ਚੰਗੇ ਭੱਵਿਖ ਲਈ ਇਟਲੀ ਆਏ ਨਕੋਦਰ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Published : Nov 30, 2024, 9:53 pm IST
Updated : Nov 30, 2024, 9:53 pm IST
SHARE ARTICLE
ਉਂਕਾਰ ਸਿੰਘ (23)
ਉਂਕਾਰ ਸਿੰਘ (23)

ਹਾਲਾਤ ਤੋਂ ਦੁੱਖੀ ਹੋ ਰੇਲ ਗੱਡੀ ਅੱਗੇ ਛਾਲ ਮਾਰੀ

ਮਿਲਾਨ : ਇਟਲੀ ਦੇ ਕੰਪਾਨੀਆ ਸੂਬੇ ਦੇ ਜ਼ਿਲ੍ਹਾ ਸਲੇਰਨੋ ਅਧੀਨ ਆਉਂਦੇ ਸ਼ਹਿਰ ਅਸਚੇਇਆ ਦੇ ਰੇਲਵੇ ਸਟੇਸ਼ਨ ਉਪੱਰ ਇੱਕ ਭਾਰਤੀ ਨੌਜਵਾਨ ਵੱਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਦੁੱਖਦਾਇਕ ਮਾਮਲਾ ਸਾਹਮਣੇ ਆਇਆ ਹੈ। 

ਇਟਾਲੀਅਨ ਮੀਡੀਆ ਵਿੱਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਸ਼ਹਿਰ ਅਸਚੇਇਆ (ਸਲੇਰਨੋ) ਦੇ ਰੇਲਵੇ ਸਟੇਸ਼ਨ ’ਤੇ ਇੱਕ 23 ਸਾਲ ਦੇ ਭਾਰਤੀ ਨੌਜਵਾਨ ਨੇ ਰੋਮ ਤੋਂ ਰਿਜੋਕਲਾਬਰੀਆ ਜਾ ਰਹੀ ਰੇਲ ਗੱਡੀ ਇੰਟਰਸਿਟੀ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਘਟਨਾ ਸੰਬਧੀ ਪ੍ਰੈੱਸ ਵੱਲੋਂ ਇੱਕਠੀ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਉਂਕਾਰ ਸਿੰਘ (23) ਪੁੱਤਰ ਭੁਪਿੰਦਰ ਸਿੰਘ ਵਾਸੀ ਨੋਕਦਰ (ਜਲੰਧਰ) ਸੀ ਜਿਹੜਾ ਕਿ ਅਕਤੂਬਰ 2023 ਨੂੰ ਹੀ 12-13 ਲੱਖ ਕਰਜ਼ਾ ਚੁੱਕ ਮਾਪਿਆ ਨੇ ਘਰ ਦੀ ਗਰੀਬੀ ਦੂਰ ਕਰਨ 9 ਮਹੀਨਿਆਂ ਵਾਲੇ ਪੇਪਰਾਂ ਉਪੱਰ ਇਟਲੀ ਭੇਜਿਆ ਸੀ।

ਪ੍ਰੈੱਸ ਸਾਹਮਣੇ ਭੁੱਬਾਂ ਮਾਰ ਰੋਂਦੇ ਮਰਹੂਮ ਉਂਕਾਰ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੇ ਭਾਰਤ ਤੋਂ ਫੋਨ ਰਾਹੀ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਸੀ ਉਂਕਾਰ ਸਿੰਘ ਜਿਹੜਾ ਕਿ ਇਟਲੀ ਉਨ੍ਹਾਂ ਦਾ ਸਹਾਰਾ ਬਣਨ ਗਿਆ ਸੀ ਪਰ ਅਫ਼ਸੋਸ ਜਦੋਂ ਉਹ ਇਟਲੀ ਗਿਆ ਤਾਂ ਏਜੰਟ ਨੇ ਉਸ ਦੀ ਬਾਂਹ ਨਹੀਂ ਫੜੀ ਜਿਸ ਕਾਰਨ ਉਂਕਾਰ ਸਿੰਘ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦਾ ਸੀ। ਘਟਨਾ ਵਾਲੇ ਦਿਨ ਵੀ ਉਹ ਕਤਾਨੀਆ ਤੋਂ ਬਰੇਸ਼ੀਆ ਕੰਮ ਲਈ ਹੀ ਜਾ ਰਿਹਾ ਸੀ ਕਿ ਪ੍ਰੇਸ਼ਾਨੀ ਕਾਰਨ ਰਾਹ ਵਿੱਚ ਹੀ ਉਤਰ ਗਿਆ ਜਿੱਥੇ ਇਹ ਭਾਣਾ ਵਰਤ ਗਿਆ।

