਡਾ ਦਾ ਵਰਕ ਪਰਮਿਟ ਦਵਾਉਣ ਦੇ ਨਾਂ ਤੇ 47 ਲੱਖ 25 ਹਜ਼ਾਰ ਰੁਪਏ ਲਏ 'ਤੇ ਫਰਜੀ ਵੀਜ਼ੇ ਫੜਾ ਦਿੱਤੇ। ਪੁਲਿਸ ਨੇ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਆਈਪੀਸੀ ਦੀ ਧਾਰਾ 420, 406, 465, 467,468 ਅਤੇ 471 ਦੇ ਤਹਿਤ ਕੇਸ ਦਰਜ ਕੀਤਾ ਹੈ।