
ਇਸ ਮਾਮਲੇ 'ਚ ਗੇਲ ਲਈ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਵੀ ਵੱਖਰਾ ਨਹੀਂ ਹੈ।
ਨਵੀਂ ਦਿੱਲੀ, 30 ਅਪ੍ਰੈਲ: ਕ੍ਰਿਸ ਗੇਲ ਨੂੰ ਐਵੇਂ ਹੀ 'ਯੂਨੀਵਰਸ ਬਾਸ' ਨਹੀਂ ਕਿਹਾ ਜਾਂਦਾ ਹੈ ਅਤੇ ਟੀ20 ਫ਼ਾਰਮੇਟ 'ਚ ਤਾਂ ਪੂਰੀ ਦੁਨੀਆਂ 'ਚ ਉਸ ਦਾ ਨਾਮ ਗੂੰਜਦਾ ਹੈ। ਉਸ ਨੂੰ ਟੀ20 ਕ੍ਰਿਕਟ 'ਚ ਸਿਕਸਰ ਕਿੰਗ ਕਿਹਾ ਜਾਂਦਾ ਹੈ। ਇਸ ਮਾਮਲੇ 'ਚ ਗੇਲ ਲਈ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਵੀ ਵੱਖਰਾ ਨਹੀਂ ਹੈ। ਜੇਕਰ ਉਹ ਥੋੜ੍ਹਾ ਸਮਾਂ ਹੀ ਕਰੀਜ਼ 'ਤੇ ਟਿਕ ਜਾਂਦਾ ਹੈ ਤਾਂ ਵਿਰੋਧੀ ਗੇਂਦਬਾਜ਼ੀ ਦੀ ਦੁਰਦਸ਼ਾ ਹੋ ਜਾਂਦੀ ਹੈ, ਕਿਉਂ ਕਿ ਜ਼ਿਆਦਾਤਰ ਗੇਂਦਾਂ ਹਵਾ 'ਚ ਉਡਦੀਆਂ ਬਾਊਂਡਰੀ ਤੋਂ ਬਾਹਰ ਹੀ ਜਾਂਦੀਆਂ ਦਿਸਦੀਆਂ ਹਨ ਅਤੇ ਇਹ ਹੈਰਾਨੀਜਨਕ ਹੈ ਕਿ ਉਸ ਨੇ ਆਈ.ਪੀ.ਐਲ. 'ਚ ਔਸਤਨ ਹਰ ਨੌਂ ਗੇਂਦਾਂ 'ਚ ਇਕ ਛਿੱਕਾ ਲਗਾਇਆ ਹੈ।
Chris Gayle
ਗੇਲ ਆਈ.ਪੀ.ਐਲ. ਕੈਰੀਅਰ 'ਚ ਹੁਣ ਤਕ 105 ਮੈਚਾਂ 'ਚ 2554 ਗੇਂਦਾਂ ਦਾ ਸਾਹਮਣਾ ਕਰ ਕੇ 288 ਛਿੱਕੇ ਲਗਾ ਚੁਕਾ ਹੈ। ਇਸ ਤਰ੍ਹਾਂ ਉਸ ਨੇ ਔਸਤਨ ਹਰ ਨੌਵੀਂ ਗੇਂਦ (8.8) 'ਤੇ ਛਿੱਕਾ ਲਗਾਇਆ ਹੈ। ਇਸ ਵਾਰ ਆਈ.ਪੀ.ਐਲ. ਨਿਲਾਮੀ 'ਚ ਉਸ ਨੂੰ ਦੋ ਵਾਰ 'ਚ ਕਿਸੇ ਨੇ ਨਹੀਂ ਖਰੀਦਿਆ ਸੀ ਅਤੇ ਤੀਜੀ ਵਾਰ ਕਿੰਗਜ਼ ਇਲੈਵਨ ਪੰਜਾਬ ਨੇ ਹਾਸਲ ਕੀਤਾ ਸੀ। ਗੇਲ ਇਸ ਸੀਜ਼ਨ ਔਸਤਨ ਹਰ ਛੇਵੀਂ ਗੇਂਦ 'ਤੇ ਕਿੰਗਜ਼ ਇਲੈਵਨ ਵਲੋਂ ਹੁਣ ਤਕ 21 ਛਿੱਕੇ ਲਗਾ ਚੁਕਾ ਹੈ। ਉਹ ਆਰ.ਸੀ.ਬੀ. ਵਲੋਂ ਕਈ ਸਾਲਾਂ ਤਕ ਖੇਡਿਆ ਅਤੇ ਇਸ ਦੌਰਾਨ ਉਸ ਨੇ ਕਈ ਕੀਰਤੀਮਾਨ ਵੀ ਕਾਇਮ ਕੀਤੇ। ਆਈ.ਪੀ.ਐਲ. 'ਚ ਗੇਲ 21 ਅਰਧ ਸੈਂਕੜੇ, ਸੱਭ ਤੋਂ ਜ਼ਿਆਦਾ ਛਿੱਕੇ ਲਗਾਉਣ ਦਾ ਰੀਕਾਰਡ ਵੀ ਗੇਲ ਦੇ ਨਾਮ ਹੀ ਦਰਜ ਹੈ। (ਏਜੰਸੀ)