ਜਦੋਂ ਦਾ ਉਂਕਾਰ ਸਿੰਘ ਇਟਲੀ ਗਿਆ ਉਸ ਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ ਜਿਸ ਕਾਰਨ ਉਸ ਨੂੰ ਖਰਚਾ ਵੀ ਭੁਪਿੰਦਰ ਸਿੰਘ ਭਾਰਤ ਤੋਂ ਭੇਜ ਦਾ ਸੀ ਪਿਛਲੇ ਇੱਕ ਸਾਲ ਵਿੱਚ ਉਸ ਨੇ ਕਰੀਬ ਡੇਢ ਲੱਖ ਰੁਪਈਏ ਉਂਕਾਰ ਸਿੰਘ ਨੂੰ ਖਰਚ ਭੇਜਿਆ। ਘਟਨਾ ਤੋਂ 2 ਦਿਨ ਪਹਿਲਾਂ ਵੀ 20 ਹਜ਼ਾਰ ਰੁਪਏ ਭੇਜੇ। ਭੁਪਿੰਦਰ ਸਿੰਘ ਚਾਹੁੰਦਾ ਸੀ ਕਿ ਕਿਸੇ ਢੰਗ ਨਾਲ ਉਸ ਦੇ ਜਿਗਰ ਦਾ ਟੁੱਕੜਾ ਇਟਲੀ ਸੈੱਟ ਹੋ ਜਾਵੇ। ਮ੍ਰਿਤਕ ਉਂਕਾਰ ਸਿੰਘ ਨੇ ਕੰਮ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਬਗ਼ੈਰ ਪੇਪਰਾਂ ਤੋਂ ਕੰਮ ਨਾ ਮਿਲਿਆ ਜਿਸ ਦੇ ਚੱਲਦਿਆਂ ਉਸ ਨੇ ਦਿਮਾਗ ’ਤੇ ਬੋਝ ਪਾ ਲਿਆ। ਭੁਪਿੰਦਰ ਸਿੰਘ ਨੇ ਉਨ੍ਹਾਂ ਤਮਾਮ ਟਰੈਵਲ ਏਜੰਟਾਂ ਨੂੰ ਦੁੱਖੀ ਹੁੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਨੌਜਵਾਨ ਨਾਲ ਅਜਿਹਾ ਧੋਖਾ ਨਾ ਕਰਨ ਤੇ ਸਹੀ ਢੰਗ ਨਾਲ ਇਟਲੀ ਨੌਜਵਾਨਾਂ ਦੇ ਪੇਪਰ ਜਮ੍ਹਾਂ ਕਰਵਾ ਕੇ ਪੀ.ਆਰ. ਲੈ ਕੇ ਦੇਣ। ਮੋਟੀਆਂ-ਮੋਟੀਆਂ ਰਕਮਾਂ ਲੈ ਕੇ ਜਿਹੜੇ ਏਜੰਟ ਧੋਖਾ ਕਰ ਰਹੇ ਹਨ ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਭੁਪਿੰਦਰ ਸਿੰਘ ਨੇ ਭਾਰਤੀ ਅੰਬੈਂਸੀ ਰੋਮ ਤੇ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਲਾਡਲੇ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ। ਇਟਲੀ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਇਟਲੀ ਵਿੱਚ ਜਿਸ ਤਰ੍ਹਾਂ ਭਾਰਤੀ ਨੌਜਵਾਨਾਂ 9 ਮਹੀਨਿਆਂ ਵਾਲੇ ਪੇਪਰਾਂ ’ਤੇ ਧੜਾਧੜ ਆ ਰਹੇ ਹਨ ਉਹ ਵੀ ਸਿਰਫ਼ ਇਟਲੀ ਐਂਟਰੀ ਵਿੱਚ ਅਜਿਹੇ ਨੌਜਵਾਨ ਜਦੋਂ ਇਟਲੀ ਆ ਕੇ ਪੇਪਰ ਨਹੀਂ ਬਣਾ ਪਾਉਂਦੇ ਤਾਂ ਬਹੁਤ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਬਹੁਤੇ ਨੌਜਵਾਨ ਕਰਜ਼ਾ ਚੁੱਕ ਆਏ ਹੁੰਦੇ ਹਨ ਜਿਨ੍ਹਾਂ ਨੂੰ ਇਟਲੀ ਆ ਕੇ ਵੀ ਭੱਵਿਖ ਧੁੰਧਲਾ ਹੀ ਲੱਗਦਾ ਹੈ ਜਿਸ ਕਾਰਨ ਇਹ ਜਾਂ ਤਾਂ ਨਸ਼ਿਆਂ ਵਿੱਚ ਪੈ ਕੇ ਸੜਕਾਂ ਉਪੱਰ ਬੈਠ ਭੀਖ ਮੰਗਣ ਲੱਗਦੇ ਹਨ ਜਾਂ ਫਿਰ ਉਂਕਾਰ ਸਿੰਘ ਵਾਂਗਰ ਵਕਤ ਦੇ ਧੱਕੇ ਚੜ੍ਹ ਮੌਤ ਨੂੰ ਗਲੇ ਲਾਉਣਾ ਹੀ ਠੀਕ ਸਮਝ ਦੇ ਹਨ। ਇਟਲੀ ਵਿੱਚ ਅਜਿਹੇ ਦਿਮਾਗੀ ਪ੍ਰੇਸ਼ਾਨੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ।

Tags: nakodar, italy

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement